28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਨਿਸ਼ਕਾਮ ਸੇਵਾ ਸੰਮਤੀ ਭੇਖਾ ਵਲੋਂ ਬੱਚਿਆਂ ਨੂੰ ਫ਼ਤਹਿਗੜ੍ਹ ਸਾਹਿਬ ਦੇ ਦਰਸ਼ਨ ਕਰਵਾਏ

ਅਜੀਤ ਡੈਸਕ 26-11-2025
ਨੱਥੂਵਾਲਾ ਗਰਬੀ, 25 ਨਵੰਬਰ (ਨਵਦੀਪ ਸਿੰਘ)-ਉੱਘੇ ਸਮਾਜ ਸੇਵੀ ਦਲਜੀਤ ਸਿੰਘ ਬਰਾੜ ਭੇਖਾ, ਬਾਨੀ ਨਿਸ਼ਕਾਮ ਸੇਵਾ ਸੰਮਤੀ ਭੇਖਾ ਵਲੋਂ ਪਿੰਡ ਦੇ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨਾਂ ਦੇ ਦਰਸ਼ਨ ਕਰਵਾਏ ਗਏ | ਦਲਜੀਤ ਸਿੰਘ ਯੂ.ਐਸ.ਏ. ਨੇ ਛੋਟੇ ਸਾਹਿਬਜ਼ਾਦੇ ਦੇ ਇਤਿਹਾਸ ਬਾਰੇ ਜਾਣਕਾਰੀ ਸਾਰੇ ਬੱਚਿਆਂ ਤੇ ਵਲੰਟੀਅਰ ਨੂੰ ਦਿੱਤੀ ਅਤੇ ਕਿਹਾ ਕਿ ਨਿਸ਼ਕਾਮ ਸੇਵਾ ਸੰਮਤੀ ਭੇਖਾ ਹਰੇਕ ਸਾਲ ਇਕ ਧਾਰਮਿਕ ਯਾਤਰਾ ਕਰੇਗੀ | ਵਿਦੇਸ਼ਾਂ 'ਚ ਵੱਸਦੇ ਐਨ.ਆਰ.ਆਈ. ਆਪਣੇ ਪਿੰਡ ਲਈ ਹਰੇਕ ਸਾਲ ਖੇਡ ਟੂਰਨਾਮੈਂਟ ਤੇ ਸਟੇਟ ਲੈਵਲ ਦੇ ਖਿਡਾਰੀ ਨੂੰ ਮਾਨ ਸਨਮਾਨ ਦਿੰਦੀ ਹੈ | ਪੜ੍ਹਾਈ ਵਿਚ ਮੱਲਾਂ ਮਾਰਨ ਵਾਲੇ ਵਧੀਆ ਬੱਚਿਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨ ਕਰਦੀ ਹੈ, ਇਸ ਵਾਰ ਸੰਮਤੀ ਭੇਖਾ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਹਰੇਕ ਸਾਲ ਕਰਨ ਦਾ ਫ਼ੈਸਲਾ ਲਿਆ ਹੈ, ਇਹ ਲੜੀ ਚਾਲੂ ਕਰ ਦਿੱਤੀ ਹੈ | ਪਰਿਵਾਰ ਨੂੰ ਵੀਹ ਹਜਾਰ ਰੁਪਏ ਮਦਦ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਸਮਾਜ ਸੇਵੀ ਪਰਮਜੀਤ ਸਿੰਘ, ਪ੍ਰਧਾਨ ਸੁਖਦੀਪ ਸਿੰਘ, ਕਿਸਾਨ ਆਗੂ ਬਾਬਾ ਹਰਨੇਕ ਸਿੰਘ (ਹੈੱਡ ਗ੍ਰੰਥੀ ਸੰਤ ਪ੍ਰੇਮ ਸਿੰਘ ਜੀ) ਕਰਨ ਬਰਾੜ, ਬਲਤੇਜ ਸਿੰਘ, ਤੇਜਿੰਦਰ ਸਿੰਘ ਕਿਸਾਨ ਆਗੂ, ਬਾਬਾ ਸਾਧੂ ਸਿੰਘ ਦੱਦਾਹੂਰ ਨੇ ਬੱਚਿਆਂ ਸਮੇਤ ਫ਼ਤਿਹਗੜ੍ਹ ਸਾਹਿਬ ਦੀ ਯਾਤਰਾ ਕੀਤੀ |
ਪਿਛਲੀ ਖ਼ਬਰ 5 ਨੂੰ ਮਨਾਇਆ ਜਾਵੇਗਾ ਦਸਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਮਿਡ-ਡੇ-ਮੀਲ ਕੁੱਕ ਯੂਨੀਅਨ ਜ਼ਿਲ੍ਹਾ ਮੋਗਾ ਬਲਾਕ-1 ਤੇ 2 ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।