22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਨੇ ਸਤਿਸੰਗ ਸਮਾਗਮ ਕਰਵਾਇਆ <br/>

ਅਜੀਤ ਡੈਸਕ 17-10-2025
ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਆਸ਼ਰਮ ਵਿਖੇ ਸਤਿਸੰਗ ਸਮਾਗਮ ਕਰਵਾਇਆ ਗਿਆ ਜਿਸ ਅੰਦਰ ਪਹੁੰਚੀ ਹੋਈ ਸੰਗਤ ਨੂੰ ਸੰਬੋਧਨ ਕਰਦੇ ਹੋਏ ਸਾਧਵੀ ਏਕਤਾ ਭਾਰਤੀ ਨੇ ਕਿਹਾ ਕਿ ਤੁਰਕੀ ਦੇ ਮਸ਼ਹੂਰ ਉਪ ਨਿਆਸਕਾਰ ਮਹਮਤ ਇਲਦਾਨ ਕਹਿੰਦੇ ਹਨ ਕਿ ਕਪਤਾਨ ਦੇ ਬਿਨਾਂ ਇਕ ਨੌਕਾ ਨੂੰ ਜ਼ਿਆਦਾ ਦੇਰ ਤੱਕ ਤੈਰਾਉਣਾ ਮੁਮਕਿਨ ਨਹੀਂ ਹੈ | ਮਤਲਬ ਜੇਕਰ ਜਹਾਜ਼ ਨੂੰ ਕਿਸੇ ਕੁਸ਼ਲ ਕਪਤਾਨ ਦੇ ਬਿਨਾਂ ਹੀ ਚਲਾਇਆ ਜਾ ਰਿਹਾ ਹੈ ਤਾਂ ਇਹ ਪੱਕਾ ਹੈ ਕਿ ਉਹ ਜਹਾਜ਼ ਮੰਜ਼ਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਡੁੱਬ ਜਾਵੇਗਾ | ਇੱਥੋਂ ਤੱਕ ਕਿ ਜਹਾਜ਼ ਦੀ ਸਾਫ਼-ਸਫ਼ਾਈ, ਸਾਰੇ ਸਮਾਨ ਦੀ ਸੰਭਾਲ ਤੇ ਸੁਰੱਖਿਆ, ਕਰਮਚਾਰੀਆਂ ਦਾ ਪ੍ਰਬੰਧ ਆਦਿ ਸਭ ਕਪਤਾਨ ਦੀ ਹੀ ਨਿਗਰਾਨੀ ਵਿਚ ਹੁੰਦਾ ਹੈ | ਕਹਿਣ ਦਾ ਮਤਲਬ ਹੈ ਕਿ ਕਪਤਾਨ ਦੇ ਬਿਨਾਂ ਜਹਾਜ਼ ਦਾ ਚੱਲਣਾ ਲਗ-ਪਗ ਨਾਮੁਮਕਨ ਹੁੰਦਾ ਹੈ | ਸਾਧਵੀ ਨੇ ਅੱਗੇ ਕਿਹਾ ਕਿ ਇਸੇ ਤਰ੍ਹਾਂ ਹੀ ਕਪਤਾਨ ਰੂਪੀ ਸਤਿਗੁਰੂ ਹੀ ਸਾਧਕ ਰੂਪੀ ਜਹਾਜ਼ ਦੀ ਕਮਾਨ ਸੰਭਾਲ ਕੇ ਖੜ੍ਹਾ ਰਹਿੰਦਾ ਹੈ | ਉਨ੍ਹਾਂ ਤੋਂ ਬਿਨਾਂ ਸਾਧਕ ਆਪਣੀ ਮੰਜ਼ਲ ਭਾਵ ਭਵਸਾਗਰ ਨੂੰ ਆਪਣੇ ਆਪ ਕਦੇ ਵੀ ਪਾਰ ਨਹੀਂ ਕਰ ਸਕਦਾ ਹੈ | ਸਾਧਵੀ ਸ਼ਿਲਪਾ ਭਾਰਤੀ ਨੇ ਭਜਨਾਂ ਦਾ ਗਾਇਣ ਕੀਤਾ |

ਪਿਛਲੀ ਖ਼ਬਰ ਵਾਈ.ਐਸ. ਪਬਲਿਕ ਸਕੂਲ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਕਿਸ਼ਨਗੜ੍ਹ ਵਿਖੇ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਤੇ ਹੋਰ ਸਾਮਾਨ ਮੁਹੱਈਆ ਕਰਵਾਉਣ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।