04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕੇ.ਆਰ.ਬੀ. ਟਰੱਸਟ ਨੇ ਪੁਲਿਸ ਪ੍ਰਸ਼ਾਸਨ ਨੂੰ ਬੈਰੀਕੇਡ ਦਿੱਤੇ

ਅਜੀਤ ਡੈਸਕ 23-11-2025
ਕੋਟ ਈਸੇ ਖਾਂ, 22 ਨਵੰਬਰ (ਗੁਰਮੀਤ ਸਿੰਘ ਖਾਲਸਾ)-ਸਥਾਨਕ ਧਰਮਕੋਟ ਰੋਡ 'ਤੇ ਸਥਿਤ ਸਰਕਾਰੀ ਕੰਨਿਆ ਸਕੂਲ ਵਿਚ ਵਿਦਿਆਰਥਣਾਂ ਦੇ ਸਕੂਲ ਆਉਣ ਅਤੇ ਜਾਣ ਸਮੇਂ ਦੌਰਾਨ ਇੱਥੇ ਵਿਦਿਆਰਥਣਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਰਿਹਾ ਹੈ ਅਤੇ ਨਜ਼ਦੀਕ ਹੀ ਆਵਾਜਾਈ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਸਥਾਨਕ ਆਗੂਆਂ ਵਲੋਂ ਪੁਲਿਸ ਵਿਭਾਗ ਦੇ ਧਿਆਨ ਵਿਚ ਲਿਆਂਦਾ ਗਿਆ ਸੀ | ਜਿਸ ਤੋਂ ਬਾਅਦ ਇੱਥੇ ਲੋੜ ਮਹਿਸੂਸ ਕਰਦਿਆਂ ਸ਼ਹਿਰ ਵਿਚ ਸਮਾਜ ਸੇਵੀ ਤੇ ਧਾਰਮਿਕ ਕਾਰਜਾਂ ਵਿਚ ਸੇਵਾ ਨਿਭਾਅ ਰਹੀ ਕਾਂਸ਼ੀ ਰਾਮ ਬਰਿੰਦਾਬਨ ਟਰੱਸਟ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਨਾਕਾ ਲਗਾਉਣ ਵਾਸਤੇ ਥਾਣਾ ਮੁਖੀ ਜਨਕ ਰਾਜ ਦੀ ਹਾਜ਼ਰੀ ਵਿਚ ਦੋ ਬੈਰੀਕੇਡ ਸੇਵਾ ਵਿੱਚ ਦਿੱਤੇ ਗਏ | ਇਸ ਮੌਕੇ ਗੱਲਬਾਤ ਕਰਦਿਆਂ ਟਰੱਸਟ ਚੇਅਰਮੈਨ ਸਮਾਜ ਸੇਵੀ ਵਿਜੇ ਕੁਮਾਰ ਧੀਰ ਨੇ ਕਿਹਾ ਕਿ ਆਮ ਹੀ ਦੇਖਿਆ ਜਾਂਦਾ ਹੈ ਕਿ ਕਈ ਸ਼ਰਾਰਤੀ ਕਿਸਮ ਦੇ ਨੌਜਵਾਨ ਸਕੂਲ ਛੁੱਟੀ ਸਮੇਂ ਇਸ ਪਾਸੇ ਵੱਲ ਨਜਾਇਜ਼ ਗੇੜੀਆਂ ਮਾਰਦੇ ਹਨ ਜਿਸ ਨੂੰ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਤੇ ਇਸ ਮੌਕੇ ਥਾਣਾ ਮੁਖੀ ਜਨਕ ਰਾਜ ਨੇ ਵੀ ਕਿਹਾ ਕਿ ਇਸ ਦੌਰਾਨ ਇੱਥੇ ਪੁਲਿਸ ਵਲੋਂ ਸਖਤ ਨਿਗਰਾਨੀ ਵੀ ਰੱਖੀ ਜਾਵੇਗੀ | ਇਸ ਇਸ ਤੋਂ ਇਲਾਵਾ ਟਰੱਸਟ ਮੈਂਬਰਾਂ ਮੁਕੇਸ਼ ਰਾਜ ਪਲਤਾ ਸੈਕਟਰੀ, ਰਾਜਨ ਵਰਮਾ, ਸਚਿਨ ਧੀਰ, ਕੌਂਸਲਰ ਪ੍ਰਦੀਪ ਪਲਤਾ, ਬਲਦੇਵ ਸਿੰਘ, ਰਵੀ ਧੀਰ, ਦੀਪ ਧੀਰ, ਅਜੇ ਧੀਰ, ਸੁਨੀਲ ਉੱਪਲ ਆਦਿ ਨੇ ਇਹ ਵੀ ਦੱਸਿਆ ਕਿ ਕੰਨਿਆ ਸਕੂਲ ਅਤੇ ਸਰਕਾਰੀ ਹਾਈ ਸਕੂਲ ਜੋ ਸਥਾਨਕ ਜ਼ੀਰਾ ਰੋਡ 'ਤੇ ਸਥਿਤ ਹੈ ਨੂੰ ਟਰੱਸਟ ਵਲੋਂ ਦੋ 25 ਲੀਟਰ ਵਾਲੇ ਵਾਟਰ ਕੂਲਰ ਸੇਵਾ ਵਿਚ ਦਿੱਤੇ ਗਏ ਹਨ |
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਦੂਸਰੇ ਸਥਾਨ... ਅਗਲੀ ਖ਼ਬਰ ਜਥੇਦਾਰ ਬਾਬਾ ਕਰਨੈਲ ਸਿੰਘ ਦੀ ਅਗਵਾਈ ਹੇਠ ਰਾਸ਼ਨ ਦਾ ਭਰਿਆ ਟਰੱਕ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।