ਬਾਘਾ ਪੁਰਾਣਾ, 3 ਦਸੰਬਰ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ ਦੇ ਕੋਟਕਪੂਰਾ ਰੋਡ 'ਤੇ ਸਥਿਤ ਅਗਰਵਾਲ ਸਰਵਿਸ ਸਟੇਸ਼ਨ, ਜੋ ਕੁਲਵੰਤ ਰਾਏ ਪੈਟਰੋਲ ਪੰਪ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਵਲੋਂ ਹਿੰਦੁਸਤਾਨ ਪੈਟਰੋਲੀਅਮ ਦੀ ਸਹਿਯੋਗ ਨਾਲ ਫ਼ੈਸਟੀਵਲ ਧਮਾਕਾ-2025 ਦਾ ਆਯੋਜਨ ਕੀਤਾ ਗਿਆ | ਇਸ ਮੁਹਿੰਮ ਦਾ ਮੁੱਖ ਉਦੇਸ਼ ਗਾਹਕਾਂ ਨੂੰ ਤਿਉਹਾਰਾਂ ਦੇ ਮੌਕੇ ਵਿਸ਼ੇਸ਼ ਤੋਹਫ਼ੇ ਦੇ ਕੇ ਉਨ੍ਹਾਂ ਨਾਲ ਜੋੜ ਬੁਲੰਦ ਕਰਨਾ ਸੀ | ਪੈਟਰੋਲ ਪੰਪ ਦੇ ਮਾਲਕ, ਐਡਵੋਕੇਟ ਤੇ ਸਮਾਜ ਸੇਵੀ ਅਮਿਤ ਅਗਰਵਾਲ ਨੇ ਦੱਸਿਆ ਕਿ ਇਸ ਸਕੀਮ ਅਧੀਨ ਦੋਹਾਂ ਸ਼੍ਰੇਣੀਆਂ-ਟੂ ਵੀਲ੍ਹਰ ਤੇ ਫੋਰ ਵ੍ਹੀਲਰ-ਵਾਲੇ ਗਾਹਕਾਂ ਨੂੰ ਕੁਝ ਨਿਰਧਾਰਿਤ ਰਕਮ ਦਾ ਪੈਟਰੋਲ ਪਵਾਉਣ 'ਤੇ ਐਚ.ਪੀ.ਸੀ.ਐਲ. ਵਲੋਂ ਭੇਜੇ ਗਏ ਕੂਪਨ ਦਿੱਤੇ ਜਾਂਦੇ ਸਨ | ਟੂ-ਵ੍ਹੀਲਰ ਵਰਤੋਂਕਾਰਾਂ ਲਈ 300 ਰੁਪਏ ਦਾ ਪਾਵਰ ਪੈਟਰੋਲ ਜਾਂ 500 ਰੁਪਏ ਦਾ ਆਮ ਪੈਟਰੋਲ ਭਰਵਾਉਣ 'ਤੇ ਕੂਪਨ ਜਾਰੀ ਹੁੰਦਾ ਸੀ | ਇਸੇ ਤਰ੍ਹਾਂ, ਫੋਰ ਵੀਲ੍ਹਰ ਚਾਲਕਾਂ ਵਲੋਂ 1500 ਰੁਪਏ ਦਾ ਪਾਵਰ ਪੈਟਰੋਲ ਜਾਂ 2000 ਰੁਪਏ ਦਾ ਆਮ ਪੈਟਰੋਲ ਭਰਵਾਉਣ 'ਤੇ ਵੀ ਉਨ੍ਹਾਂ ਨੂੰ ਕੂਪਨ ਦਿੱਤਾ ਜਾਂਦਾ ਸੀ | ਅਮਿਤ ਅਗਰਵਾਲ ਨੇ ਦੱਸਿਆ ਕਿ ਕੂਪਨ ਵੰਡ ਮੁਹਿੰਮ ਪੂਰੀ ਹੋਣ ਤੋਂ ਬਾਅਦ ਅੱਜ ਲੱਕੀ ਡ੍ਰਾ ਰਾਹੀਂ ਇਨਾਮ ਕੱਢੇ ਗਏ | ਇਸ ਸਮਾਗਮ 'ਚ ਖ਼ਾਸ ਤੌਰ 'ਤੇ ਐਚ.ਪੀ.ਸੀ.ਐਲ. ਦੇ ਅਧਿਕਾਰੀ ਆਰੇ ਸਾਹਿਬ, ਪ੍ਰਕਾਸ਼ ਨਿਰੰਜਣ, ਕਲਸੀ ਅਤੇ ਅਵਿਨਾਸ਼ ਪਹੁੰਚੇ | ਉਨ੍ਹਾਂ ਵਲੋਂ ਪੈਟਰੋਲ ਪੰਪ ਮਾਲਕ ਅਮਿਤ ਅਗਰਵਾਲ ਦੀ ਹਾਜ਼ਰੀ 'ਚ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਡ੍ਰਾਅ ਕੱਢਿਆ ਗਿਆ | ਇਸ ਦੌਰਾਨ ਗਾਹਕਾਂ ਲਈ ਕਈ ਆਕਰਸ਼ਕ ਇਨਾਮ ਰੱਖੇ ਗਏ ਸਨ, ਜਿਨ੍ਹਾਂ ਵਿਚ ਇਕ ਆਈਫੋਨ 17, ਤਿੰਨ ਵਾਸ਼ਿੰਗ ਮਸ਼ੀਨਾਂ, ਦੋ ਐਲ.ਈ.ਡੀ ਟੀ.ਵੀ., ਪੰਜ ਸਾਈਕਲਾਂ ਤੇ 111 ਏਅਰ ਬੋਟ ਸ਼ਾਮਲ ਸਨ | ਖ਼ੁਸ਼ਕਿਸਮਤ ਗਾਹਕਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਸਾਫ਼ ਝਲਕ ਰਹੀ ਸੀ | ਇਨਾਮ ਪ੍ਰਾਪਤ ਕਰਨ ਵਾਲਿਆਂ ਨੇ ਅਗਰਵਾਲ ਸਰਵਿਸ ਸਟੇਸ਼ਨ ਅਤੇ ਐਚ.ਪੀ.ਸੀ.ਐਲ. ਦੀ ਇਸ ਗਾਹਕ-ਮਿੱਤਰ ਮੁਹਿੰਮ ਦੀ ਭਰਪੂਰ ਪ੍ਰਸ਼ੰਸਾ ਕੀਤੀ | ਇਸ ਮੌਕੇ ਐਚ.ਪੀ.ਸੀ.ਐਲ. ਦੇ ਅਧਿਕਾਰੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਸਮਾਗਮ ਦੇ ਅੰਤ 'ਤੇ ਅਮਿਤ ਅਗਰਵਾਲ ਨੇ ਪੈਟਰੋਲ ਪੰਪ ਨਾਲ ਜੁੜੇ ਸਾਰੇ ਗਾਹਕਾਂ ਦਾ ਧੰਨਵਾਦ ਕੀਤਾ |