18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹੜ੍ਹ ਪੀੜਤਾਂ ਦੀ ਮਦਦ ਲਈ ਕਸਬਾ ਬਰਗਾੜੀ ਵਾਸੀ ਆਏ ਅੱਗੇ

ਅਜੀਤ ਡੈਸਕ 04-09-2025
ਬਰਗਾੜੀ, 3 ਸਤੰਬਰ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੇ ਸਮੂਹ ਵਾਸੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ | ਕਸਬਾ ਬਰਗਾੜੀ ਦੇ ਯੂਥ ਸਪੋਰਟਸ ਕਲੱਬ, ਮੌਜੂਦਾ ਪੰਚਾਇਤ, ਸਾਬਕਾ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਦੁਕਾਨਦਾਰਾਂ ਦੇ ਉਪਰਾਲੇ ਨਾਲ ਸਮੁੱਚੇ ਪਿੰਡ 'ਚੋਂ ਉਗਰਾਹੀ ਇੱਕਠੀ ਕੀਤੀ ਜਾ ਰਹੀ ਹੈ ਤਾਂ ਕਿ ਹੜ੍ਹ ਪੀੜਤਾਂ ਦੀ ਸੰਭਵ ਮਦਦ ਕੀਤੀ ਜਾ ਸਕੇ | ਪਿੰਡ ਦੇ ਲੋਕਾਂ ਨੂੰ ਪ੍ਰਤੀ ਏਕੜ ਡੇਢ ਸੌ ਰੁਪਏ ਅਤੇ ਸਰਕਾਰੀ ਮੁਲਾਜ਼ਮ ਨੂੰ ਇਕ ਹਜ਼ਾਰ ਰੁਪਏ ਉਗਰਾਹੀ ਲਗਾਈ ਗਈ ਹੈ | ਦੁਕਾਨਦਾਰਾਂ ਨੇ ਵੀ ਕੰਮ ਦੇ ਹਿਸਾਬ ਨਾਲ ਦੁਕਾਨਦਾਰ ਨੂੰ 2100, 1100 ਅਤੇ 500 ਰੁਪਏ ਉਗਰਾਹੀ ਲਗਾਏ ਗਏ ਹਨ | ਸ਼ਰਧਾਵਾਨ ਲੋਕ ਇਸ ਲਗਾਈ ਉਗਰਾਹੀ ਤੋਂ ਵੱਧ ਵੀ ਮਦਦ ਕਰ ਸਕਦੇ ਹਨ | ਸਾਰੀ ਉਗਰਾਹੀ ਇਕੱਠੀ ਹੋਣ ਉਪਰੰਤ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਜਾ ਕੇ ਹੜ੍ਹ ਪੀੜਤਾਂ ਦੀ ਸੰਭਵ ਮਦਦ ਕੀਤੀ ਜਾਵੇਗੀ |

ਪਿਛਲੀ ਖ਼ਬਰ ਦੜਾ ਸੱਟਾ ਲਵਾਉਂਦੇ ਨਕਦੀ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਜਨਤਕ ਸਥਾਨ 'ਤੇ ਨਸ਼ਾ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।