20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਈ-ਰਿਕਸ਼ਾ ਸਟੈਂਡ ਮੋਗਾ ਵਲੋਂ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ

ਅਜੀਤ ਡੈਸਕ 24-10-2025
ਮੋਗਾ, 23 ਅਕਤੂਬਰ (ਜਸਪਾਲ ਸਿੰਘ ਬੱਬੀ)-ਈ ਰਿਕਸ਼ਾ ਸਟੈਂਡ ਮੋਗਾ ਵਲੋਂ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਅਤੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਕਿਰਤੀਆਂ ਦੇ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ | ਇਸ ਮੌਕੇ ਔਜ਼ਾਰਾਂ ਦੀ ਪੂਜਾ ਵੀ ਕੀਤੀ ਗਈ | ਬਾਬਾ ਵਿਸ਼ਵਕਰਮਾ ਜੀ ਦੀ ਤਸਵੀਰ 'ਤੇ ਫੁਲ ਮਾਲਵਾ ਭੇਟ ਕੀਤੀਆਂ | ਇਸ ਮੌਕੇ ਵਿਜੇ ਧੀਰ ਐਡਵੋਕੇਟ ਨੇ ਕਿਰਤੀਆਂ ਦੇ ਰਹਿਬਰ ਬਾਬਾ ਵਿਸ਼ਵਕਰਮਾ ਜਨਮ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਡੇ ਦੇਸ਼ ਵਿਚ 50 ਕਰੋੜ ਦੇ ਲਗਪਗ ਗੈਰ ਸੰਗਠਿਤ ਮਜ਼ਦੂਰ ਹੀ ਹਨ | ਦੇਸ਼ ਦੇ ਵਿਕਾਸ ਦੀ ਤਿ੍ਵੇਣੀ ਜਵਾਨ, ਕਿਸਾਨ ਅਤੇ ਮਜ਼ਦੂਰ ਹਨ | ਉਨ੍ਹਾਂ ਕਿਹਾ ਕਿ ਜੇਕਰ ਸਾਡੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨ ਬਾਬਾ ਵਿਸ਼ਵਕਰਮਾ ਜੀ ਵਲੋਂ ਦਿੱਤੀ ਗਈ ਦਸਤਕਾਰੀ ਜਾਣੀ ਹੱਥੀਂ ਕੰਮ ਕਰਨ ਦੀ ਕਲਾ ਅਪਣਾਉਣ ਤਾਂ ਬੇਰੁਜ਼ਗਾਰੀ ਦੀ ਸਮੱਸਿਆ ਕਾਫੀ ਹੱਦ ਤੱਕ ਘੱਟ ਕੀਤੀ ਜਾ ਸਕਦੀ ਹੈ | ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਕੇਵਲ ਸਿੰਘ, ਰਾਮ ਬਚਨ ਰਾਓ, ਸ਼ੰਕਰ, ਜਸਵਿੰਦਰ ਸਿੰਘ ਡੱਡ, ਮੇਜਰ ਸਿੰਘ ਲੰਡੇਕੇ, ਮਦਨ ਲਾਲ ਬੋਹਤ, ਕਰਮ ਚੰਦ ਚੰਡਾਲੀਆ, ਸੰਜੀਵ ਲੱਡੂ ਆਰੇਵਾਲਾ, ਸੱਤਪਾਲ ਭਾਗੀਕੇ, ਅਸ਼ੋਕ ਕਾਲੀਆ, ਨਰਿੰਦਰ ਸਿੰਘ, ਅਰੁਣ ਬੋਹਤਾ, ਬੂਟਾ ਸਿੰਘ, ਛੋਟਾ ਸਿੰਘ, ਬਲੌਰ ਸਿੰਘ, ਰਮਨਦੀਪ ਸਿੰਘ, ਸਤਨਾਮ ਸਿੰਘ, ਗੁਰਮੇਲ ਸਿੰਘ, ਅਮਰੀਕ ਸਿੰਘ ਜੋੜਾ, ਲਖਵਿੰਦਰ ਸਿੰਘ, ਇਕਬਾਲ ਸਿੰਘ, ਰਮੇਸ਼ ਕੁਮਾਰ, ਕਮਲ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਅਗਲੀ ਖ਼ਬਰ ਪਰਮਜੀਤ ਸਿੰਘ ਸਿੱਧੂ ਤੇ ਸਮਾਜ ਸੇਵੀ ਮੈਡਮ ਦਲਵਿੰਦਰ ਕੌਰ ਢਿੱਲੋਂ ਨਿਊਜ਼ੀਲੈਂਡ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।