20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਕੋਕਰੀ ਫੂਲਾ ਸਿੰਘ ਸਕੂਲ ਦੇ ਸਟੇਟ ਜੇਤੂ ਬੱਚੇ ਸਨਮਾਨਿਤ

ਅਜੀਤ ਡੈਸਕ 24-10-2025
ਅਜੀਤਵਾਲ, 23 ਅਕਤੂਬਰ (ਹਰਦੇਵ ਸਿੰਘ ਮਾਨ)-ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਭਾਰਦਵਾਜ ਦੀ ਰਹਿਨੁਮਾਈ, ਜ਼ਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਕੁਮਾਰ ਸ਼ਰਮਾ, ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਿਆਲ ਸਿੰਘ ਮਠਾੜੂ ਦੀ ਅਗਵਾਈ ਹੇਠ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਲਵਿੰਦਰ ਸਿੰਘ ਬੈਂਸ ਅਤੇ ਸਪੋਰਟਸ ਕਮੇਟੀ ਦੀ ਦੇਖ ਰੇਖ ਹੇਠ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਅੰਡਰ-14 ਸਾਲ ਫੁੱਟਬਾਲ ਲੜਕੀਆਂ ਦੀ ਜ਼ਿਲ੍ਹਾ ਮੋਗਾ ਦੀ ਟੀਮ ਨੇ ਪੰਜਾਬ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ | ਜਿਸ 'ਚ ਸਰਕਾਰੀ ਹਾਈ ਸਕੂਲ ਕੋਕਰੀ ਫੂਲਾ ਸਿੰਘ ਦੀਆਂ ਨੌਂ ਖਿਡਾਰਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਅਤੇ ਕੋਚ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਵਿੰਦਰ ਸਿੰਘ ਬੈਂਸ ਨੇ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੜਕੀਆਂ ਹਰ ਖੇਤਰ ਵਿਚ ਲੜਕਿਆਂ ਦੇ ਬਰਾਬਰ ਹਨ ਤੇ ਆਸ ਹੈ ਕਿ ਅਗਲੇ ਸਾਲ ਇਹ ਬੱਚੇ ਹੋਰ ਤਰੱਕੀ ਕਰਨਗੇ | ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਸ ਸਕੂਲ ਦੀਆਂ ਚਾਰ ਖਿਡਾਰਨਾਂ ਨੈਸ਼ਨਲ ਪੱਧਰ 'ਤੇ ਫੁੱਟਬਾਲ ਖੇਡੀਆਂ ਸਨ | ਸਮਾਗਮ ਸਮੇਂ ਸਟੇਜ ਦੀ ਕਾਰਵਾਈ ਅਧਿਆਪਕ ਵਿਸ਼ਾਲ ਗੋਇਲ ਨੇ ਚਲਾਈ | ਇਸ ਮੌਕੇ ਕੋਚ ਹਰਦੀਪ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਜ਼ਿਲ੍ਹਾ ਪੈੱ੍ਰਸ ਸਕੱਤਰ ਰੁਪਿੰਦਰ ਸਿੰਘ ਚਾਹਲ, ਸਰਪੰਚ ਜਗਦੀਸ਼ ਸਿੰਘ, ਸਾਬਕਾ ਸਰਪੰਚ ਹਰਮਨ ਸਿੰਘ, ਐਸ.ਐਮ.ਸੀ. ਚੇਅਰਮੈਨ ਜ਼ੋਰਾ ਸਿੰਘ, ਸੁਖਦੇਵ ਸਿੰਘ, ਜਸਵੀਰ ਸਿੰਘ (ਪੰਚ), ਸਕੂਲ ਇੰਚਾਰਜ ਸੁਖਜੀਤ ਕੌਰ, ਪੀ.ਟੀ.ਆਈ ਅੰਮਿ੍ਤ ਰਾਜ, ਮਾਸਟਰ ਬੱਬੂ ਸਿੰਘ, ਮੈਡਮ ਗੁਰਿੰਦਰ ਕੌਰ, ਰਾਜਮਨਦੀਪ, ਸਿਮਰਜੀਤ ਕੌਰ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਚੰਦ ਪੁਰਾਣਾ ਵਿਖੇ ਮਨਾਇਆ ਬੰਦੀ ਛੋੜ ਦਿਵਸ ਅਗਲੀ ਖ਼ਬਰ ਸਪਰਿੰਗ ਡਿਊ ਸਕੂਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।