07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮਾੜੀ ਮੁਸਤਫ਼ਾ ਦੇ ਬੱਚਿਆਂ ਨੇ ਲਗਾਇਆ ਧਾਰਮਿਕ ਟੂਰ

ਅਜੀਤ ਡੈਸਕ 05-11-2025
ਠੱਠੀ ਭਾਈ, 4 ਅਕਤੂਬਰ (ਜਗਰੂਪ ਸਿੰਘ ਮਠਾੜੂ)-ਪਿੰਡ ਮਾੜੀ ਮੁਸਤਫ਼ਾ (ਮੋਗਾ) ਦੀ ਨਾਮਵਰ ਸੰਸਥਾ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਪਿੰ੍ਰਸੀਪਲ ਪਿਆਰਾ ਸਿੰਘ ਤੇ ਸਕੂਲ ਦੇ ਅਧਿਆਪਕਾਂ ਵਲੋਂ ਬੱਚਿਆਂ ਦਾ ਵਿੱਦਿਅਕ ਟੂਰ ਲਗਾਇਆ ਗਿਆ | ਪਿ੍ੰਸੀਪਲ ਪਿਆਰਾ ਸਿੰਘ ਨੇ ਦੱਸਿਆ ਕਿ ਇਸ 'ਚ ਧਾਰਮਿਕ ਗਤੀਵਿਧੀਆਂ ਦੇ ਪੱਖ ਵਿਚ ਸਾਡੇ ਗੁਰੂਆਂ ਦੀਆਂ ਦਿੱਤੀਆਂ ਕੁਰਬਾਨੀਆਂ ਤੇ ਗੁਰੂਆਂ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਭਰਪੂਰ ਜਾਣਕਾਰੀ ਮਿਲੀ | ਉਪਰੰਤ ਸਟਾਫ਼ ਤੇ ਬੱਚੇ ਤਪੋਬਣ (ਢੱਕੀ ਸਾਹਿਬ) ਵਿਖੇ ਨਤਮਸਤਕ ਹੋਏ | ਇੱਥੇ ਸੰਤ ਬਾਬਾ ਦਰਸ਼ਨ ਸਿੰਘ ਵਲੋਂ ਜਾਨਵਰਾਂ, ਪੰਛੀਆਂ ਤੇ ਕੁਦਰਤੀ ਰੁੱਖਾਂ ਨੂੰ ਅਥਾਹ ਪਿਆਰ ਤੇ ਪੁਰਾਤਨ ਵਿਰਸੇ ਦੀ ਜਾਣਕਾਰੀ ਮਿਲੀ | ਟੂਰ ਦੌਰਾਨ ਬੱਚਿਆਂ ਨੇ ਗੁਰਦੁਆਰਾ ਮੰਜੀ ਸਾਹਿਬ, ਕਤਲਗੜ੍ਹ ਸਾਹਿਬ, ਵਿਛੋੜਾ ਸਾਹਿਬ ਤੇ ਅਨੰਦਪੁਰ ਸਾਹਿਬ ਵਿਖੇ ਵਿਰਾਸਤ- ਏ-ਖ਼ਾਲਸਾ ਦੇ ਦਰਸ਼ਨ ਕੀਤੇ | ਸਾਰਿਆਂ ਨੇ ਧਾਰਮਿਕ ਸਿੱਖਿਆ ਉਪਰੰਤ ਮਨੋਰੰਜਨ ਵੀ ਕੀਤਾ |
ਪਿਛਲੀ ਖ਼ਬਰ ਸ.ਪ੍ਰਾ. ਸਕੂਲ ਨੱਥੂਵਾਲਾ 'ਚ ਕਾਪੀਆਂ, ਪੈਨਸਿਲਾਂ ਵੰਡੀਆਂ ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।