ਐਕਟਿਵਾ ਤੇ ਕਾਰ ਦੀ ਹੋਈ ਭਿਆਨਕ ਟੱਕਰ, ਲੜਕੀ ਦੀ ਹਾਲਤ ਗੰਭੀਰ
ਅਜੀਤ ਡੈਸਕ
24-10-2025
ਜਾਣਕਾਰੀ ਅਨੁਸਾਰ ਸਵੇਰੇ 8:30 ਵਜੇ ਦੇ ਕਰੀਬ ਇਹ ਘਟਨਾ ਵਾਪਰੀ | ਲੜਕੀ ਦੀ ਪਛਾਣ ਰਾਜ਼ੀ ਪਤਨੀ ਹਰਦੀਪ ਸਿੰਘ ਵਾਸੀ ਕਮਾਲਗੜ੍ਹ ਵਜੋਂ ਹੋਈ | ਲੜਕੀ ਆਪਣੀ ਐਕਟਿਵਾ ਨੰਬਰ ਪੀ ਬੀ 08 ਡੀ.ਏ. 4102 ਲੈ ਕੇ ਆਪਣੇ ਪੇਕੇ ਪਿੰਡ ਕਾਦਰਵਾਲਾ ਤੋਂ ਆਪਣੇ ਸਹੁਰੇ ਪਿੰਡ ਕਮਾਲਗੜ੍ਹ ਵੱਲ ਜਾ ਰਹੀ ਸੀ ਤੇ ਪਿੰਡ ਮੰਦਰ ਦੇ ਸਾਹਮਣੇ ਵਾਲੇ ਪਾਸੇ ਪਿੰਡ ਸ਼ੇਰਪੁਰ ਵਾਲੀ ਸੜਕ 'ਤੇ ਜਾਣ ਲਈ ਮੁੱਖ ਸੜਕ ਨੂੰ ਪਾਰ ਕਰਨ ਸਮੇਂ ਹੋਈ ਬੇਧਿਆਨੀ ਵਿਚ ਸ੍ਰੀ ਅੰਮਿ੍ਤਸਰ ਸਾਹਿਬ ਰੋਡ ਵਾਲੇ ਪਾਸਿਉਂ ਤੇਜ ਸਪੀਡ ਆ ਰਹੀ ਕਾਰ ਦੀ ਲਪੇਟ ਵਿਚ ਆ ਗਈ | ਟੱਕਰ ਇੰਨੀ ਭਿਆਨਕ ਸੀ ਕਿ ਐਕਟਿਵਾ ਦੇ ਸਾਰੇ ਹਿੱਸੇ ਖਿੱਲਰ ਗਏ | ਐਕਟਿਵਾ ਸਵਾਰ ਲੜਕੀ ਤੇ ਸਿਰ ਵਿਚ ਸੱਟ ਤੋਂ ਇਲਾਵਾ ਬਾਂਹ, ਦੋਨੇ ਲੱਤਾਂ ਟੁੱਟ ਗਈਆਂ ਤੇ ਗੰਭੀਰ ਹਾਲਤ 'ਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ |