04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਅਜੀਤ ਡੈਸਕ 06-11-2025

ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਸਜੇ ਦੀਵਾਨ ਤੇ ਅਤੁੱਟ ਵਰਤੇ ਲੰਗਰ
ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ)-ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਸਥਾਨਕ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਕਲਗ਼ੀਧਰ ਦੱਤ ਰੋਡ ਮੋਗਾ, ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ, ਗੁਰਦੁਆਰਾ ਬੀਬੀ ਭਗਵਾਨ ਕੌਰ, ਗੁਰਦੁਆਰਾ ਪਾਤਸ਼ਾਹੀ ਛੇਵੀਂ ਬੁੱਕਣ ਵਾਲਾ ਰੋਡ, ਗੁਰਦੁਆਰਾ ਬੀਬੀ ਅਮਰ ਕੌਰ, ਗੁਰਦੁਆਰਾ ਨਾਮਦੇਵ ਭਵਨ, ਗੁਰਦੁਆਰਾ ਟਾਂਕ-ਕਸ਼ੱਤਰੀ, ਗੁਰਦੁਆਰਾ ਦਸਮੇਸ਼ ਨਗਰ ਅੰਮਿ੍ਤਸਰ ਰੋਡ, ਗੁਰਦੁਆਰਾ ਨਾਨਕਸਰ ਬਲਦੇਵ ਨਗਰ, ਗੁਰਦੁਆਰਾ ਬਸਤੀ ਗੋਬਿੰਦਗੜ੍ਹ, ਗੁਰਦੁਆਰਾ ਫ਼ਤਿਹਸਰ ਸਾਹਿਬ ਦੁੱਨੇਕੇ, ਗੁਰਦੁਆਰਾ ਬਾਬਾ ਸੂਰਤ ਬਾਬਾ ਰਾਮ ਸਿੰਘ ਲੰਢੇਕੇ ਆਦਿ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਤਰ੍ਹਾਂ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਅੰਮਿ੍ਤ ਵੇਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਬੀਬੀ ਕਾਹਨ ਕੌਰ ਤੇ ਭਾਈ ਰਵਿੰਦਰ ਸਿੰਘ ਤੇ ਭਾਈ ਪਰਮਜੀਤ ਸਿੰਘ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਹੈੱਡ ਗ੍ਰੰਥੀ ਭਾਈ ਚਰਨ ਸਿੰਘ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫ਼ਲਸਫ਼ੇ 'ਤੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਖੁਸ਼ਵਿੰਦਰਪਾਲ ਸਿੰਘ, ਉਪਿੰਦਰ ਸਿੰਘ ਗਿੱਲ, ਬਲਜੀਤ ਸਿੰਘ ਵਿੱਕੀ ਪ੍ਰਧਾਨ, ਸਤਨਾਮ ਸਿੰਘ ਬੀ.ਏ., ਮੈਨੇਜਰ ਜਸਵੰਤ ਸਿੰਘ, ਪਰਮਜੀਤ ਸਿੰਘ ਪੰਮੀ, ਰਾਜਵੰਤ ਸਿੰਘ ਮਾਹਲਾ ਸਾਬਕਾ ਡਾਇਰੈਕਟਰ, ਗੁਰਪ੍ਰੀਤ ਸਿੰਘ ਧੱਲੇਕੇ, ਮਹਿੰਦਰਜੀਤ ਸਿੰਘ, ਸਿਮਰਨ ਸਿੰਘ, ਜਸਮੀਤ ਸਿੰਘ, ਸਿਮਰਜੀਤ ਸਿੰਘ, ਮੱਖਣ ਸਿੰਘ, ਨਮਨਦੀਪ ਸਿੰਘ, ਵੈਦ ਚਰਨਜੀਤ ਸਿੰਘ, ਮਨਿੰਦਰ ਸਿੰਘ ਵਿੱਕੀ, ਯੋਧਵੀਰ ਸਿੰਘ, ਵੇਦਮ ਸਿੰਘ, ਮਨਟੇਕ ਸਿੰਘ, ਸੁਮਿਤ, ਅਮਰੀਕ ਸਿੰਘ, ਗੁਰਸ਼ਰਨ ਸਿੰਘ, ਸ਼ੰਮੀ, ਜਸਕਰਨ ਸਿੰਘ, ਮਨਤਾਜ ਸਿੰਘ, ਦੀਪਇੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਗੁਰਦੁਆਰਾ ਕਲਗ਼ੀਧਰ ਸਾਹਿਬ ਦਸਮੇਸ਼ ਨਗਰ ਮੋਗਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਨਿਰਮਲ ਸਿੰਘ ਨੂਰ ਦੇ ਕੀਰਤਨੀ ਜਥੇ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਮੰਤਰ ਮੁਗਧ ਕੀਤਾ | ਇਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਉੱਥੇ ਕਥਾ ਵਾਚਕ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਈ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕਰਨੈਲ ਸਿੰਘ ਨੇ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫ਼ਲਸਫ਼ੇ 'ਤੇ ਚਾਨਣਾ ਪਾਇਆ ਉੱਥੇ ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਵਲੋਂ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੀ ਪ੍ਰੇਰਨਾ ਕੀਤੀ ਤੇ ਸਮੁੱਚੀ ਲੁਕਾਈ ਨੂੰ ਪ੍ਰਕਾਸ਼ ਪੁਰਬ ਦੀ ਲੱਖ-ਲੱਖ ਵਧਾਈ ਦਿੱਤੀ | ਇਸ ਮੌਕੇ ਜਗਤਾਰ ਸਿੰਘ, ਜਗਦੇਵ ਸਿੰਘ, ਹਰਮੇਲ ਸਿੰਘ, ਮੰਗਲ ਸਿੰਘ, ਡਾ. ਹਰਨੇਕ ਸਿੰਘ, ਮਲਕੀਤ ਸਿੰਘ, ਅਮਰੀਕ ਸਿੰਘ, ਤਰਲੋਚਨ ਸਿੰਘ, ਡਾ. ਰੇਸ਼ਮ ਸਿੰਘ, ਕੁਲਦੀਪ ਸਿੰਘ, ਸੋਹਣ ਸਿੰਘ, ਜਸਵਿੰਦਰ ਸਿੰਘ, ਪ੍ਰੇਮ ਸਿੰਘ, ਹਰਦਿਆਲ ਸਿੰਘ ਸੇਖਾ, ਸੁੱਚਾ ਸਿੰਘ ਭਾਊ, ਭਾਈ ਹਰਜੀਤ ਸਿੰਘ, ਵਿਕਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਇਸੇ ਤਰ੍ਹਾਂ ਗੁਰਦੁਆਰਾ ਬੀਬੀ ਭਗਵਾਨ ਕੌਰ ਵਿਖੇ ਪ੍ਰਕਾਸ਼ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ | ਸਵੇਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਭਾਈ ਹਰਜਿੰਦਰ ਸਿੰਘ ਲੁਧਿਆਣਾ ਵਾਲੇ, ਹਜ਼ੂਰੀ ਰਾਗੀ ਭਾਈ ਮਨਜੀਤ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ਸੰਘਾ ਨੇ ਗੁਰਦੁਆਰਾ ਸਾਹਿਬ ਵਿਖੇ ਪੁੱਜੀਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਵਲੋਂ ਦਰਸਾਏ ਹੋਏ ਮਾਰਗ 'ਤੇ ਚੱਲਣ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਬਰਾੜ, ਰਜਿੰਦਰ ਸਿੰਘ ਡੱਲਾ, ਬਲਵਿੰਦਰ ਸਿੰਘ, ਹਰਬੰਸ ਸਿੰਘ, ਨਿਰਮਲ ਸਿੰਘ ਕੋਰੇਵਾਲਾ, ਹਰਜੀਤ ਸਿੰਘ ਗਿੱਲ, ਗੁਰਮੀਤ ਸਿੰਘ ਚੀਮਾ, ਸ਼ਿੰਦਰਪਾਲ ਸਿੰਘ, ਹਰਬੰਸ ਸਿੰਘ ਖ਼ਾਲਸਾ, ਸੁਖਦੇਵ ਸਿੰਘ, ਕੁਲਵੰਤ ਸਿੰਘ, ਸ਼ਮਸ਼ੇਰ ਸਿੰਘ ਸੋਢੀ, ਬੀਬੀ ਦਰਸ਼ਨ ਕੌਰ, ਬੀਬੀ ਕੁਲਵਿੰਦਰ ਕੌਰ, ਬੀਬੀ ਸੁਰਜੀਤ ਕੌਰ, ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ, ਰਣਵੀਰ ਸਿੰਘ ਲਾਲੀ ਸਾਬਕਾ ਪ੍ਰਧਾਨ, ਜਸਵਿੰਦਰ ਸਿੰਘ ਬਲਖੰਡੀ, ਲਖਵੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ |
ਕਿਸ਼ਨਪੁਰਾ ਕਲਾਂ, ਨਵੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ਕਲਾਂ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ ਜਿਸ ਵਿਚ ਸ੍ਰੀ ਅਖੰਡ ਪਾਠ ਦਾ ਭੋਗ ਪੈਣ ਉਪਰੰਤ ਹਜ਼ੂਰੀ ਰਾਗੀ ਭਾਈ ਅੰਗਰੇਜ਼ ਸਿੰਘ ਜਥੇ ਨੇ ਕੀਰਤਨ ਕੀਤਾ ਤੇ ਕਥਾਵਾਚਕ ਭਾਈ ਅਰਜਿੰਦਰ ਸਿੰਘ ਕਾਲਾ ਨੇ ਕਥਾ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨੀ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਬੇਨਤੀ ਕੀਤੀ | ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ | ਅੰਤ 'ਚ ਪ੍ਰਧਾਨ ਮਹਿੰਦਰ ਸਿੰਘ ਮਾਨ ਵਲੋਂ ਗੁਰਪੁਰਬ ਦੀ ਲੱਖ-ਲੱਖ ਵਧਾਈ ਦਿੰਦਿਆਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਕਥਾਵਾਚਕ, ਰਾਗੀ ਜਥਾ ਆਦਿ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ, ਖ਼ਜ਼ਾਨਚੀ ਇੰਦਰਜੀਤ ਸਿੰਘ ਹੈਪੀ, ਅਜਮੇਰ ਸਿੰਘ ਮਾਨ ਪ੍ਰਧਾਨ ਭਾਕਿਯੂ ਆਜ਼ਾਦ, ਸਰਪੰਚ ਪਿ੍ੰਸ ਚਾਵਲਾ, ਇਕਬਾਲ ਸਿੰਘ ਮਾਨ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਪ੍ਰਧਾਨ ਮੇਹਰ ਸਿੰਘ, ਅਜੀਤ ਸਿੰਘ ਸਾਗੂ, ਮਾਸਟਰ ਸੁਦਰਸ਼ਨ ਸਿੰਘ, ਹਰਜਿੰਦਰ ਸਿੰਘ ਔਲਖ, ਜਗਤਾਰ ਬੈਟਰੀਆਂ ਵਾਲਾ, ਦਰਸ਼ਨ ਸਿੰਘ ਮਾਨ, ਸੁਖਦੇਵ ਸਿੰਘ ਧਾਲੀਵਾਲ, ਬਲਵੰਤ ਸਿੰਘ ਨੋਨੀ, ਜੱਗਾ ਛਾਂਗਾ, ਹਰਦੇਵ ਸਿੰਘ ਸੰਘਾ, ਈਸ਼ਵਰ ਸਿੰਘ ਆੜ੍ਹਤੀਆ, ਕਰਨਵੀਰ ਸਿੰਘ ਕਲਸੀ, ਅਜੇਵੀਰ ਸਿੰਘ ਮਾਨ, ਹਰਭਜਨ ਸਿੰਘ ਬਾਬਾ, ਭੋਲਾ ਇਲੈਕਟੋ੍ਰਨਿਕਸ, ਸਾਬਕਾ ਸਰਪੰਚ ਅਜਾਇਬ ਸਿੰਘ ਔਲਖ ਆਦਿ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ |
ਅਨੰਦ ਈਸ਼ਵਰ ਦਰਬਾਰ ਠਾਠ ਵਿਖੇ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਬੱਧਨੀ ਕਲਾਂ, ਨਵੰਬਰ (ਸੰਜੀਵ ਕੋਛੜ)-ਅਨੰਦ ਈਸ਼ਵਰ ਦਰਬਾਰ ਨਾਨਕਸਰ ਠਾਠ ਵਿਖੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਰਹਿਨੁਮਾਈ ਹੇਠ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮੇਂ ਪ੍ਰਕਾਸ਼ ਕੀਤੇ ਗਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਬਾਬਾ ਜ਼ੋਰਾ ਸਿੰਘ ਨੇ ਵੱਡੀ ਗਿਣਤੀ 'ਚ ਇਕੱਤਰ ਹੋਈਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ, ਕਿਰਤ ਕਰਨ, ਵੰਡ ਕੇ ਛਕਣ, ਗੁਰੂ ਵਾਲੇ ਬਣਨ ਲਈ ਪ੍ਰਵਚਨ ਕਰਦਿਆਂ ਕਿਹਾ ਕਿ ਰੁਝੇਵਿਆਂ ਭਰੀ ਜ਼ਿੰਦਗੀ 'ਚ ਕੁਝ ਸਮਾਂ ਕੱਢ ਕੇ ਗੁਰੂ ਘਰਾਂ 'ਚ ਸੇਵਾ ਕਰਨੀ ਚਾਹੀਦੀ ਹੈ | ਇਸ ਮੌਕੇ ਬਾਬਾ ਜਗਤਾਰ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਜਰਨੈਲ ਸਿੰਘ, ਗੁਰਸੇਵਕ ਸਿੰਘ ਉੱਭੀ, ਜਗਜੀਤ ਸਿੰਘ ਜੱਜੀ ਮੁੱਖ ਸੇਵਾਦਾਰ ਦਿੱਲੀ ਠਾਠ, ਰਣਜੀਤ ਸਿੰਘ ਕੈਨੇਡਾ, ਕੁਲਦੀਪ ਸਿੰਘ ਕੈਨੇਡਾ, ਚਰਨ ਸਿੰਘ ਕੈਨੇਡਾ, ਭੁਪਿੰਦਰ ਸਿੰਘ ਮੋਗਾ, ਜਰਨੈਲ ਸਿੰਘ ਜੱਜ ਫ਼ਿਰੋਜਪੁਰ, ਮੁਖਤਿਆਰ ਸਿੰਘ ਵਿਰਦੀ ਲੁਧਿਆਣਾ, ਮੇਜਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਖ਼ਾਲਸਾ, ਕੁਲਦੀਪ ਸਿੰਘ ਟਿੱਕਾ, ਮਨਜਿੰਦਰ ਸਿੰਘ ਰਾਜਗੜ੍ਹ, ਹਰਦੇਵ ਸਿੰਘ ਮਾਣਕੀ, ਨਿਰਮਲ ਸਿੰਘ ਖੰਨਾ, ਅਮਨਦੀਪ ਸਿੰਘ ਦੀਪ, ਸੋਹਨ ਸਿੰਘ ਮਾਣਕੀ, ਹਰਜੀਤ ਸਿੰਘ ਅੰਮਿ੍ਤਸਰ, ਇਕਬਾਲ ਸਿੰਘ ਹੀਰਾ, ਦਰਸ਼ਨ ਸਿੰਘ ਮੋਗਾ, ਸਤਿੰਦਰ ਸਿੰਘ ਮੋਗਾ ਆਦਿ ਤੋਂ ਇਲਾਵਾ ਬਹੁਤ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |
ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਇਸ ਤੋਂ ਇਲਾਵਾ ਮੁੱਖ ਬਾਜ਼ਾਰ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਵੀ ਗੁਰਦੁਆਰਾ ਪ੍ਰਬੰਧਕੀ ਸੋਸਾਇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਗੁਰਦੁਆਰਾ ਸਾਹਿਬ ਨੂੰ ਰੰਗ ਬਰੰਗੀਆਂ ਲਾਈਟਾਂ ਤੇ ਫੁੱਲਾਂ ਨਾਲ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ, ਨਤਮਸਤਕ ਹੋਈਆਂ ਸੰਗਤਾਂ ਵਲੋਂ ਦੇਸੀ ਘਿਉ ਦੇ ਦੀਵੇ, ਮੋਮਬਤੀਆਂ ਲਗਾਈਆਂ ਗਈਆਂ ਅਤੇ ਰੰਗ ਬਿਰੰਗੇ ਰੰਗਾਂ ਨਾਲ ਰੰਗੋਲੀ ਬਣਾਈ ਗਈ | ਪ੍ਰਕਾਸ਼ ਕੀਤੇ ਗਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਹੈੱਡ ਗ੍ਰੰਥੀ ਨਿਰਮਲ ਸਿੰਘ ਵਲੋਂ ਅਰਦਾਸ ਕੀਤੀ ਗਈ ਅਤੇ ਕਸਬੇ ਦੀਆਂ ਔਰਤਾਂ ਅਤੇ ਹੋਰ ਸਿੱਖ ਸੰਗਤਾਂ ਵਲੋਂ ਸ਼ਬਦ ਕੀਰਤਨ ਕੀਤਾ ਗਿਆ | ਪ੍ਰਬੰਧਕੀ ਕਮੇਟੀ ਵਲੋਂ ਇਸ ਖ਼ੁਸ਼ੀ 'ਚ ਚਾਹ ਪਕੌੜਿਆਂ ਦਾ ਅਤੁੱਟ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਸੁਰਜੀਤ ਸਿੰਘ ਸਾਬਕਾ ਪ੍ਰਧਾਨ, ਅਮਨਦੀਪ ਸਿੰਘ ਸਿੱਧੂ, ਨਿਰਮਲ ਸਿੰਘ ਨਿੰਮਾ, ਗੁਰਮੀਤ ਸਿੰਘ ਸਾਬਕਾ ਐਮ.ਸੀ., ਸੁਖਪਾਲ ਸਿੰਘ, ਦਰਸ਼ਨ ਸਿੰਘ ਗੋਲੂ ਨੰਬਰ
ਦਾਰ, ਮਲਕੀਤ ਸਿੰਘ ਮੂਕਰ ਸਕੱਤਰ, ਜੱਸਾ ਦੁਆਬੀਆ, ਸੁਖਦੇਵ ਸਿੰਘ ਧੰਮ, ਜਸਵੀਰ ਸਿੰਘ ਨੰਬਰਦਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ |

ਪਿਛਲੀ ਖ਼ਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਮੇਸ਼ਾ ਹੀ ਪੰਥ ਦੀ ਯੋਗ ਅਗਵਾਈ ਕੀਤੀ-ਨਰਿੰਦਰ ਕੌਰ ਰਣੀਆਂ ਅਗਲੀ ਖ਼ਬਰ ਪੰਥ ਪੰਜਾਬ ਦਾ ਦਰਦ ਸਮਝਣ ਵਾਲੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਹੱਕ 'ਚ ਚੱਲ ਰਹੀ ਲਹਿਰ-ਇਆਲੀ, ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।