07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਇਲੈੱਕਟਰੋਹੋਮਿਓਪੈਥਿਕ ਡਾਕਟਰਜ਼ ਦੀ ਨਵੰਬਰ ਮਹੀਨੇ ਦੀ ਮੀਟਿੰਗ

ਅਜੀਤ ਡੈਸਕ 23-11-2025
ਮੋਗਾ, 22 ਨਵੰਬਰ (ਸੁਰਿੰਦਰਪਾਲ ਸਿੰਘ)-ਇਲੈਕਟਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਨਵੰਬਰ ਮਹੀਨੇ ਦੀ ਮੀਟਿੰਗ ਚੋਖਾ ਅੰਪਾਇਰ ਮੋਗਾ ਵਿਚ ਹੋਈ ਜਿਸ ਵਿਚ ਪੰਜਾਬ, ਹਰਿਆਣਾ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਮਹਾਰਾਸ਼ਟਰ ਤੋਂ ਲਗਭਗ 130 ਤੋਂ ਵੱਧ ਡਾਕਟਰਾਂ ਨੇ ਹਿੱਸਾ ਲਿਆ | ਮੀਟਿੰਗ ਦੀ ਸ਼ੁਰੂਆਤ ਡਾ. ਜਗਜੀਤ ਸਿੰਘ ਗਿੱਲ ਦੁਆਰਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵਲੋਂ ਡਾ. ਕਾਊਾਟ ਸੀਜਰ ਮੈਟੀ ਦਾ 217ਵਾਂ ਜਨਮ ਦਿਨ 11 ਜਨਵਰੀ ਨੂੰ ਮੋਗਾ ਵਿਚ ਮਨਾਇਆ ਜਾਵੇਗਾ | ਮੀਟਿੰਗ ਵਿਚ ਮਹਾਰਾਸ਼ਟਰ ਤੋਂ ਡਾ. ਨਾਨਾ ਸੋਲੇਕਰ (ਨਾਗਪੁਰ) ਦੀ ਟੀਮ ਤੇ ਬਿਹਾਰ ਤੋਂ ਡਾ. ਰਾਕੇਸ਼ ਕੁਮਾਰ ਦੀ ਟੀਮ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਉਪਰੰਤ ਮੀਟਿੰਗ ਵਿਚ ਡਾ. ਜਗਤਾਰ ਸਿੰਘ ਸੇਖੋਂ ਨੇ ਨੱਕ, ਕੰਨ ਅਤੇ ਗਲੇ ਦੇ ਰੋਗਾਂ ਦੇ ਕਾਰਨ ਅਤੇ ਇਲਾਜ ਬਾਰੇ ਦੱਸਿਆ | ਡਾ. ਪਰਮਿੰਦਰ ਪਾਠਕ ਨੇ ਇਲੈਕਟਰੋਹੋਮਿਉਪੈਥੀ ਦੀਆਂ ਦਵਾਈਆਂ ਨੂੰ ਬਾਹਰੀ ਤੌਰ 'ਤੇ ਵਰਤੋਂ ਕਰਨ ਲਈ ਉਨ੍ਹਾਂ ਦੇ ਸਥਾਨਾਂ ਸਬੰਧੀ ਜਾਣਕਾਰੀ ਦਿੱਤੀ | ਡਾ. ਸ਼ਹਿਜਾਦ ਹੁਸੈਨ ਨੇ ਚਮੜੀ ਦੀ ਬਣਤਰ ਸਬੰਧੀ ਜਾਣਕਾਰੀ ਦਿੱਤੀ | ਡਾ. ਜਸਵਿੰਦਰ ਸਿੰਘ ਸਮਾਧ ਭਾਈ ਨੇ ਪੇਟ ਦੀ ਸੋਜ, ਗਦੂਦਾਂ, ਵਾਲਾਂ ਦੇ ਰੋਗ ਅਤੇ ਬਵਾਸੀਰ ਦੇ ਰੋਗਾਂ ਦੇ ਕਾਰਨ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ | ਡਾ. ਕਮਲਜੀਤ ਕੌਰ ਸੇਖੋਂ ਨੇ ਇਲੈਕਟਰੋਹੋਮਿਉਪੈਥੀ ਵਿਚ ਵਰਤੇ ਜਾਣ ਵਾਲੇ ਇਕ ਬੂਟੇ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਡਾ. ਅੰਮਿ੍ਤਪਾਲ ਸਿੰਘ ਨੇ ਅਪੈਂਡਿਕਸ ਦੇ ਰੋਗ ਦੇ ਕਾਰਨ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ | ਮੀਟਿੰਗ ਵਿਚ ਜਸਵਿੰਦਰ ਸਿੰਘ ਦੁਆਰਾ ਗੁਰਦੇ ਦੇ ਰੋਗਾਂ ਦੇ ਇਲਾਜ, ਡਾ. ਮੁਕੇਸ਼ ਸ਼ੂਗਰ ਰੋਗ ਦੇ ਇਲਾਜ ਸਬੰਧੀ ਆਪਣਾ ਤਜਰਬਾ ਦੱਸਿਆ | ਅੰਤ ਡਾ. ਜਗਜੀਤ ਸਿੰਘ ਗਿੱਲ ਨੇ ਆਏ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ ਦੀ ਮੀਟਿੰਗ ਵਿਚ ਆਉਣ ਦਾ ਸੱਦਾ ਦਿੱਤਾ | ਇਸ ਸਮੇਂ ਡਾ. ਮਨਪ੍ਰੀਤ ਸਿੰਘ, ਡਾ. ਸੰਤੋਖ ਸਿੰਘ, ਡਾ. ਰੌਬਿਨ ਅਰੋੜਾ, ਡਾ. ਵਰਿੰਦਰ ਸਿੰਘ, ਡਾ. ਹਰਦੇਵ ਸਿੰਘ ਸੈਣੀ, ਡਾ. ਜਸਵੀਰ ਸ਼ਰਮਾ, ਡਾ. ਤਰਲੋਕ ਸਿੰਘ, ਡਾ. ਅਮਰਜੀਤ ਸਿੰਘ, ਡਾ. ਕਿਸ਼ੋਰ ਚੰਦ, ਡਾ. ਰਮੇਸ਼ ਸ਼ਰਮਾ, ਡਾ. ਮੁਕੇਸ਼ ਅਰੋੜਾ, ਡਾ. ਸੁਨੀਲ ਦੱਤ ਸ਼ਰਮਾ, ਡਾ. ਨਰੇਸ਼ ਭੰਡਾਰੀ, ਡਾ. ਸੁਰਿੰਦਰ ਅਰੋੜਾ, ਡਾ. ਸਨੀ, ਡਾ. ਅਸ਼ੋਕ ਸੈਣੀ, ਡਾ. ਪ੍ਰਦੀਪ ਸ਼ਰਮਾ, ਡਾ. ਗੁਲਸ਼ਨ ਵਰਮਾ, ਡਾ. ਰਮੇਸ਼ ਸ਼ਰਮਾ, ਡਾ. ਬੀ.ਕੇ. ਸ਼ਰਮਾ, ਡਾ. ਸਨੀਦੀਪ ਸਿੰਘ, ਗੁਰਸਹਿਜਵੀਰ ਕੁਮਾਰ, ਡਾ. ਸਰਬਜੀਤ ਸਿੰਘ, ਡਾ. ਨਿਸ਼ਾਨ ਸਿੰਘ, ਡਾ. ਹਰਵਿੰਦਰ ਸਿੰਘ, ਡਾ. ਮਨਜੀਤ ਸਿੰਘ, ਡਾ.
ਪਿਛਲੀ ਖ਼ਬਰ ਸੰਤ ਮੀਹਾਂ ਸਿੰਘ ਰਾਜਾ ਪੀਰ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ 'ਵਿਰਾਸਤੀ ਟੂਰ' ਅਗਲੀ ਖ਼ਬਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਮੋਗਾ ਦੀ ਨਵੀ ਇਮਾਰਤ ਦਾ ਕੀਤਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।