ਨੱਥੂਵਾਲਾ ਗਰਬੀ, 22 ਅਕਤੂਬਰ (ਨਵਦੀਪ ਸਿੰਘ)-ਬੀਤੇ ਕੱਲ੍ਹ ਹੋਏ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਪਿੰਡ ਭੇਖਾ ਦੇ ਪ੍ਰਾਇਮਰੀ ਬਲਾਕ ਮੋਗਾ-2 ਵਿਚੋਂ ਦੂਸਰਾ ਸਥਾਨ ਹਾਸਿਲ ਕਰਨ ਵਾਲੀ ਜਸ਼ਨਪ੍ਰੀਤ ਕੋਰ ਨੇ ਸਰਕਾਰੀ ਪ੍ਰਇਮਰੀ ਸਕੂਲ ਭੇਖਾ ਦਾ ਨਾਂਅ ਰੌਸ਼ਨ ਕੀਤਾ ਹੈ | ਟੀਮ ਇੰਚਾਰਜ ਅਧਿਆਪਕ ਪਿ੍ੰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਭ ਬੱਚਿਆਂ ਦੀ ਮਿਹਨਤ ਦਾ ਸਿੱਟਾ ਹੈ ਜਦੋਂ ਕਿ ਮੁਕਾਬਲੇ ਬਹੁਤ ਔਖੇ ਸਨ ਪਰ ਸਾਡੀ ਤਿਆਰੀ ਅਤੇ ਬੱਚਿਆਂ ਦੀ ਲਗਨ ਕਰਕੇ ਜਸ਼ਨਪ੍ਰੀਤ ਕੌਰ ਨੇ ਜ਼ਿਲੇ੍ਹ ਭਰ ਵਿਚੋਂ ਦੂਜਾ ਸਥਾਨ ਹਾਸਲ ਕਰਕੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਅੰਤ ਵਿਚ ਸਕੂਲ ਦੇ ਸਟਾਫ ਅਤੇ ਪਿੰਡਵਾਸੀਆਂ ਨੇ ਅਧਿਆਪਕ ਪਿ੍ੰਕਾ ਅਤੇ ਉਨ੍ਹਾਂ ਦੀ ਟੀਮ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ |