21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸੁੰਦਰ ਨਗਰ ਦੇ ਖੇਡ ਸਟੇਡੀਅਮ ਦੀ ਆਧੁਨਿਕ ਦਿੱਖ ਲਈ ਵਿਧਾਇਕ ਲਾਡੀ ਢੋਸ ਨੇ ਰੱਖਿਆ ਨੀਂਹ ਪੱਥਰ

ਅਜੀਤ ਡੈਸਕ 24-12-2025
•1 ਕਰੋੜ 27 ਲੱਖ 84 ਹਜ਼ਾਰ ਦੀ ਲਾਗਤ ਨਾਲ ਸਟੇਡੀਅਮ ਦੇ ਹੋਣਗੇ ਕੰਮ
ਕੋਟ ਈਸੇ ਖਾਂ, 23 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸੁੰਦਰ ਨਗਰ ਕੋਟ ਈਸੇ ਖਾਂ ਨੂੰ ਹੋਰ ਆਧੁਨਿਕ ਤਰੀਕੇ ਨਾਲ ਬਣਾਉਣ ਲਈ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ 1 ਕਰੋੜ 27 ਲੱਖ 84 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਹੋਣ ਵਾਲੇ ਕੰਮਾਂ ਲਈ ਨੀਂਹ ਪੱਥਰ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਨਗਰ ਪੰਚਾਇਤ ਦੀ ਪ੍ਰਧਾਨ, ਵਾਈਸ ਪ੍ਰਧਾਨ, ਕੌਂਸਲਰ ਤੇ ਵੱਖ-ਵੱਖ ਵਿਭਾਗਾਂ ਦੇ ਅਫ਼ਸਰ ਮੁਲਾਜ਼ਮ ਵੀ ਮੌਜੂਦ ਰਹੇ | ਇਸ ਮੌਕੇ ਸ਼ਹਿਰ ਵਾਸੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ਉਹ ਜਦੋਂ ਵਿਧਾਨ ਸਭਾ ਚੋਣਾਂ ਮੌਕੇ ਸ਼ਹਿਰ ਵਾਸੀਆਂ ਕੋਲ ਵੋਟਾਂ ਲਈ ਆਏ ਸਨ ਤਾਂ ਲੋਕਾਂ ਨੇ ਸੀਵਰੇਜ, ਬੱਸ ਸਟੈਂਡ, ਖੇਡ ਸਟੇਡੀਅਮ ਵਰਗੇ ਵੱਡੇ ਕੰਮਾਂ ਦੀ ਮੰਗ ਰੱਖੀ ਸੀ ਤੇ ਉਨ੍ਹਾਂ ਨੇ ਇਹ ਕੰਮ ਸਿਰੇ ਲਾ ਕੇ ਜਿੱਥੇ ਆਪਣੇ ਬੋਲ ਪੁਗਾਏ, ਉੱਥੇ ਹੋਰ ਵੀ ਬੁਨਿਆਦੀ ਲੋੜਾਂ ਨੂੰ ਹੱਲ ਕੀਤਾ ਹੈ | ਇਸ ਮੌਕੇ ਚੇਅਰਮੈਨ ਵਿਜੇ ਕੁਮਾਰ ਧੀਰ, ਬਲਾਕ ਪ੍ਰਧਾਨ ਪ੍ਰਕਾਸ਼ ਸਿੰਘ ਰਾਜਪੂਤ, ਵਾਈਸ ਪ੍ਰਧਾਨ ਸੁਮਿਤ ਬਿੱਟੂ ਮਲਹੋਤਰਾ, ਸਟੇਜ ਸਕੱਤਰ ਇਕਬਾਲ ਸਿੰਘ ਢੋਲੇਵਾਲਾ ਆਦਿ ਨੇ ਕਿਹਾ ਕਿ ਵਿਧਾਇਕ ਲਾਡੀ ਢੋਸ ਦੀ ਵਧੀਆ ਸੋਚ ਤੇ ਮਿਹਨਤ ਦਾ ਨਤੀਜਾ ਹੈ ਕਿ ਕੋਟ ਈਸੇ ਖਾਂ ਦੀ ਦਿੱਖ ਆਧੁਨਿਕ ਬਣ ਰਹੀ ਹੈ | ਇਸ ਮੌਕੇ ਪ੍ਰਬੰਧਕਾਂ ਵਲੋਂ ਵਿਧਾਇਕ ਢੋਸ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਅਮਨ ਪੰਡੋਰੀ, ਈ.ਓ. ਅਮਰਇੰਦਰ ਸਿੰਘ, ਐਸ.ਡੀ.ਓ ਸੀਵਰੇਜ ਬੋਰਡ, ਪ੍ਰਧਾਨ ਸ਼ਿੰਦਰ ਕੌਰ ਰਾਜਪੂਤ, ਭਾਊ ਵਿਜੇ ਕਾਲੜਾ, ਕਪਿਲ ਮਹਿਤਾ, ਪਿ੍ੰਸ ਸਦਿਊੜਾ, ਸਮਾਜਸੇਵੀ ਬਿੱਟੂ ਠੇਕੇਦਾਰ, ਚੰਨ ਟੱਕਰ, ਕੌਂਸਲਰ ਸੁੱਚਾ ਪੁਰਬਾ, ਰਾਜਨ ਵਰਮਾ, ਕੌਂਸਲਰ ਗੁਰਪ੍ਰੀਤ ਸਿੱਧੂ, ਬੀਰਪ੍ਰਤਾਪ ਗਿੱਲ ਸਾਬਕਾ ਡਿਪਟੀ ਡਾਇ: ਡੇਅਰੀ ਵਿਭਾਗ, ਡਾ. ਰਾਜਦਵਿੰਦਰ ਗਿੱਲ, ਲਖਪਤ ਰਾਏ ਮਲਹੋਤਰਾ, ਅਰੁਣ ਸੀਕਰੀ, ਕੌਂਸਲਰ ਪ੍ਰਦੀਪ ਪਲਤਾ, ਕੌਂਸਲਰ ਬੱਗੜ ਸਿੰਘ, ਕੌਂਸਲਰ ਸੁਰਿੰਦਰਪਾਲ ਸੱਚਦੇਵਾ, ਮਨਜੀਤ ਸਿੱਧੂ, ਬਿਕਰਮ ਸ਼ਰਮਾ, ਹਿੰਦ ਧਾਲੀਵਾਲ, ਜਸਬੀਰ ਰਾਜਪੂਤ, ਗੁਰਪ੍ਰੀਤ ਕੌਰ ਪ੍ਰਧਾਨ, ਜਰਨੈਲ ਰਾਜਪੂਤ, ਸਤਵੰਤ ਸਿੱਧੂ, ਕਰਨਪਾਲ ਭੁੱਲਰ, ਸੁਰਜੀਤ ਸਿੰਘ ਸਦਿਊੜਾ, ਬਲਵੀਰ ਮਹਿਤਾ, ਰਾਜੂ ਸਚਦੇਵਾ, ਰਘੂ ਸ਼ਰਮਾ, ਜਸਵਿੰਦਰ ਸੰਘਾ, ਗੁਰਭੇਜ ਰਾਜਪੂਤ, ਪ੍ਰਧਾਨ ਜਸਪਾਲ ਬੱਤਰਾ, ਟੋਨੀ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਪੰਚਾਇਤ ਅਫ਼ਸਰ ਨਿਰੰਜਣ ਦਾਸ ਗਰੋਵਰ ਦੀ ਬਰਸੀ ਸ਼ਰਧਾ ਨਾਲ ਮਨਾਈ ਅਗਲੀ ਖ਼ਬਰ ਬਾਬੇ ਕੇ ਆਯੁਰਵੈਦਿਕ ਕਾਲਜ ਦੌਧਰ ਵਿਖੇ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।