22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚਿਆਂ ਨੂੰ ''ਚਾਰ ਸਾਹਿਬਜ਼ਾਦੇ ਫ਼ਿਲਮ'' ਦਿਖਾਈ

ਅਜੀਤ ਡੈਸਕ 24-12-2025
ਕਿਸ਼ਨਪੁਰਾ ਕਲਾਂ, 23 ਦਸੰਬਰ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਚ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਸਾਖੀਆਂ ਰਾਹੀਂ 'ਸਫ਼ਰ-ਏ-ਸ਼ਹਾਦਤ' ਦੇ ਇਤਿਹਾਸ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ | ਇਸ ਦੇ ਨਾਲ ਹੀ ਸਕੂਲ ਵਲੋਂ ਪਿ੍ੰਸੀਪਲ ਮੈਡਮ ਦੀ ਆਵਾਜ਼ 'ਚ ਤਿਆਰ ਇਤਿਹਾਸਿਕ ਵੀਡੀਓ ਵੀ ਸਾਂਝੀ ਕੀਤੀ ਗਈ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਧਰਮ ਦੇ ਇਨ੍ਹਾਂ ਦਿਹਾੜਿਆਂ ਦੀ ਮਹੱਤਤਾ ਪਤਾ ਲੱਗ ਸਕੇ ਅਤੇ ਇਸ ਦੇ ਨਾਲ ਹੀ ਅੱਜ ਸਾਰੇ ਹੀ ਸਕੂਲ ਨੂੰ ਸਮਾਰਟ ਕਲਾਸ ਜਰੀਏ 'ਚਾਰ ਸਾਹਿਬਜ਼ਾਦੇ' ਫ਼ਿਲਮ ਵੀ ਵਿਖਾਈ ਗਈ | ਜੋ ਕਿ ਬੱਚਿਆਂ ਦੁਆਰਾ ਬਹੁਤ ਹੀ ਇਕਾਗਰਤਾ ਨਾਲ ਵੇਖੀ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਇਨ੍ਹਾਂ ਦਿਹਾੜਿਆਂ ਦੀ ਸਾਂਝ ਸਾਡੇ ਜੀਵਨ 'ਚ ਵਿਸ਼ੇਸ਼ ਸਥਾਨ ਰੱਖਦੀ ਹੈ | ਗੁਰੂ ਸਾਹਿਬ ਨੇ ਕੌਮ ਦੀ ਖ਼ਾਤਰ ਆਪਣਾ ਸਰਬੰਸ ਵਾਰ ਦਿੱਤਾ | ਇਸ ਫ਼ਿਲਮ ਰਾਹੀਂ ਬੱਚਿਆਂ ਨੇ ਸਿੱਖ ਇਤਿਹਾਸ ਦੀ ਵੱਡੀ ਸ਼ਹਾਦਤ ਬਾਰੇ ਜਾਣਕਾਰੀ ਹਾਸਲ ਕੀਤੀ | ਅੱਜ ਦੇ ਵਿਦਿਆਰਥੀ ਆਪਣੇ ਜੀਵਨ ਦੀ ਦਿਸ਼ਾ ਹੋਰ ਪਾਸੇ ਵੱਲ ਲੈ ਕੇ ਜਾ ਰਹੇ ਹਨ | ਉਨ੍ਹਾਂ ਨੂੰ ਆਪਣੀ ਵਿਰਾਸਤ 'ਚ ਮੋੜ ਕੇ ਲਿਆਉਣਾ ਸਮੇਂ ਦੀ ਲੋੜ ਹੈ ਤਾਂ ਹੀ ਅਸੀਂ ਗੁਰੂ ਸਾਹਿਬ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਆਪਣੇ ਧਰਮ ਲਈ ਕੁਝ ਕਰ ਸਕਣ ਦੇ ਯੋਗ ਹੋਵਾਂਗੇ | ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਸਿੱਖ ਕੌਮ ਗੁਰੂ ਸਾਹਿਬ ਦੀ ਰਹਿੰਦੀ ਦੁਨੀਆਂ ਤੱਕ ਰਿਣੀ ਰਹੇਗੀ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਲੰਗੇਆਣਾ ਕਲਾਂ ਵਿਖੇ ਮਾਪੇ-ਅਧਿਆਪਕ ਮਿਲਣੀ ਅਗਲੀ ਖ਼ਬਰ ਪੰਜਾਬ ਇੰਸਟੀਚਿਊਟ ਆਫ਼ ਤਕਨਾਲੋਜੀ ਦੇ ਡਾਇਰੈਕਟਰ ਨੇ ਸਰਕਾਰੀ ਸਕੂਲ ਜੀ.ਟੀ.ਬੀ. ਗੜ੍ਹ 'ਚ ਕੀਤੀ ਵਿਜ਼ਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।