10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬੀਮਾ ਕੰਪਨੀ ਨੇ ਪਰਿਵਾਰ ਨੂੰ ਦੋ ਲੱਖ ਦਾ ਚੈੱਕ ਸੌਪਿਆ <br/>

ਅਜੀਤ ਡੈਸਕ 20-10-2025
ਕਿਸ਼ਨਪੁਰਾ ਕਲਾਂ, 19 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਦੀ ਮੋਗਾ ਕੇਂਦਰੀ ਸਹਿਕਾਰੀ ਬੈਂਕ ਬਰਾਂਚ ਕਿਸ਼ਨਪੁਰਾ ਕਲਾਂ ਦੇ ਬਰਾਂਚ ਮੈਨੇਜਰ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਭਗਵਾਨ ਸਿੰਘ ਪਿੰਡ ਇੰਦਰਗੜ੍ਹ ਦਾ ਭਾਰਤ ਸਰਕਾਰ ਵਲੋਂ ਚਲਾਈ ਸਕੀਮ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਬੀਮਾ ਕਰਵਾਇਆ ਹੋਇਆ ਸੀ ਜਸਵੀਰ ਸਿੰਘ ਦੀ ਸਿਹਤ ਖ਼ਰਾਬ ਹੋਣ ਕਰਕੇ ਪਿਛਲੇ ਮਹੀਨੇ ਉਸ ਦੀ ਮੌਤ ਹੋ ਗਈ ਸੀ ਤੇ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਸੀ ਬਰਾਂਚ ਮੈਨੇਜਰ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਸਿਰਫ਼ 436 ਰੁਪਏ ਸਾਲਾਨਾ ਨਾਲ 50 ਸਾਲ ਦੀ ਉਮਰ ਤੋਂ ਘੱਟ ਵਿਅਕਤੀਆਂ ਵਾਲੇ ਦਾ ਬੀਮਾ ਕੀਤਾ ਜਾਂਦਾ ਹੈ | ਇਸੇ ਕੜੀ ਤਹਿਤ ਬਰਾਂਚ ਮੈਨੇਜਰ ਹਰਵਿੰਦਰ ਕੁਮਾਰ ਦੇ ਯਤਨਾਂ ਸਦਕਾ ਜਸਵੀਰ ਸਿੰਘ ਦੀ ਵਾਰਸ ਪਤਨੀ ਦਵਿੰਦਰ ਕੌਰ ਨੂੰ ਐਲ.ਆਈ.ਸੀ. ਵਲੋਂ ਦੋ ਲੱਖ ਰੁਪਏ ਦਾ ਬੀਮੇ ਦਾ ਚੈੱਕ ਸੌਂਪਿਆ ਗਿਆ | ਬਰਾਂਚ ਮੈਨੇਜਰ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਜੇਕਰ ਤੁਸੀਂ 50 ਸਾਲਾ ਤੋਂ ਘੱਟ ਦੀ ਉਮਰ ਵਾਲੇ ਓ ਤਾਂ ਸਾਨੂੰ ਸਾਰਿਆਂ ਨੂੰ ਆਪੋ ਆਪਣਾ ਸਾਲਾਨਾ ਜੀਵਨ ਜੋਤੀ ਬੀਮਾ ਜ਼ਰੂਰ ਕਰਵਾਉਣਾ ਚਾਹੀਦਾ ਹੈ | ਇਸ ਮੌਕੇ ਚੈੱਕ ਦੇਣ ਸਮੇਂ ਬਰਾਂਚ ਮੈਨੇਜਰ ਹਰਵਿੰਦਰ ਕੁਮਾਰ ਤੇ ਬਰਾਂਚ ਅਧਿਕਾਰੀ ਮੌਜੂਦ ਸਨ |

ਪਿਛਲੀ ਖ਼ਬਰ ਬ੍ਰਹਮ ਰਿਸ਼ੀ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਵਾਤਾਵਰਨ ਨੂੰ ਧਿਆਨ ਵਿਚ ਰੱਖਦਿਆਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ- ਚੇਅਰਮੈਨ ਮਧੇਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।