05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਰਤੀ 'ਤੇ ਆਉਣਾ ਸਾਡੇ ਜੀਵਨ ਦਾ ਆਧਾਰ ਬਣਿਆ- ਡਾ. ਨਵਨੀਤ ਕੌਰ

ਅਜੀਤ ਡੈਸਕ 05-11-2025
ਕਿਸ਼ਨਪੁਰਾ ਕਲਾਂ, 4 ਨਵੰਬਰ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਸਮੁੱਚੀ ਮਾਨਵਤਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਸ ਧਰਤੀ 'ਤੇ ਆਉਣਾ ਸਾਡੇ ਜੀਵਨ ਦਾ ਆਧਾਰ ਬਣਿਆ | ਉਨ੍ਹਾਂ ਨੇ ਬਾਣੀ ਨੂੰ ਆਧਾਰ ਬਣਾ ਕੇ ਜੀਵਨ ਜਿਊਣ ਦੀਆਂ ਜੋ ਜੁਗਤਾਂ ਸਾਨੂੰ ਦੱਸੀਆਂ, ਉਸ ਨਾਲ ਸਾਡਾ ਇਸ ਧਰਤੀ 'ਤੇ ਜਨਮ ਲੈਣਾ ਵੀ ਸਫਲਾ ਹੈ | ਉਨ੍ਹਾਂ ਅਜਿਹੀ ਧੁੰਦ ਨੂੰ ਧਰਤੀ ਤੋਂ ਦੂਰ ਕੀਤਾ ਜੋ ਅੰਧਵਿਸ਼ਵਾਸ ਵੱਲ ਲੈ ਕੇ ਜਾ ਰਹੀ ਸੀ | ਉਨ੍ਹਾਂ ਦਾ ਜਨਮ ਮਨੁੱਖਤਾ ਲਈ ਰੌਸ਼ਨੀ ਦੀ ਕਿਰਨ ਬਣ ਕੇ ਆਇਆ | ਗੁਰੂ ਨਾਨਕ ਜੀ ਨੇ ਸੰਸਾਰ ਨੂੰ ਏਕਤਾ, ਪ੍ਰੇਮ ਤੇ ਸਚਾਈ ਦਾ ਸੁਨੇਹਾ ਦਿੱਤਾ | ਵਿਦਿਆਰਥੀ-ਵਰਗ ਨਾਲ ਅਜਿਹੇ ਦਿਨਾਂ ਨੂੰ ਸਾਂਝਾ ਕਰਨਾ ਹਰ ਇੱਕ ਵਿੱਦਿਅਕ ਅਦਾਰੇ ਦਾ ਫ਼ਰਜ਼ ਹੈ | ਇਸ ਨਾਲ ਸਰਵ-ਸਾਂਝੀਵਾਲਤਾ ਦਾ ਸੁਨੇਹਾ ਜਾਂਦਾ ਹੈ ਤੇ ਬੱਚਿਆਂ 'ਚ ਹਰ ਧਰਮ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ | ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਸਮਾਜ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਮੋਗਾ ਪੁਲਿਸ ਨੇ ਦੋ ਮੁਕੱਦਮਿਆਂ 'ਚ ਤਿੰਨ ਨਾਜਾਇਜ਼ ਪਿਸਟਲਾਂ ਸਮੇਤ 3 ਕੀਤੇ ਕਾਬੂ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਪ੍ਰਕਾਸ਼ ਪੁਰਬ ਦੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।