19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਵਾਮੀ ਵੇਦਾਂਤ ਨੰਦ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਭਲਕੇ

ਅਜੀਤ ਡੈਸਕ 24-10-2025
ਮੋਗਾ, 23 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਗੀਤਾ ਭਵਨ ਅਤੇ ਪਵਨ ਧਾਮ ਹਰਿਦੁਆਰ ਦੇ ਮੁੱਖ ਸੰਸਥਾਪਕ ਸਵਾਮੀ ਵੇਦਾਂਤ ਨੰਦ ਮਹਾਰਾਜ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ 25 ਅਕਤੂਬਰ ਨੂੰ ਮੋਗਾ ਦੇ ਪ੍ਰਸਿੱਧ ਮੰਦਰਾਂ, ਗੀਤਾ ਭਵਨ ਮੋਗਾ ਅਤੇ ਪਵਨ ਧਾਮ ਹਰਿਦੁਆਰ ਵਿਖੇ ਗੀਤਾ ਭਵਨ ਟਰੱਸਟ ਦੇ ਸਰਪ੍ਰਸਤ ਸਵਾਮੀ ਚਿਨਮਯਾਨੰਦ ਮਹਾਰਾਜ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਗੀਤਾ ਭਵਨ ਟਰੱਸਟ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਅਤੇ ਜਨਰਲ ਸਕੱਤਰ ਅੰਸ਼ੁਲ ਸ਼੍ਰੀ ਕੰੁਜ ਨੇ ਦੱਸਿਆ ਕਿ ਇਹ ਵਿਸ਼ੇਸ਼ ਸਮਾਗਮ ਸਵਰਗੀ ਸਵਾਮੀ ਵੇਦਾਂਤ ਨੰਦ ਮਹਾਰਾਜ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦੇ ਮਾਰਗ 'ਤੇ ਚੱਲਣ ਦਾ ਪ੍ਰਣ ਲੈਣ ਲਈ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬਰਸੀ ਸਮਾਗਮ ਸਵੇਰੇ 10 ਵਜੇ ਸੁੰਦਰਕਾਂਡ ਦੇ ਇਕ ਘੰਟੇ ਦੇ ਪਾਠ ਨਾਲ ਸ਼ੁਰੂ ਹੋਣਗੇ | ਸੁੰਦਰਕਾਂਡ ਪਾਠ ਦੀ ਸਮਾਪਤੀ ਤੋਂ ਬਾਅਦ, ਸਵਰਗੀ ਸਵਾਮੀ ਵੇਦਾਂਤ ਨੰਦ ਮਹਾਰਾਜ ਨੂੰ ਉਨ੍ਹਾਂ ਦੇ ਸਮਾਧੀ ਸਥਾਨ 'ਤੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ, ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਯਾਦ ਕਰਦੇ ਹੋਏ |
ਪਿਛਲੀ ਖ਼ਬਰ ਵਿਅਕਤੀ ਵਲੋਂ ਫਾਇਰਿੰਗ ਕਰਨ 'ਤੇ ਮਾਂ-ਪੁੱਤ ਹੋਏ ਜ਼ਖਮੀ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਮੋਗਾ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।