10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ 'ਚ ਮਨਾਈ ਖ਼ੁਸ਼ੀਆਂ ਭਰੀ ਦੀਵਾਲੀ <br/>

ਅਜੀਤ ਡੈਸਕ 18-10-2025
ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਖ਼ੁਸ਼ੀਆਂ ਦਾ ਰੰਗ-ਰੂਪ ਬਿਖਰਿਆ | ਸੰਤ ਗੁਰਪ੍ਰੀਤ ਸਿੰਘ ਸੱਤੂਆਣਾ ਦੇ ਪ੍ਰੇਰਨਾਦਾਇਕ ਅਸ਼ੀਰਵਾਦ ਹੇਠ ਐਨ.ਆਰ.ਆਈ. ਬਿੱਕਰ ਸਿੰਘ (ਅਮਰੀਕਾ) ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਭੇਜੇ ਗਏ ਤੋਹਫ਼ੇ ਵਿਦਿਆਰਥੀਆਂ ਵਿਚ ਵੰਡੇ ਗਏ | ਸਮਾਰੋਹ ਦੀ ਸ਼ੁਰੂਆਤ ਮਨਜੀਤ ਸਿੰਘ ਸਹਾਇਕ ਸਮਾਰਟ ਸਕੂਲ ਕੋਆਰਡੀਨੇਟਰ ਦੇ ਸਵਾਗਤੀ ਸੰਬੋਧਨ ਨਾਲ ਹੋਈ | ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਅਜਿਹੇ ਸਮਾਰੋਹ ਸਿਰਫ਼ ਤਿਉਹਾਰ ਮਨਾਉਣ ਲਈ ਨਹੀਂ ਹੁੰਦੇ, ਸਗੋਂ ਇਹ ਬੱਚਿਆਂ ਵਿਚ ਸਾਂਝ, ਪਿਆਰ ਅਤੇ ਸੇਵਾ ਦੀ ਭਾਵਨਾ ਜਗਾਉਂਦੇ ਹਨ | ਸੰਤ ਗੁਰਪ੍ਰੀਤ ਸਿੰਘ ਸੱਤੂਆਣਾ ਅਤੇ ਬਿੱਕਰ ਸਿੰਘ ਵਰਗੇ ਸੇਵਾਦਾਰਾਂ ਦੇ ਯਤਨ ਸਾਡੇ ਸਿੱਖਿਆ ਪ੍ਰਣਾਲੀ ਲਈ ਪ੍ਰੇਰਨਾ ਦੇ ਸਰੋਤ ਹਨ | ਇਸ ਮੌਕੇ ਮਨਜੀਤ ਸਿੰਘ ਸਰਪੰਚ ਬੁੱਘੀਪੁਰਾ, ਮਾਸਟਰ ਜਵੈਲਰਜ਼ ਸਮਾਲਸਰ, ਜਤਿੰਦਰ ਕੌਰ ਹੈੱਡ ਟੀਚਰ, ਸਕੂਲੀ ਅਧਿਆਪਕ ਸੁਖਦੀਪ ਸਿੰਘ, ਸਤਵਿੰਦਰ ਕੌਰ, ਕਿਰਨਦੀਪ ਕੌਰ, ਸਿਲਕੀ ਰਾਣੀ, ਸਿਮਰਨਜੀਤ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ | ਸੰਤ ਗੁਰਪ੍ਰੀਤ ਸਿੰਘ ਸੱਤੂਆਣਾ ਨੇ ਕਿਹਾ ਦੀਵਾਲੀ ਸਿਰਫ਼ ਦੀਵੇ ਜਲਾਉਣ ਦਾ ਤਿਉਹਾਰ ਨਹੀਂ, ਸਗੋਂ ਮਨੁੱਖਤਾ, ਪ੍ਰੇਮ ਅਤੇ ਸਾਂਝ ਦੇ ਚਾਨਣ ਨੂੰ ਅਪਣਾਉਣ ਦਾ ਪ੍ਰਤੀਕ ਹੈ | ਸੱਚੀ ਦੀਵਾਲੀ ਤਦ ਹੀ ਹੈ ਜਦੋਂ ਅਸੀਂ ਕਿਸੇ ਹੋਰ ਦੇ ਚਿਹਰੇ 'ਤੇ ਮੁਸਕਾਨ ਲਿਆਈਏ | ਸਮਾਰੋਹ ਦੇ ਅੰਤ 'ਤੇ ਸਰਪੰਚ ਮਨਜੀਤ ਸਿੰਘ ਨੇ ਧੰਨਵਾਦੀ ਭਾਸ਼ਣ ਵਿਚ ਕਿਹਾ ਕਿ ਅਸੀਂ ਧੰਨਵਾਦੀ ਹਾਂ ਬਿੱਕਰ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਦੇ ਬੱਚਿਆਂ ਦੀ ਖ਼ੁਸ਼ੀਆਂ ਵਿਚ ਆਪਣਾ ਯੋਗਦਾਨ ਪਾਇਆ | ਅਜਿਹੇ ਸੇਵਾਦਾਰਾਂ ਕਰ ਕੇ ਹੀ ਸਾਡੀ ਸਮਾਜਿਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ | ਵਿਦਿਆਰਥੀਆਂ ਵਲੋਂ ਰੰਗ-ਬਿਰੰਗੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਹਾਜ਼ਰੀਨਾਂ ਦਾ ਦਿਲ ਜਿੱਤ ਲਿਆ | ਇਹ ਸਮਾਰੋਹ ਸਿਰਫ਼ ਦੀਵਿਆਂ ਨਾਲ ਨਹੀਂ, ਸਗੋਂ ਪਿਆਰ, ਸਾਂਝ ਅਤੇ ਸੇਵਾ ਦੇ ਚਾਨਣ ਨਾਲ ਬੁੱਘੀਪੁਰਾ ਦੇ ਸਕੂਲ ਨੂੰ ਚਮਕਾ ਗਿਆ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਦੇਸ਼ ਵਿਕਸਤ ਭਾਰਤ ਵੱਲ ਵਧ ਰਿਹਾ-ਸੰਧੂ <br/> ਅਗਲੀ ਖ਼ਬਰ ਪ੍ਰਸਿੱਧ ਕੱਪੜਾ ਵਪਾਰੀ ਸ਼ਿੰਦਰ ਠੁਕਰਾਲ ਤੇ ਵਿਪਨ ਠੁਕਰਾਲ ਦੇ ਪਿਤਾ ਸੇਰ ਚੰਦ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।