25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਦਸਮੇਸ਼ ਸਕੂਲ ਵਿਖੇ ਜਨਰਲ ਨੌਲੇਜ ਦੀ ਪ੍ਰੀਖਿਆ ਲਈ

ਅਜੀਤ ਡੈਸਕ 01-11-2025
ਕਿਸ਼ਨਪੁਰਾ ਕਲਾਂ, 31 ਅਕਤੂਬਰ (ਅਮੋਲਕ ਸਿੰਘ ਕਲਸੀ)-ਦਸਮੇਸ਼ ਪਬਲਿਕ ਹਾਈ ਸਕੂਲ ਕਿਸ਼ਨਪੁਰਾ ਕਲਾਂ ਵਿਖੇ ਮੁੱਖ ਪ੍ਰਬੰਧਕ ਹਰਸਿਮਰਨਜੀਤ ਸਿੰਘ ਸਿੱਧੂ, ਪਿ੍ੰਸੀਪਲ ਕਮਲਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਬੱਚਿਆਂ 'ਚ ਜਨਰਲ ਨੌਲੇਜ ਲਈ ਪ੍ਰੀਖਿਆ ਲਈ ਗਈ | ਪਿ੍ੰਸੀਪਲ ਕਮਲਜੀਤ ਕੌਰ ਸਿੱਧੂ ਅਤੇ ਸੀਨੀਅਰ ਮੈਡਮ ਜਗਵਿੰਦਰ ਕੌਰ ਕਲਸੀ ਨੇ ਦੱਸਿਆ ਕਿ ਇਹ ਪ੍ਰੀਖਿਆ ਇਕ ਨਿਵੇਕਲਾ ਉਪਰਾਲਾ ਹੈ ਜਿਸ ਵਿਚ ਬੱਚੇ ਕਈ ਵਾਰ ਘਰ ਵਿਚ ਇਕੱਲੇ ਹੁੰਦੇ ਹਨ ਕੁਦਰਤੀ ਕੋਈ ਹਾਦਸਾ ਵਾਪਰਦਾ ਹੈ ਤਾਂ ਬੱਚੇ ਨੇ ਕਦੇ ਵੀ ਘਬਰਾਉਣਾ ਨਹੀਂ ਸਭ ਤੋਂ ਪਹਿਲਾਂ ਆਪਣੇ ਆਸ ਪਾਸ ਦੇ ਵੱਡਿਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ ਅਤੇ ਬੱਚਿਆਂ ਨੇ ਕਦੇ ਵੀ ਰੋਣਾ ਜਾਂ ਡਰਨਾ ਨਹੀਂ ਬਲਕਿ ਡਟ ਕੇ ਮੁਕਾਬਲਾ ਕਰਨਾ ਹੈ | ਇਸ ਸਬੰਧੀ ਹੀ ਵਿਦਿਆਰਥੀਆਂ ਵਲੋਂ ਲਿਖਤੀ ਸਵਾਲਾਂ ਦੇ ਜਵਾਬ ਦਿੱਤੇ ਗਏ | ਮੁੱਖ ਪ੍ਰਬੰਧਕ ਹਰਸਿਮਰਨਜੀਤ ਸਿੰਘ ਸਿੱਧੂ ਨੇ ਦੱਸਿਆ
ਕਿ ਇਸ ਤਰ੍ਹਾਂ ਦਾ ਨਿਵੇਕਲਾ ਉਪਰਾਲਾ ਹਰ ਹਫਤੇ ਕਰਵਾਇਆ ਜਾਵੇਗਾ ਤਾਂ ਜੋ ਵਿਦਿਆਰਥੀ ਮੋਬਾਈਲ ਛੱਡ ਕੇ ਆਪਣੇ ਘਰ ਦੇ ਕੰਮਾਕਾਰਾਂ ਵਿਚ ਵੀ ਹਿੱਸਾ ਲੈਣ ਤੇ ਮਾਤਾ ਪਿਤਾ ਦੇ ਕੰਮ ਵਿਚ ਹੱਥ ਵਟਾਉਣ |
ਪਿਛਲੀ ਖ਼ਬਰ ਯੂਥ ਫੈਸਟੀਵਲ 'ਚ ਪੱਤੋ ਕਾਲਜ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਜ਼ੋਨਲ ਯੂਥ ਐਂਡ ਹੈਰੀਟੇਜ ਫ਼ੈਸਟੀਵਲ 'ਚ ਸੁਖਾਨੰਦ ਕਾਲਜ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।