23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਨੱਥੂਵਾਲਾ ਗਰਬੀ ਵਿਖੇ ਕਬਾੜੀਏ ਦੀ ਦੁਕਾਨ ਨੂੰ ਲੱਗੀ ਅੱਗ <br/>

ਅਜੀਤ ਡੈਸਕ 17-10-2025
ਨੱਥੂਵਾਲਾ ਗਰਬੀ, 16 ਅਕਤੂਬਰ (ਨਵਦੀਪ ਸਿੰਘ)-ਕਸਬੇ ਨੱਥੂਵਾਲਾ ਦੇ ਮੇਨ ਬੱਸ ਸਟੈਂਡ ਦੇ ਕੋਲ ਬਣੀ ਰਾਜੂ ਕਬਾੜੀਏ ਦੀ ਦੁਕਾਨ 'ਤੇ ਬੀਤੀ ਰਾਤ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਿਰਵੈਰ ਸਿੰਘ ਸਰਪੰਚ ਨੱਥੂਵਾਲਾ ਨੇ ਦੱਸਿਆ ਕਿ ਤਕਰੀਬਨ 9:30 ਵਜੇ ਦੇ ਕਰੀਬ ਜਦ ਅੱਗ ਲੱਗਣ ਦਾ ਮੈਨੂੰ ਪਤਾ ਲੱਗਿਆ ਤਾਂ ਮੈਂ ਉਸ ਰਾਜੂ ਕਬਾੜੀਏ ਦੀ ਦੁਕਾਨ 'ਤੇ ਪਹੁੰਚਿਆਂ ਤਾਂ ਅੱਗ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਅਸੀਂ ਮੌਕੇ ਉੱਪਰ ਹੀ ਹਲਕਾ ਵਿਧਾਇਕ ਬਾਘਾ ਪੁਰਾਣਾ ਨੂੰ ਫ਼ੋਨ ਲਾ ਕੇ ਫਾਇਰ ਬਿ੍ਗੇਡ ਦੀ ਗੱਡੀ ਬਾਘਾ ਪੁਰਾਣਾ ਤੇ ਮੋਗਾ ਤੋਂ ਮੰਗਵਾਈ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਦੋ ਤਿੰਨ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਤਕਰੀਬਨ 2 ਵਜੇ ਤੱਕ ਇਸ ਅੱਗ ਤੇ ਕਾਬੂ ਪਾਇਆ ਜਾ ਸਕਿਆ | ਉਨ੍ਹਾਂ ਨੇ ਦੱਸਿਆ ਕਿ ਇਕ ਪ੍ਰਵਾਸੀ ਮਜ਼ਦੂਰ ਦੀ ਕਬਾੜ ਦੀ ਦੁਕਾਨ ਹੈ ਅਤੇ ਕਬਾੜ ਵਿਚ ਖ਼ਰੀਦਿਆ ਸਭ ਕੁਝ ਸੜ ਕੇ ਸੁਆਹ ਹੋ ਗਿਆ |

ਪਿਛਲੀ ਖ਼ਬਰ ਭਿੰਡਰ ਕਲਾਂ ਦੀ ਅਨਾਜ ਮੰਡੀ 'ਚ ਝੋਨੇ ਦੀ ਖ਼ਰੀਦ ਦੀ ਸ਼ੁਰੂ ਅਗਲੀ ਖ਼ਬਰ ਅੰਤਰਰਾਸ਼ਟਰੀ ਪੰਜਾਬੀ ਬੋਲੀ ਉਲੰਪੀਅਡ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਕਰਵਾਈ ਜਾਵੇ-ਡਿਪਟੀ ਡੀ.ਈ.ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।