04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸਾਹਿਤ ਸਭਾ (ਰਜਿ:) ਬਾਘਾ ਪੁਰਾਣਾ ਦਾ ਸਾਲਾਨਾ ਸਮਾਗਮ 9 ਨੂੰ

ਅਜੀਤ ਡੈਸਕ 06-11-2025
ਬਾਘਾ ਪੁਰਾਣਾ, 5 ਨਵੰਬਰ (ਟਿੰਕੂ ਕਾਠਪਾਲ)-ਸਾਹਿਤ ਸਭਾ ਰਜਿ: ਬਾਘਾ ਪੁਰਾਣਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਦੀ ਪ੍ਰਧਾਨਗੀ ਹੇਠ ਸਕੂਲ ਆਫ਼ ਐਮੀਨੈਂਸ ਬਾਘਾ ਪੁਰਾਣਾ ਵਿਖੇ ਹੋਈ | ਮੀਟਿੰਗ ਵਿਚ ਮੁਕੰਦ ਕਮਲ, ਨਛੱਤਰ ਸਿੰਘ ਪ੍ਰੇਮੀ, ਜਸਵੰਤ ਜੱਸੀ, ਅਜੀਤ ਸਿੰਘ ਡੇਮਰੂ, ਕੰਵਲਜੀਤ ਭੋਲਾ ਲੰਡੇ, ਪ੍ਰੀਤ ਨਿਵਾਣ, ਸਾਧੂ ਰਾਮ, ਜਗਦੀਸ਼ ਪ੍ਰੀਤਮ, ਲਖਵੀਰ ਕੋਮਲ, ਹਰਵਿੰਦਰ ਸਿੰਘ ਰੋਡੇ, ਸੁਰਜੀਤ ਸਿੰਘ ਕਾਲੇਕੇ, ਯਸ਼ ਚਟਾਨੀ, ਐਸ ਇੰਦਰ ਰਾਜੇਆਣਾ, ਹਰਚਰਨ ਸਿੰਘ ਰਾਜੇਆਣਾ, ਸਤੀਸ਼ ਧਵਨ ਭਲੂਰ, ਈਸ਼ਰ ਸਿੰਘ ਲੰਭਵਾਲੀ ਹਾਜ਼ਰ ਹੋਏ | ਮੀਟਿੰਗ ਦੌਰਾਨ ਸਭਾ ਦੇ ਸੀਨੀਅਰ ਮੈਂਬਰ ਕਰਮ ਸਿੰਘ ਕਰਮ ਘੋਲੀਆ ਦੀ ਧਰਮ-ਪਤਨੀ ਦੀ ਬੀਤੇ ਦਿਨੀਂ ਹੋਏ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੋਕ ਮਤਾ ਪਾਇਆ ਗਿਆ | ਉਪਰੰਤ ਸਭਾ ਵਲੋਂ ਪੰਜਾਬੀ ਮਾਹ ਨੂੰ ਸਮਰਪਿਤ 9 ਨਵੰਬਰ ਐਤਵਾਰ ਨੂੰ ਕਰਵਾਏ ਰਹੇ ਸਾਲਾਨਾ ਸਮਾਗਮ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਸਮਾਗਮ ਦੀ ਰੂਪ ਰੇਖਾ ਤਿਆਰ ਕਰਕੇ ਸਭਾ ਦੇ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਸਭਾ ਦੇ ਪੈੱ੍ਰਸ ਸਕੱਤਰ ਐਸ ਇੰਦਰ ਰਾਜੇਆਣਾ, ਸਹਾਇਕ ਪੈੱ੍ਰਸ ਸਕੱਤਰ ਯਸ਼ ਚਟਾਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਦੌਰਾਨ ਪਹੁੰਚੇ ਹੋਏ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਪੰਜਾਬ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ, ਕਹਾਣੀਕਾਰ ਜਤਿੰਦਰ ਹਾਂਸ, ਜੋਗਿੰਦਰ ਕੌਰ ਅਗਨੀਹੋਤਰੀ, ਡਾ. ਤੇਜਵੰਤ ਸਿੰਘ ਗਿੱਲ ਅਤੇ ਹੋਰ ਵਿਦਵਾਨ ਬੁੱਧੀਜੀਵੀਆਂ ਵਲੋਂ ਪੰਜਾਬੀ ਕਹਾਣੀ ਅਤੇ ਪੰਜਾਬੀ ਸਭਿਆਚਾਰ ਦੇ ਵਿਸੇ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ | ਇਸ ਮੌਕੇ ਰਾਕੇਸ਼ ਰਮਨ ਯਾਦਗਾਰੀ ਐਵਾਰਡ ਨਾਲ ਸਾਹਿਤ ਜਗਤ ਦੀ ਇਕ ਨਾਮਵਰ ਸ਼ਖ਼ਸੀਅਤ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਕੁਝ ਲੇਖਕਾਂ ਦੀਆਂ ਨਵ ਪ੍ਰਕਾਸ਼ਿਤ ਪੁਸਤਕਾਂ ਨੂੰ ਲੋਕ ਅਰਪਣ ਕੀਤਾ ਜਾਵੇਗਾ |
ਪਿਛਲੀ ਖ਼ਬਰ ਕੈਪਟਨ ਹਰਚਰਨ ਸਿੰਘ ਰੋਡੇ ਦਾ ਅੰਗੀਠਾ ਸੰਭਾਲਿਆ ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ 'ਚ ਲੋਕਾਂ ਦਾ ਜੋਸ਼ ਅਤੇ ਜਜ਼ਬਾ ਆਪ ਉਮੀਦਵਾਰ ਦੀ ਕਰ ਰਿਹਾ ਜਿੱਤ ਪੱਕੀ- ਚੇਅਰਮੈਨ ਸੰਧੂ ਤੇ ਸਰਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।