20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਭਾਈ ਅਜਮੇਲ ਸਿੰਘ ਖੋਖਰ ਠੱਠੀ ਭਾਈ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 24-10-2025
ਠੱਠੀ ਭਾਈ, 23 ਅਕਤੂਬਰ (ਜਗਰੂਪ ਸਿੰਘ ਮਠਾੜੂ)-ਪਿੰਡ ਠੱਠੀ ਭਾਈ ਦੇ ਨਾਮੀ ਅਤੇ ਗੁਰੂ ਘਰ ਨਾਲ ਪਿਆਰ ਰੱਖਣ ਵਾਲੇ ਭਾਈ ਸ਼ਮਸ਼ੇਰ ਸਿੰਘ ਖੋਖਰ, ਭਾਈ ਬਘੇਲ ਸਿੰਘ ਖੋਖਰ ਦੇ ਛੋਟੇ ਭਰਾ, ਭਾਈ ਗੁਰਿੰਦਰ ਸਿੰਘ ਖੋਖਰ ਦੇ ਸਤਿਕਾਰਯੋਗ ਪਿਤਾ ਅਤੇ ਭਾਈ ਅਮਨਦੀਪ ਸਿੰਘ ਖੋਖਰ ਇੰਸਪੈਕਟਰ ਪੰਜਾਬ ਪੁਲਿਸ, ਮਾਸਟਰ ਭਾਈ ਹਰਜਿੰਦਰ ਸਿੰਘ ਖੋਖਰ, ਮਾਸਟਰ ਭਾਈ ਰਵੀਇੰਦਰ ਸਿੰਘ ਖੋਖਰ ਦੇ ਚਾਚਾ ਜੀ ਗੁਰੂ ਘਰ ਦੇ ਨਿਸ਼ਕਾਮ ਸੇਵਕ ਭਾਈ ਅਜਮੇਲ ਸਿੰਘ ਖੋਖਰ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦਿੰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਨਮਿਤ ਰੱਖੇ ਹੋਏ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਠੱਠੀ ਭਾਈ ਵਿਖੇ ਹੋਇਆ | ਇਸ ਮੌਕੇ ਭਾਈ ਰੇਸ਼ਮ ਸਿੰਘ ਠੱਠੀ ਭਾਈ ਵਾਲਿਆਂ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਅਰਦਾਸ ਉਪਰੰਤ ਭਾਈ ਅਜਮੇਲ ਸਿੰਘ ਖੋਖਰ ਨੂੰ ਸ਼ਰਧਾ ਦੇ ਫੱੁਲ ਭੇਟ ਕਰਦਿਆਂ ਸੰਤ ਬਾਬਾ ਬਲਵੀਰ ਸਿੰਘ ਵਾਲੇ ਸਥਾਨ ਡੇਰਾ ਭੋਰੇ ਵਾਲਾ ਸੁਖਾਨੰਦ ਵਾਲੇ ਮਹੰਤ ਕੰਵਲਜੀਤ ਸਿੰਘ ਸ਼ਾਸਤਰੀ, ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ, ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਸਪੁੱਤਰ ਐਡਵੋਕੇਟ ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ ਅਤੇ ਮਾਸਟਰ ਗਿਆਨੀ ਚਰਨ ਸਿੰਘ ਠੱਠੀ ਭਾਈ ਨੇ ਕਿਹਾ ਕਿ ਭਾਈ ਅਜਮੇਲ ਸਿੰਘ ਖੋਖਰ ਗੁਰੂ ਘਰ ਦੇ ਨਿਮਰ ਤੇ ਸਮਰਪਿਤ ਸੇਵਾਦਾਰ ਸਨ | ਜਿਨ੍ਹਾਂ ਦੀ ਸਾਰੀ ਜ਼ਿੰਦਗੀ ਗੁਰਸੇਵਾ, ਸਿਮਰਨ ਤੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਰਹੀ | ਇਸ ਮੌਕੇ ਸੁਤਿਖਸ਼ਣ ਮੁਨੀ ਸਮਾਧ ਭਾਈ ਹਰਿਦੁਆਰ ਵਾਲੇ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਸਾਬਕਾ ਚੇਅਰਮੈਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਸੀਨੀਅਰ ਅਕਾਲੀ ਆਗੂ ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਬਲਤੇਜ ਸਿੰਘ ਲੰਗੇਆਣਾ, ਬੋਹੜ ਸਿੰਘ ਚੀਮਾ, ਕਾਲਾ ਡੇਅਰੀ ਵਾਲਾ, ਰੇਸ਼ਮ ਸਿੰਘ ਮਠਾੜੂ, ਸਰਪੰਚ ਪੱਪੂ ਭਾਈ, ਭਾਈ ਸੁਖਦੀਪ ਸਿੰਘ ਖੋਖਰ, ਸੁਖਦੀਪ ਸਿੰਘ ਰੋਡੇ, ਚਰਨਜੀਤ ਸਿੱਧੂ ਸੁਖਾਨੰਦ, ਇਕਬਾਲ ਵਾਲੀਆ ਸੁਖਾਨੰਦ, ਆੜ੍ਹਤੀ ਗੁਰਤੇਜ ਮਾਨ ਮੌੜ, ਜਥੇਦਾਰ ਬਲਜੀਤ ਸਿੰਘ ਭੋਲਾ ਠੱਠੀ ਭਾਈ, ਆੜ੍ਹਤੀ ਜਸਵਿੰਦਰ ਸਿੰਘ ਕਿੰਗਰਾ, ਪ੍ਰਧਾਨ ਬਲਜਿੰਦਰ ਮੌੜ, ਦੇਵੀ ਦਿਆਲ ਪ੍ਰਧਾਨ ਮੌੜ, ਮੇਹਰ ਸਿੰਘ ਕਿੰਗਰਾ, ਦਰਸ਼ਨ ਸਿੰਘ ਸਰਪੰਚ ਥਰਾਜ, ਕਿਸਾਨ ਆਗੂ ਰਵੀ ਮੌੜ, ਭਾਈ ਬਲਤੇਜ ਸਿੰਘ ਆੜ੍ਹਤੀ ਠੱਠੀ ਭਾਈ, ਮਾ. ਕੇਵਲ ਸਿੰਘ ਸੇਖਾ ਖੁਰਦ, ਚੇਅਰਮੈਨ ਗੁਰਚਰਨ ਸਿੰਘ, ਜਥੇਦਾਰ ਬੂਟਾ ਸਿੰਘ ਖਾਲਸਾ ਮੌੜ, ਨੰਬਰਦਾਰ ਜਗਸੀਰ ਸਿੱਧੂ ਸੇਖਾ ਕਲਾਂ, ਨੰਬਰਦਾਰ ਸਤਨਾਮ ਸਿੰਘ ਦੱਲੂਵਾਲਾ, ਢਾਡੀ ਬਲਵਿੰਦਰ ਸਿੰਘ ਭਗਤਾ, ਕਵੀਸ਼ਰ ਵੀਰ ਭਾਨ ਮੌੜ ਮਾਲਵਾ, ਪ੍ਰਦੀਪ ਸਿੰਘ ਸਰਪੰਚ ਠੱਠੀ ਭਾਈ, ਨੇਕ ਸਿੰਘ ਸਾਬਕਾ ਪੰਚ ਸਮਾਧ ਭਾਈ, ਯਾਦਵਿੰਦਰ ਸਿੰਘ ਵਾਂਦਰ ਪ੍ਰਧਾਨ ਬਲਾਕ ਬਾਘਾ ਪੁਰਾਣਾ, ਦਰਸ਼ਨ ਸਿੰਘ ਸੋਹੀ ਸਰਪੰਚ ਸੇਖਾ ਕਲਾਂ, ਨੰਬਰਦਾਰ ਕੁਲਜੀਤ ਸਿੰਘ ਚੀਦਾ, ਮੱਖਣ ਸਿੰਘ ਮਹਾਜਨ ਠੱਠੀ ਭਾਈ, ਡਾ. ਗੁਰਦੀਪ ਸਿੰਘ ਮੰਗੇੜਾ, ਸਾਧੂ ਸਿੰਘ ਸੋਹੀ ਪ੍ਰਧਾਨ ਬਾਬਾ ਰੁੱਖੜ ਦਾਸ ਕਮੇਟੀ ਸੇਖਾ ਕਲਾਂ, ਥਵਾਕ ਸਿੱਧੂ ਸੇਖਾ ਕਲਾਂ, ਨਾਹਰ ਸਿੰਘ ਸੈਕਟਰੀ ਸੁਖਾਨੰਦ, ਜਸਦੀਪ ਸਿੱਧੂ ਬੰਬੀਹਾ ਭਾਈ, ਨਾਹਰ ਸਿੰਘ ਸਰਪੰਚ ਚੀਦਾ, ਸੀਰਾ ਮਾਨ ਠੱਠੀ ਭਾਈ, ਹਰਭੋਲ ਸਿੰਘ ਸੁਖਾਨੰਦ, ਗੁਰਲਾਭ ਸਿੰਘ ਬਲਾਕ ਪ੍ਰਧਾਨ ਠੱਠੀ ਭਾਈ, ਗੁਰਤੇਜ ਪ੍ਰਧਾਨ ਠੱਠੀ ਭਾਈ, ਸੂਬਾ ਸਿੰਘ ਮਾਨ, ਸੁਖਦੇਵ ਸਿੰਘ ਸੁੱਖਾ ਸਾਬਕਾ ਪੰਚ, ਅਮਨਦੀਪ ਕੌਰ ਬਲਾਕ ਪ੍ਰਧਾਨ ਇਸਤਰੀ ਵਿੰਗ ਬਾਘਾ ਪੁਰਾਣਾ, ਡਾ. ਜਗਮੋਹਨ ਸਿੰਘ ਪ੍ਰਧਾਨ, ਡਾ. ਗੁਰਮੀਤ ਸਿੰਘ, ਇਕਬਾਲ ਸਿੰਘ ਅਕਾਲੀ, ਮਾ. ਗੁਰਪ੍ਰੀਤ ਸਿੰਘ ਸੁਖਾਨੰਦ, ਲਵਪ੍ਰੀਤ ਲਵਲਾ ਮੰਗੇੜਾ, ਜੱਸਾ ਡੇਅਰੀ ਵਾਲਾ, ਨਰਿੰਦਰ ਸੱਧਰ, ਦਰਸ਼ਨ ਫੌਜੀ, ਨਾਹਰ ਸਿੰਘ ਮੀਰਾਬ, ਰਾਜੂ ਡਾਕਟਰ, ਰਵਿੰਦਰਪਾਲ ਸਿੰਘ ਬਿੱਕਾ, ਬਲਜਿੰਦਰ
ਵਿਰਦੀ, ਨਵਦੀਪ ਨੀਪਾ ਵਿਰਦੀ, ਹਰਚੰਦ ਸਿੰਘ ਟੇਲਰ, ਡਾ. ਰੇਸ਼ਮ ਮੰਘੇੜਾ, ਪਿ੍ੰਸੀਪਲ ਪਿਆਰਾ ਸਿੰਘ ਮਾੜੀ ਮੁਸਤਫਾ, ਮਾ. ਮੱਖਣ ਸਿੰਘ ਸੁਖਾਨੰਦ, ਸਮੇਤ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਭਾਈ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ |
ਪਿਛਲੀ ਖ਼ਬਰ ਡਾ. ਕਿਚਲੂ ਪਬਲਿਕ ਸਕੂਲ ਨੇ ਛੋਟੇ ਬੱਚਿਆਂ ਲਈ ਰੰਗੀਨ ਕਠਪੁਤਲੀ ਸ਼ੋਅ ਕਰਵਾਇਆ ਅਗਲੀ ਖ਼ਬਰ ਮਹੰਤ ਕੰਵਲਜੀਤ ਸਿੰਘ ਸ਼ਾਸਤਰੀ, ਵਿਧਾਇਕ ਸੁਖਾਨੰਦ, ਐਡਵੋਕੇਟ ਧਰਮਪਾਲ ਸਿੰਘ ਸਮੇਤ ਵੱਡੀ ਗਿਣਤੀ 'ਚ ਪੁੱਜੀਆਂ ਅਹਿਮ ਸ਼ਖ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।