20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸੰਤ ਦਰਬਾਰਾ ਸਿੰਘ ਦੀ ਯਾਦ 'ਚ ਸੁਆਮੀ ਸੰਤ ਜੋਰਾ ਸਿੰਘ ਟਰੱਸਟ ਲੋਪੋਂ ਨੇ 1051 ਕੰਨਿਆਵਾਂ ਤੇ ਸਾਧੂਆਂ ਨੂੰ ਬਸਤਰ ਦਿੱਤੇ

ਅਜੀਤ ਡੈਸਕ 24-10-2025
ਨਿਹਾਲ ਸਿੰਘ ਵਾਲਾ, 23 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਦਰਬਾਰ ਸੰਪ੍ਰਦਾਇ ਲੋਪੋ ਦੇ ਬਾਨੀ ਸ੍ਰੀਮਾਨ ਸੁਆਮੀ ਦਰਬਾਰਾ ਸਿੰਘ ਦੀ 47ਵੀਂ ਬਰਸੀ ਮੌਕੇ ਅੱਜ ਦੂਜੇ ਦਿਨ ਉਨ੍ਹਾਂ ਵਲੋਂ ਲੋਕ ਸੇਵਾ ਅਤੇ ਗਊ ਗਰੀਬ ਦੀ ਰਾਖੀ ਦੀ ਮਰਿਯਾਦਾ ਨੂੰ ਮੁੱਖ ਰੱਖਦਿਆਂ ਸੰਤ ਜ਼ੋਰਾ ਸਿੰਘ ਚੈਰੀਟੇਬਲ ਟਰੱਸਟ ਲੋਪੋ ਵਲੋਂ 1051 ਕੰਨਿਆਵਾਂ ਅਤੇ ਸਾਧੂਆਂ ਨੂੰ ਬਸਤਰ ਤਕਸੀਮ ਕੀਤੇ ਗਏ | ਇਸ ਮੌਕੇ ਇਕੱਤਰ ਹੋਈ ਸੰਗਤ 'ਚ ਬੱਚੀਆਂ ਨੂੰ ਅਸ਼ੀਰਵਾਦ ਦਿੰਦਿਆਂ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਨੇ ਕਿਹਾ ਕਿ ਸੁਆਮੀ ਸੰਤ ਦਰਬਾਰਾ ਸਿੰਘ ਨੇ ਆਪਣੇ ਜੀਵਨ ਦਾ ਹਰ ਪਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਗੁਜ਼ਾਰਿਆ | ਉਨ੍ਹਾਂ ਪੰਜਾਬ ਦੀਆਂ ਬੱਚੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲੜਕੀਆਂ ਦੇ ਸਕੂਲ ਕਾਲਜ ਬਣਵਾਏ ਤਾਂ ਜੋ ਉਹ ਵਿੱਦਿਆ ਪ੍ਰਾਪਤ ਕਰਕੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ | ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਸਿਧਾਰਥ ਸਿੰਘ ਚੁੱਘਾ ਆਸਟ੍ਰੇਲੀਆ, ਅਮਰੀਕ ਸਿੰਘ ਇੰਗਲੈਂਡ, ਬੀਬੀ ਕਰਮਜੀਤ ਕੌਰ, ਹਰਪ੍ਰੀਤ ਕੌਰ ਚੁੱਘਾ ਆਸਟ੍ਰੇਲੀਆ, ਅਮਰਪਾਲ ਕੌਰ ਇੰਗਲੈਂਡ, ਗੁਰਸਵਰਨ ਕੌਰ ਕਲਸੀ ਸਿੰਘਾਪੁਰ, ਹਰਭਜਨ ਸਿੰਘ ਇੰਗਲੈਂਡ, ਅਮਰੀਕ ਸਿੰਘ ਅਮਰੀਕਾ, ਅਜੈਬ ਸਿੰਘ ਇੰਗਲੈਂਡ, ਥਾਣੇਦਾਰ ਲਾਭ ਸਿੰਘ, ਗ੍ਰੰਥੀ ਸੁਖਚੈਨ ਸਿੰਘ ਘੋਲੀਆ, ਜਥੇਦਾਰ ਮੇਜਰ ਸਿੰਘ ਅਨੰਦਪੁਰ, ਨਿਰੰਜਨ ਸਿੰਘ ਦਿੱਲੀ, ਹਰਗੋਬਿੰਦਰ ਸਿੰਘ, ਪਰਮਜੀਤ ਸਿੰਘ ਦਿੱਲੀ, ਮੇਵਾ ਸਿੰਘ, ਸੁਖਪ੍ਰੀਤ ਸਿੰਘ ਡੱਬਵਾਲੀ, ਜਰਨੈਲ ਸਿੰਘ ਰਾਜਸਥਾਨ, ਕਮਲਜੀਤ ਸਿੰਘ ਕੁਹਾੜਾ, ਹਰਦੀਪ ਸਿੰਘ, ਧਰਮ ਸਿੰਘ ਕਲਕੱਤਾ, ਪਾਲ ਸਿੰਘ, ਫੌਜੀ ਬਲਦੇਵ ਸਿੰਘ ਹੰਬੜਾਂ, ਲਖਬੀਰ ਸਿੰਘ ਲੱਖਾ, ਜਸਵਿੰਦਰ ਸਿੰਘ ਪਾਇਲ, ਇੰਦਰਜੀਤ ਸਿੰਘ ਪੱਪੀ, ਕਵੀਸ਼ਰ ਮਨਜੀਤ ਸਿੰਘ ਚੀਮਨਾ, ਮੇਵਾ ਸਿੰਘ, ਟਹਿਲ ਸਿੰਘ ਦੋਲੋ, ਪ੍ਰੀਤ ਸਿੰਘ ਸੰਦਲ, ਕੁਲਵੰਤ ਸਿੰਘ ਤੋਂ ਇਲਾਵਾ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਸਟੇਸ਼ਨ ਬੱਧਨੀ ਕਲਾਂ ਵਿਖੇ ਥਾਣਾ ਮੁਖੀ ਨੇ ਆਪਣੇ ਕਰਮਚਾਰੀਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਧਾਰਮਿਕ ਪ੍ਰੀਖਿਆ 'ਚ ਅੱਵਲ ਆਏ ਬੱਚਿਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।