17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸਾਹਿਤ ਸਾਡਾ ਦੂਜਾ ਅਧਿਆਪਕ ਹੈ- ਖੇਮਕਰਨੀ

ਅਜੀਤ ਡੈਸਕ 25-11-2025
ਕੋਟ ਈਸੇ ਖਾਂ, 24 ਨਵੰਬਰ (ਗੁਰਮੀਤ ਸਿੰਘ ਖਾਲਸਾ)-ਜਿਸ ਤਰ੍ਹਾਂ ਅਸੀਂ ਸਕੂਲ 'ਚੋਂ ਸਿੱਖਿਆ ਗ੍ਰਹਿਣ ਕਰਦੇ ਹਾਂ, ਇੰਜ ਹੀ ਪੁਸਤਕਾਂ ਤੇ ਸਾਹਿਤ ਵੀ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ | ਇਸ ਕਰਕੇ ਹੀ ਸਾਹਿਤ ਨੂੰ ਦੂਜਾ ਅਧਿਆਪਕ ਜਾਂ ਮਾਰਗ ਦਰਸ਼ਕ ਕਿਹਾ ਜਾਂਦਾ ਹੈ | ਇਹ ਪ੍ਰਗਟਾਵਾ ਪੰਜਾਬੀ ਸਾਹਿਤਕਾਰ ਹਰਭਜਨ ਸਿੰਘ ਖੇਮਕਰਨੀ ਨੇ ਲੇਖਕ ਵਿਵੇਕ ਕੋਟ ਈਸੇ ਖਾਂ ਨਾਲ ਇਕ ਸੰਖੇਪ ਮਿਲਣੀ ਸਮੇਂ ਕੀਤਾ | ਮਹਿਮਾਨ ਸਾਹਿਤਕਾਰ ਨੇ ਸਾਹਿਤ ਸਭਾ ਲਈ ਵਿਵੇਕ ਨੂੰ ਆਪਣੀਆਂ ਨਵ ਪ੍ਰਕਾਸ਼ਿਤ ਕਵਿਤਾਵਾਂ ਦੀਆਂ ਪੁਸਤਕਾਂ 'ਬਸੰਤ ਕਾਵਿ ਰੰਗ' ਤੇ 'ਸਿਸਕਦੀਆਂ ਹਵਾਵਾਂ' ਭੇਟ ਕੀਤੀਆਂ | ਇਸ ਸਮੇਂ ਹਰਿੰਦਰਪਾਲ ਸਿੰਘ, ਪਿ੍ੰਸੀਪਲ ਗੁਰਪ੍ਰਤਾਪ ਸਿੰਘ, ਹਰਵਿੰਦਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਇਸਤਰੀ ਸੈੱਲ ਨੇ ਕੈਂਪ ਲਗਾਏ ਅਗਲੀ ਖ਼ਬਰ ਸਪਰਿੰਗ ਫੀਲਡ ਸਕੂਲ ਦੇ ਬੱਚਿਆਂ ਨੇ ਵਿਸ਼ੇਸ਼ ਇਨਾਮ ਪ੍ਰਾਪਤ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।