09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਭਿ੍ਸ਼ਟਾਚਾਰ ਨੂੰ ਰੋਕਣ ਲਈ ਲੋਕ ਜਾਗਰੂਕ ਹੋਣ-ਗਿਰਧਰ, ਬਰਾੜ

ਅਜੀਤ ਡੈਸਕ 18-10-2025
ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਦਾਸ ਗਿਰਧਰ ਅਤੇ ਜਸਵੰਤ ਸਿੰਘ ਬਰਾੜ ਨੇ ਦੇਸ਼ ਅੰਦਰ ਵਧ ਰਹੇ ਭਿ੍ਸ਼ਟਾਚਾਰ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਭਿਆਨਕ ਬੁਰਾਈ 'ਤੇ ਕਾਬੂ ਪਾਉਣ ਲਈ ਲੋਕਾਂ ਨੂੰ ਜਾਗਰੂਕ ਹੋਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਅਜੋਕੇ ਮੌਜੂਦਾ ਹਾਲਾਤ 'ਚ ਵੱਡੀ ਗਿਣਤੀ 'ਚ ਨੌਕਰਸ਼ਾਹਾਂ ਤੇ ਰਾਜਸੀ ਆਗੂਆਂ ਦੇ ਆਪਸੀ ਗੱਠਜੋੜ ਕਰਕੇ ਵੱਡੀ ਪੱਧਰ 'ਤੇ ਭਿ੍ਸ਼ਟਚਾਰ ਫ਼ੈਲਿਆ ਹੈ | ਜਿਵੇਂ ਕਿ ਹੇਠਲੇ ਅਧਿਕਾਰੀ ਤੋਂ ਉੱਪਰ ਤੱਕ ਇਕ ਅਜਿਹੀ ਸਾਂਢ-ਗਾਂਢ ਹੋ ਚੁੱਕੀ ਹੈ, ਜਿਸ ਨੂੰ ਸਿਰਫ਼ ਜਨਤਾ ਹੀ ਜਨ ਚੇਤਨਾ ਲਹਿਰ ਪੈਦਾ ਕਰਕੇ ਕੰਟਰੌਲ ਕਰ ਸਕਦੀ ਹੈ | ਇਸ ਭਿ੍ਸ਼ਟਾਚਾਰ ਵਿਰੁੱਧ ਸਮਾਜ ਦੇ ਹਰ ਵਰਗ ਅਤੇ ਜਥੇਬੰਦੀਆਂ ਨੂੰ ਰਾਜਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਇਸ ਬੁਰਾਈ ਦੇ ਖ਼ਾਤਮੇ ਲਈ ਅੱਗੇ ਆਉਣ ਚਾਹੀਦਾ ਹੈ |
ਪਿਛਲੀ ਖ਼ਬਰ ਯੰਗਮੈਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਅਗਲੀ ਖ਼ਬਰ ਪ੍ਰੀਤਮ ਕੌਰ ਮੱਤਾ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।