23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਡਾ. ਦੀਪਕ ਸ਼ਰਮਾ ਤੇ ਕਿਰਨ ਸ਼ਰਮਾ ਐਪਰੀਸੀਏਸ਼ਨ ਐਵਾਰਡ ਨਾਲ ਸਨਮਾਨਿਤ

ਅਜੀਤ ਡੈਸਕ 17-10-2025
ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਨੈਸ਼ਨਲ ਸਟੈਂਡਰਡ ਬਾਡੀ ਆਫ਼ ਇੰਡੀਆ ਦੇ ਉੱਤਰੀ ਰਿਜਨਲ ਆਫ਼ਿਸ ਵਲੋਂ ਵਰਲਡ ਸਟੈਂਡਰਡ ਡੇ ਮੌਕੇ ਨੈਸ਼ਨਲ ਪੱਧਰੀ ਸਮਾਗਮ ਮਾਨਕ ਮਹਾਂਉਤਸਵ ਪ੍ਰੋਗਰਾਮ ਚੰਡੀਗੜ੍ਹ ਵਿਖੇ ਕਰਵਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਐਵਾਰਡੀ ਡਾ. ਦੀਪਕ ਸ਼ਰਮਾ ਵਾਸੀ ਮੋਗਾ ਨੇ ਦੱਸਿਆ ਕਿ ਭਾਰਤ ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲਦਾਖ਼ ਤੇ ਚੰਡੀਗੜ੍ਹ ਦੇ ਬੀਆਈਐਸ ਖੇਤਰਾਂ ਵਿਚ ਦਿੱਤੇ ਖ਼ਾਸ ਯੋਗਦਾਨ ਦੇਣ ਵਾਲੀਆਂ ਇੰਡਸਟਰੀਜ਼ ਨੂੰ ਅਤੇ ਬੀ.ਆਈ.ਐਸ. ਦੇ ਨਵੇਂ ਸਟੈਂਡਰਡ ਮੁਤਾਬਿਕ ਪਹਿਲਾ ਲਾਇਸੰਸ ਪ੍ਰਾਪਤ ਕਰਨ ਵਾਲੀਆਂ ਨਵੀਆਂ ਇੰਡਸਟਰੀਜ਼ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਨੈਸ਼ਨਲ ਪੱਧਰ ਦੇ ਚੱਲ ਰਹੇ ਪ੍ਰੋਗਰਾਮਾਂ ਵਿਚ ਪੰਜਾਬ ਸਟੇਟ ਦੇ ਤਿੰਨ ਬੀ.ਆਈ.ਐਸ. ਮੈਟਰਜ਼ ਨੂੰ ਵੀ ਸਨਮਾਨਿਤ ਕੀਤਾ ਗਿਆ | ਬੀ.ਆਈ.ਐਸ. ਦੇ ਪ੍ਰਮੋਸ਼ਨਲ ਅਫ਼ਸਰ ਵਿਕਸਿਤ ਕੁਮਾਰ ਨੇ ਦੱਸਿਆ ਕਿ ਬੀਆਈਐਸ ਦੇ ਨਾਰਥ ਇੰਡੀਆ ਦੇ ਡਿਪਟੀ ਡਾਇਰੈਕਟਰ ਜਨਰਲ ਹੈੱਡ ਸ਼੍ਰੀਮਤੀ ਸਨੇਹ ਲਤਾ ਅਤੇ ਬੀ.ਆਈ.ਐਸ. ਚੰਡੀਗੜ੍ਹ ਬਰਾਂਚ ਦੇ ਡਾਇਰੈਕਟਰ ਐਂਡ ਹੈੱਡ ਵਿਸ਼ਾਲ ਤੋਮਰ ਜੀ ਵਲੋਂ ਪੰਜਾਬ ਸਟੇਟ ਦੇ ਮੋਗਾ ਜ਼ਿਲੇ੍ਹ ਨਾਲ ਸੰਬੰਧਿਤ ਡਾ ਦੀਪਕ ਸ਼ਰਮਾ ਡਰੋਲੀ ਭਾਈ ਤੇ ਮੈਡਮ ਕਿਰਨ ਸ਼ਰਮਾ ਬਾਇਉਲੋਜੀ ਲੈਕਚਰਾਰ ਖੋਸਾ ਰਣਧੀਰ ਨੂੰ ਐਪਰੀਸੀਏਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ | ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੋਗਾ ਅਸ਼ੀਸ਼ ਕੁਮਾਰ ਸ਼ਰਮਾ, ਡਿਪਟੀ ਡੀ.ਈ.ਓ. ਗੁਰਦਿਆਲ ਸਿੰਘ, ਪਿ੍ੰਸੀਪਲ ਰਾਜੇਸ਼ ਪਾਲ, ਪਿ੍ੰਸੀਪਲ ਜਸਪ੍ਰੀਤ ਕੌਰ ਤੇ ਸਟਾਫ਼ ਨੇ ਵਧਾਈ ਦਿੱਤੀ |
ਪਿਛਲੀ ਖ਼ਬਰ ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਵਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਦੌਰਾ <br/> ਅਗਲੀ ਖ਼ਬਰ 2 ਵਿਅਕਤੀ 3 ਕਿੱਲੋ ਅਫ਼ੀਮ ਸਮੇਤ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।