25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਡਾ. ਨਵੀਨ ਸੂਦ ਕਲੀਨਿਕ ਤੇ ਮੁਫ਼ਤ ਹੱਡੀਆਂ ਦੀ ਜਾਂਚ ਦਾ ਕੈਂਪ

ਅਜੀਤ ਡੈਸਕ 26-11-2025
ਮੋਗਾ, 25 ਨਵੰਬਰ (ਅਸ਼ੋਕ ਬਾਂਸਲ)-ਵਾਰਡ ਨੰਬਰ 37 ਦੇ ਨਿਊ ਟਾਊਨ 'ਚ ਡਾ. ਨਵੀਨ ਸੂਦ ਕਲੀਨਿਕ ਵਿਖੇ ਇਕ ਮੁਫ਼ਤ ਹੱਡੀਆਂ ਦੀ ਘਣਤਾ ਜਾਂਚ ਕੈਂਪ ਲਗਾਇਆ ਗਿਆ | ਇਹ ਕੈਂਪ ਸਨ ਫਾਰਮਾ ਦੇ ਕਲਾਸਿਕ ਡਿਵੀਜ਼ਨ ਦੇ ਏਰੀਆ ਮੈਨੇਜਰ ਅੰਸ਼ੁਲ ਕੁਮਾਰ ਦੀ ਸਹਾਇਤਾ ਨਾਲ ਤੇ ਆਕਾਸ਼ਦੀਪ ਸਿੰਘ ਦੀ ਮੌਜੂਦਗੀ 'ਚ ਮਾਹਿਰ ਟੈਕਨੀਸ਼ੀਅਨਾਂ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ | ਡਾ. ਨਵੀਨ ਸੂਦ ਨੇ ਦੱਸਿਆ ਕਿ ਹੱਡੀਆਂ ਦੀ ਘਣਤਾ ਜਾਂਚ ਦੇ ਮੁੱਖ ਫ਼ਾਇਦੇ 'ਚ ਓਸਟੀਓਪੋਰੋਸਿਸ ਤੇ ਓਸਟੀਓਪੀਨੀਆ ਵਰਗੀਆਂ ਸਥਿਤੀ ਦਾ ਜਲਦੀ ਪਤਾ ਲਗਾਉਣਾ, ਫਰੈਕਚਰ ਜੋਖ਼ਮ ਦਾ ਮੁਲਾਂਕਣ ਕਰਨਾ ਤੇ ਇਲਾਜ ਦੀ ਪ੍ਰਭਾਵ ਸ਼ੀਲਤਾ ਨੂੰ ਟਰੈਕ ਕਰਨਾ ਸ਼ਾਮਲ ਹੈ | ਡਾ. ਨਵੀਨ ਸੂਦ ਨੇ ਸਨ ਫਾਰਮਾ ਦਾ ਉਨ੍ਹਾਂ ਦੇ ਸਮਰਥਨ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਕੁਲਦੀਪ ਖੋਸਾ, ਕਮਲਪ੍ਰੀਤ, ਸੇਵਕ ਸਿੰਘ, ਸੁਖਦੇਵ ਸਿੰਘ, ਪਿ੍ਆ, ਸਰੋਜ ਵਰਮਾ, ਅਨੀਤਾ, ਸੁਰਜੀਤ ਕੌਰ, ਪਰਮਿੰਦਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਵਿਖੇ ਵਿਸ਼ਵ ਨਮਸਤੇ ਦਿਵਸ ਮਨਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨਸੀਬ ਸੰਧੂਆਂ ਵਾਲਾ ਦੇ ਗ੍ਰਹਿ ਪੱੁਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।