07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸ਼ਹੀਦ ਨਾਇਕ ਦਰਸ਼ਨ ਸਿੰਘ ਨੂੰ ਦਿੱਤੀਆਂ ਸ਼ਰਧਾਂਜਲੀਆਂ

ਅਜੀਤ ਡੈਸਕ 05-11-2025
ਸਮਾਲਸਰ, 4 ਦਸੰਬਰ (ਗੁਰਜੰਟ ਕਲਸੀ ਲੰਡੇ)-2 ਤੇ 3 ਨਵੰਬਰ 1965 ਦੀ ਰਾਤ ਨੂੰ ਭਾਰਤ ਤੇ ਪਾਕਿਸਤਾਨ ਦੀ ਜੰਗ ਦਰਮਿਆਨ ਪੰਜ ਸਿੱਖ ਲਾਈਟ ਇਨਫੈਂਟਰੀ ਦੇ ਜਵਾਨ ਸ਼ਹੀਦ ਨਾਇਕ ਦਰਸ਼ਨ ਸਿੰਘ ਮਹਾਂਵੀਰ ਚੱਕਰ ਦੇ ਨਾਲ 35 ਹੋਰ ਜਵਾਨ ਦੁਸ਼ਮਣ ਨਾਲ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸਨ ਤੇ ਜੰਗ ਵਿਚ ਜਿੱਤ ਪ੍ਰਾਪਤ ਕੀਤੀ | ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਓ ਪੀ ਹਿੱਲ ਟੀਮ ਦੇ ਸਾਬਕਾ ਸੈਨਿਕਾਂ ਵਲੋਂ ਇਹ ਸਮਾਗਮ ਵੱਖ-ਵੱਖ ਥਾਵਾਂ 'ਤੇ ਕਰਵਾਏ ਜਾ ਰਹੇ ਹਨ | ਇਸ ਸਬੰਧੀ ਸ਼ਹੀਦ ਨਾਇਕ ਦਰਸ਼ਨ ਸਿੰਘ ਮਹਾਂਵੀਰ ਚੱਕਰ 1965 ਦੇ ਹੀਰੋ ਦਾ ਇੱਥੇ ਸ਼ਰਧਾਂਜਲੀ ਦਿਵਸ ਮਨਾਇਆ ਗਿਆ | ਇਸ ਮੌਕੇ ਸਾਬਕਾ ਸੈਨਿਕ ਓ. ਪੀ. ਹੈ, ਵੈੱਲਫੇਅਰ ਸੁਸਾਇਟੀ, ਸਮਾਲਸਰ ਦੇ ਸਮੂਹ ਸਾਬਕਾ ਸੈਨਿਕ, ਸਰਪੰਚ ਗ੍ਰਾਮ ਪੰਚਾਇਤ ਸਮਾਲਸਰ, ਪਤਵੰਤਿਆਂ, ਮਾਲਵਾ ਜ਼ੋਨ ਦੇ ਸਾਰੇ ਜ਼ਿਲਿ੍ਹਆਂ, ਰਾਜਸਥਾਨ ਤੋਂ ਸਾਬਕਾ ਸੈਨਿਕਾਂ ਨੇ ਪਰਿਵਾਰਾਂ ਸਮੇਤ ਪਹੁੰਚ ਕੇ ਸ਼ਹੀਦ ਨਾਇਕ ਨੂੰ ਸ਼ਰਧਾਂਜਲੀ ਦਿੱਤੀ | ਨਾਇਕ ਕਰਮ ਸਿੰਘ ਮਾਨਸਾ, ਨਛੱਤਰ ਸਿੰਘ, ਮਲਕੀਤ ਸਿੰਘ ਨੇ ਸ਼ਰਧਾਂਜਲੀ ਦੇਣ ਦੀ ਸ਼ੁਰੂਆਤ ਕੀਤੀ | ਕੈਪਟਨ ਹਰਦੇਵ ਸਿੰਘ ਨੇ ਫ਼ੌਜ ਦੇ ਉਸ ਸਮੇਂ ਦੇ ਜੰਗੀ ਹਾਲਾਤਾਂ ਬਾਰੇ ਦੱਸਿਆ | ਕੈਪਟਨ ਬਲਵੀਰ ਸਿੰਘ ਨੇ ਸ਼ਹੀਦ ਦਰਸ਼ਨ ਸਿੰਘ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ | ਅੰਗਰੇਜ਼ ਸਿੰਘ ਭਲਵਾਨ ਸਮਾਲਸਰ ਨੇ ਬਾਹਰੋਂ ਆਏ ਪਤਵੰਤਿਆਂ ਨੂੰ ਜੀ ਆਇਆ ਕਿਹਾ | ਇਸ ਮੌਕੇ ਪਰਸਨ ਸਿੰਘ, ਨਿਰਮਲ ਸਿੰਘ, ਜਗਰੂਪ ਸਿੰਘ, ਮੱਘਰ ਸਿੰਘ, ਸਤਨਾਮ ਸਿੰਘ, ਜਗਤਾਰ ਸਿੰਘ, ਜਸਕਰਨ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ | ਸਟੇਜ ਦੀ ਕਾਰਵਾਈ ਮਾਸਟਰ ਸੁਰਿੰਦਰ ਸਿੰਘ ਸਮਾਲਸਰ ਨੇ ਨਿਭਾਈ |
ਪਿਛਲੀ ਖ਼ਬਰ ਈ-ਰਿਕਸ਼ਾ ਮੋਗਾ ਦੇ ਡਰਾਈਵਰਾਂ ਨੂੰ ਟਰੈਫ਼ਿਕ ਨਿਯਮਾਂ ਸੰਬੰਧੀ ਕੀਤਾ ਜਾਗਰੂਕ ਅਗਲੀ ਖ਼ਬਰ ਤਰਨ ਤਾਰਨ ਉਪ ਚੋਣ 'ਚ ਵਾਰਿਸ ਪੰਜਾਬ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਦੀ ਜਿੱਤ ਯਕੀਨੀ-ਗੁਰਜੰਟ ਭੁੱਟੋ ਰੋਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।