25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਮਾਤਾ ਗੁਰਮੇਲ ਕੌਰ ਧਾਲੀਵਾਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 23-06-2025
ਬੱਧਨੀ ਕਲਾਂ, 22 ਜੂਨ (ਸੰਜੀਵ ਕੋਛੜ)-ਕਾਂਗਰਸ ਪਾਰਟੀ ਬੱਧਨੀ ਕਲਾਂ ਦੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਧਾਲੀਵਾਲ, ਕੈਨੇਡੀਅਨ ਸਰਬਜੀਤ ਸਿੰਘ ਧਾਲੀਵਾਲ ਦੇ ਮਾਤਾ ਅਤੇ ਨਵਰਾਜ ਸਿੰਘ ਧਾਲੀਵਾਲ, ਗੁਰਕਰਨ ਸਿੰਘ ਧਾਲੀਵਾਲ, ਸ਼ਿਵਰਾਮ ਸਿੰਘ ਧਾਲੀਵਾਲ ਤੇ ਹਰਸਿਮਰ ਕੌਰ ਦੇ ਦਾਦੀ ਮਾਤਾ ਗੁਰਮੇਲ ਕੌਰ ਧਾਲੀਵਾਲ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਬੱਧਨੀ ਕਲਾਂ ਵਿਖੇ ਹੋਇਆ | ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਪਹੁੰਚੇ ਗਿਆਨੀ ਅਮਰਜੀਤ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਅਤੇ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਅਤੇ ਭਾਈ ਗੁਰਚਰਨ ਸਿੰਘ ਅੰਮਿ੍ਤਸਰ ਸਾਹਿਬ ਵਲੋਂ ਅਰਦਾਸ ਕੀਤੀ ਗਈ | ਇਸ ਸਮੇਂ ਗਿਆਨੀ ਗੁਰਚਰਨ ਸਿੰਘ, ਭੁਪਿੰਦਰ ਸਿੰਘ ਸਾਹੋਕੇ, ਹਰੀ ਸਿੰਘ ਖਾਈ, ਨਿਰਮਲ ਸਿੰਘ, ਜਗਜੀਵਨ ਰਾਮ ਗੋਇਲ, ਭੋਲਾ ਸਿੰਘ ਬਰਾੜ ਸਮਾਧ ਭਾਈ ਆਦਿ ਬੁਲਾਰਿਆਂ ਨੇ ਮਾਤਾ ਗੁਰਮੇਲ ਕੌਰ ਧਾਲੀਵਾਲ ਦੇ ਨੇਕ ਸੁਭਾਅ, ਧਾਰਮਿਕ ਖਿਆਲਾਂ ਦੇ ਧਾਰਨੀ ਅਤੇ ਨਿਭਾਈਆਂ ਗਈਆਂ ਪਰਿਵਾਰਕ ਜ਼ਿੰਮੇਵਾਰੀਆਂ ਸੰਬੰਧੀ ਚਾਨਣਾ ਪਾਉਂਦੇ ਹੋਏ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਉਨ੍ਹਾਂ ਦੇ ਸਪੁੱਤਰਾਂ ਗੁਰਪ੍ਰੀਤ ਸਿੰਘ ਧਾਲੀਵਾਲ ਅਤੇ ਸਰਬਜੀਤ ਸਿੰਘ ਧਾਲੀਵਾਲ ਵਲੋਂ ਵੱਖ-ਵੱਖ ਖੇਤਰਾਂ 'ਚ ਨਿਭਾਈਆਂ ਜਾ ਰਹੀਆਂ ਅਹੁਦੇਦਾਰੀਆਂ ਤੇ ਜ਼ਿੰਮੇਵਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ | ਪਰਿਵਾਰ ਵਲੋਂ ਅਨੇਕਾਂ ਹੀ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਨੂੰ ਦਾਨ ਵੀ ਦਿੱਤਾ ਗਿਆ | ਪ੍ਰਧਾਨ ਬਲਦੇਵ ਸਿੰਘ ਧਾਲੀਵਾਲ ਅਤੇ ਪਰਿਵਾਰਕ ਮੈਂਬਰਾਂ ਵਲੋਂ ਸ੍ਰੀ ਦਰਬਾਰ ਸਾਹਿਬ ਤੋਂ ਪਹੁੰਚੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਅਤੇ ਭਾਈ ਗੁਰਚਰਨ ਸਿੰਘ ਨੂੰ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਜਗਦੀਪ ਸਿੰਘ ਗਟਰਾ ਪ੍ਰਧਾਨ, ਸੁਰਜੀਤ ਸਿੰਘ ਸਾਬਕਾ ਪ੍ਰਧਾਨ, ਮਲਕੀਤ ਸਿੰਘ ਮੁੱਕਰ , ਨਿਰਮਲ ਸਿੰਘ ਹੈੱਡ ਗ੍ਰੰਥੀ, ਜਸਕਰਨ ਸਿੰਘ ਲਾਡੀ ਦੋਆਬੀਆ, ਸੁਖਦੇਵ ਸਿੰਘ ਧੰਮੂ, ਜਸਵੀਰ ਸਿੰਘ ਸੀਰਾ ਨੰਬਰਦਾਰ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਖਣਮੁੱਖ ਭਾਰਤੀ ਪੱਤੋ, ਗੁਰਮੀਤ ਸਿੰਘ ਬਲਵੀਰ ਪੈਲੇਸ ਵਾਲੇ, ਪਿ੍ਤਪਾਲ ਸਿੰਘ ਲੋਪੋ, ਆਕਾਸ਼ਦੀਪ ਸਿੰਘ ਲਾਲੀ ਬੁੱਟਰ, ਐਸ.ਪੀ. ਮੁਖਤਿਆਰ ਸਿੰਘ, ਪਰਮਿੰਦਰ ਸਿੰਘ ਡਿੰਪਲ, ਪਰਮਪਾਲ ਸਿੰਘ ਤਖ਼ਤੂਪੁਰਾ, ਮਦਨ ਗੋਪਾਲ ਮੰਗਲਾਂ, ਹਰੀਸ਼ ਮੰਗਲਾਂ, ਹਰਮੀਤ ਸਿੰਘ ਗਿੱਲ ਤਹਿਸੀਲਦਾਰ, ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਸੁਖਚੈਨ ਸਿੰਘ ਧਾਲੀਵਾਲ ਪ੍ਰਧਾਨ, ਟੇਕ ਰਿਸ਼ੀ ਕੋਛੜ, ਮਨੋਜ ਭਾਲਾ, ਚਮਕੌਰ ਸਿੰਘ ਪ੍ਰਧਾਨ ਕੇ, ਰਾਮ ਨਿਵਾਸ ਗੋਇਲ, ਅਜਮੇਰ ਸਿੰਘ ਸਾਬਕਾ ਮੀਤ ਪ੍ਰਧਾਨ, ਬਲਦੇਵ ਸਿੰਘ ਧਾਲੀਵਾਲ, ਕੁਲਦੀਪ ਸਿੰਘ ਮਿਆਣਾ ਕੌਂਸਲਰ, ਅਮਰ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ ਰਾਜਾ, ਹਰਜਿੰਦਰ ਸਿੰਘ ਕੁੱਸਾ, ਅਮਨਦੀਪ ਸਿੰਘ ਬੰਟੀ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਸੁਖਮੰਦਰ ਸਿੰਘ ਢੇਸੀ, ਬਲਦੇਵ ਸਿੰਘ ਭੰਗੂ, ਬਿੰਦਰ ਮਨੀਲਾ, ਗੁਰਮੀਤ ਸਿੰਘ ਸਾਬਕਾ ਐਮ.ਸੀ, ਸੁਖਮੰਦਰ ਸਿੰਘ ਬਰਾੜ, ਸ਼ਾਮ ਸਿੰਘ, ਹਰਦਿਆਲ ਸਿੰਘ ਬਾਸੀ, ਜਗਦੀਪ ਸਿੰਘ ਸਰਪੰਚ ਦੱਦਾਹੂਰ, ਸਤਨਾਮ ਸਿੰਘ ਚੇਅਰਮੈਨ, ਨਗਿੰਦਰ ਸਿੰਘ ਗਿੱਲ, ਸੁਰਜੀਤ ਸਿੰਘ ਸੋਹੀਆ ਸਾਬਕਾ ਸਰਪੰਚ, ਗੁਰਨਾਮ ਸਿੰਘ ਗਾਮਾ ਕੌਂਸਲਰ, ਅੰਗਰੇਜ਼ ਸਿੰਘ ਗ਼ੌਰੀ ਮਾਨ ਕੌਂਸਲਰ, ਪੁਨੀਤ ਮੰਗਲਾ, ਸੁਰਜੀਤ ਸਿੰਘ ਦੁੱਨੇਕੇ, ਮਾਸਟਰ ਬਲਰਾਜ ਸ਼ਰਮਾ, ਕਲਿਆਣ ਸਿੰਘ, ਮੇਜਰ ਸਿੰਘ ਧਾਲੀਵਾਲ, ਰਾਜਾ, ਰਿੰਕੂ ਤਾਇਲ, ਜਸਵਿੰਦਰ ਸਿੰਘ ਕੁੱਸਾ, ਪੱਪੀ ਰਾਊਕੇ, ਮਸਤਾਨ ਸਿੰਘ, ਬੁੱਧਰਾਮ ਗੋਇਲ, ਜੈਪਾਲ ਗੋਇਲ, ਜੈ ਚੰਦ ਝਾਂਜੀ, ਬਲਦੇਵ ਸਿੰਘ ਦੇਬੀ, ਰਜਿੰਦਰ ਸਿੰਘ ਸੋਢੀ, ਬਲਜੀਤ ਸਿੰਘ ਗਿੱਲ, ਡਾ. ਨਿਰਮਲਜੀਤ ਸਿੰਘ ਧਾਲੀਵਾਲ, ਦਰਸ਼ਨ ਸਿੰਘ ਧਾਲੀਵਾਲ, ਜਗਰੂਪ ਸਿੰਘ ਚੌਧਰੀ, ਅਤਿੰਦਰ ਸਿੰਘ ਦੀਨਾ, ਬੰਤ ਸਿੰਘ ਪ੍ਰਧਾਨ, ਗੁਰਮੇਲ ਸਿੰਘ ਮਿਸਤਰੀ ਆਦਿ ਨੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ |
ਪਿਛਲੀ ਖ਼ਬਰ ਔਰਤ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਰਮਿੰਦਰ ਕੌਰ ਰੰਮੀ ਵਾਲੀਆ ਦੀ ਪੁਸਤਕ 'ਤੇਰੀ ਚਾਹਤ' ਦੀ ਕੀਤੀ ਘੁੰਡ ਚੁਕਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।