20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਮਾਰਕੀਟ ਕਮੇਟੀ ਬਾਘਾ ਪੁਰਾਣਾ ਵਲੋਂ 39 ਲੱਖ ਤੋਂ ਵੱਧ ਗੱਟੇ ਦੀ ਖਰੀਦ-ਚੇਅਰਮੈਨ ਮਾਨ

ਅਜੀਤ ਡੈਸਕ 02-11-2025
ਬਾਘਾ ਪੁਰਾਣਾ, 1 ਨਵੰਬਰ (ਟਿੰਕੂ ਕਾਠਪਾਲ)-ਕੋਟਕਪੂਰਾ ਰੋਡ ਸਥਿਤ ਮਾਰਕੀਟ ਕਮੇਟੀ ਦਫਤਰ ਵਿਖੇ ਚੇਅਰਮੈਨ ਮਨਦੀਪ ਸਿੰਘ ਮਾਨ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਮੇਟੀ ਬਾਘਾ ਪੁਰਾਣਾ ਅਧੀਨ ਆਉਂਦੇ ਖਰੀਦ ਕੇਂਦਰਾਂ ਵਿਚ 31 ਅਕਤੂਬਰ ਤੱਕ ਮਾਰਕਫੈੱਡ, ਵੇਅਰ ਹਾਊਸ ਅਤੇ ਪਨਗਰੇਨ ਵਲੋਂ ਝੋਨੇ ਦੇ 39 ਲੱਖ ਤੋਂ ਵੱਧ ਗੱਟਿਆਂ ਦੀ ਖਰੀਦ ਕੀਤੀ ਜਾ ਚੁੱਕੀ ਹੈ | ਜਿਸ ਵਿਚੋਂ 27 ਲੱਖ ਤੋਂ ਵੱਧ ਗੱਟਿਆਂ ਦੀ ਲਿਫਟਿੰਗ ਹੋ ਚੁੱਕੀ ਹੈ | ਕਿਸਾਨ ਦੀ ਫਸਲ ਦੀ ਬਣਦੀ ਰਕਮ ਦੀ ਨਾਲ ਨਾਲ ਅਦਾਇਗੀ ਹੋ ਰਹੀ ਹੈ | ਹੁਣ ਤੱਕ ਬਾਘਾ ਪੁਰਾਣਾ ਅਤੇ ਬਾਕੀ ਖਰੀਦ ਕੇਂਦਰਾਂ ਵਿਚ ਲਗਪਗ 45 ਲੱਖ ਗੱਟੇ ਦੀ ਆਮਦ ਹੋ ਚੁੱਕੀ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੁੱਕਾ ਝੋਨਾ ਹੀ ਮੰਡੀਆਂ ਵਿਚ ਲੈ ਕੇ ਆਉਣ | ਇਸ ਸਮੇਂ ਸਕੱਤਰ ਮਾਰਕੀਟ ਕਮੇਟੀ ਹਰਜੀਤ ਸਿੰਘ ਖਹਿਰਾ ਤੇ ਮੰਡੀ ਸੁਪਰਵਾਈਜ਼ਰ ਅੰਮਿ੍ਤਪਾਲ ਸਿੰਘ ਮੌਜੂਦ ਸਨ |
ਪਿਛਲੀ ਖ਼ਬਰ ਵਿਸ਼ਾਲ ਨਿਸ਼ਾਨ ਕਲਸ਼ ਸ਼ੋਭਾ ਯਾਤਰਾ ਕੱਢੀ ਗਈ ਅਗਲੀ ਖ਼ਬਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਹਰ ਖੇਤਰ 'ਚ ਪੱਛੜਿਆ-ਚੇਅਰਮੈਨ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।