14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

12ਵੀਂ ਡਰੈਗਨ ਬੋਟ (ਕਿਸ਼ਤੀ) ਨੈਸ਼ਨਲ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਅਜੀਤ ਡੈਸਕ 07-11-2025
ਅਜੀਤਵਾਲ, 6 ਨਵੰਬਰ (ਹਰਦੇਵ ਸਿੰਘ ਮਾਨ)-12 ਵੀ ਡਰੈਗਨ ਬੋਟ (ਕਿਸ਼ਤੀ) ਐਡ ਨੈਸ਼ਨਲ ਚੈਂਪੀਅਨਸ਼ਿਪ 22 ਤੋਂ 25 ਨਵੰਬਰ ਦੌਧਰ ਨਹਿਰ 'ਤੇ ਹੋ ਰਹੀ, ਜਿਸ ਦੀ ਤਿਆਰੀ ਲਈ ਅੱਜ ਡਰੈਗਨ ਬੋਟ ਵਾਟਰ ਸਪੋਰਟਸ ਐਸੋਸੀਏਸ਼ਨ ਪੰਜਾਬ ਵਲੋਂ ਮੀਟਿੰਗ ਕੀਤੀ ਗਈ | ਮੀਟਿੰਗ 'ਚ ਪੰਜਾਬ ਰੋਇੰਗ ਐਸੋਸੀਏਸ਼ਨ, ਮੋਗਾ ਰੋਇੰਗ, ਲੁਧਿਆਣਾ ਰੋਇੰਗ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਚੈਂਪੀਅਨਸ਼ਿਪ ਵਧੀਆ ਕਰਵਾਉਣ ਲਈ ਵਿਚਾਰਾਂ ਹੋਈਆਂ ਤੇ ਸਾਰੇ ਮੈਂਬਰਾਂ ਨੇ ਇਸ ਵੱਡੇ ਈਵੈਂਟ ਨੂੰ ਕਰਵਾਉਣ ਲਈ ਡਰੈਗਨ ਬੋਟ ਐਡ ਸਪੋਰਟਸ ਐਸੋਸੀਏਸ਼ਨ ਪੰਜਾਬ ਦਾ ਸਾਥ ਦੇਣ ਲਈ ਵਚਨਬੱਧਤਾ ਕੀਤੀ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਸਿੰਘ ਬਰਾੜ, ਸੀਨੀ.ਮੀਤ ਪ੍ਰਧਾਨ ਧਰੁਵ ਕਾਂਸਲ ਮਾਲਕ ਚੋਖਾ ਕੰਪਲੈਕਸ, ਮੀਤ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ, ਜਨਰਲ ਸਕੱਤਰ ਜਸਵਿੰਦਰ ਕੌਰ, ਖ਼ਜ਼ਾਨਚੀ ਚਰਨ ਸਿੰਘ, ਪੰਜਾਬ ਰੋਇੰਗ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਗੁਰਸਾਗਰ ਸਿੰਘ ਤੇ ਮਨਪ੍ਰੀਤ ਸਿੰਘ, ਜਨਰਲ ਸਕੱਤਰ ਕੋਚ ਜਸਵੀਰ ਸਿੰਘ ਢੁੱਡੀਕੇ, ਖ਼ਜ਼ਾਨਚੀ ਹਰਵਿੰਦਰ ਸਿੰਘ, ਚੇਅਰਮੈਨ ਡਿਸਪਿਉਟ ਕਮੇਟੀ ਦਵਿੰਦਰ ਸਿੰਘ ਜਟਾਣਾ, ਮੋਗਾ ਰੋਇੰਗ ਐਸੋਸੀਏਸ਼ਨ ਦੇ ਸੀਨੀ. ਮੀਤ ਪ੍ਰਧਾਨ ਇੰਦਰਪਾਲ ਸਿੰਘ ਢਿੱਲੋਂ, ਬਲਵੰਤ ਸਿੰਘ ਢੁੱਡੀਕੇ ਏਸ਼ੀਅਨ ਰੋਇੰਗ ਬਰੌ”ਨਜ ਮੈਡਲਿਸਟ ਲੁਧਿਆਣਾ ਐਸੋਸੀਏਸ਼ਨ ਦੇ ਸੀਨੀ. ਮੀਤ ਪ੍ਰਧਾਨ ਕੁਲਦੀਪ ਸਿੰਘ, ਜਨਰਲ ਸਕੱਤਰ ਗੁਰਮੇਲ ਸਿੰਘ ਖ਼ਜ਼ਾਨਚੀ, ਗੁਰਮੀਤ ਸਿੰਘ ਹਾਂਸ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਮੋਗਾ ਵਲੋਂ ਗੁਰਮਤਿ ਕੀਰਤਨ ਸਮਾਗਮ ਦੀਆਂ ਤਿਆਰੀਆਂ ਮੁਕੰਮਲ-ਆਗੂ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਗੁਰਦੁਆਰਾ ਸਾਹਿਬ ਵਿਖੇ ਹੋਏ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।