21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਧੂੜਕੋਟ ਰਣਸੀਂਹ ਤੋਂ 'ਆਪ' ਦੇ ਜਤਿੰਦਰ ਸਿੰਘ ਨਿੰਦੀ ਬਲਾਕ ਸੰਮਤੀ ਚੋਣ ਜਿੱਤੇ

ਅਜੀਤ ਡੈਸਕ 24-12-2025
ਮੋਗਾ, 23 ਦਸੰਬਰ (ਸੁਰਿੰਦਰਪਾਲ ਸਿੰਘ)-ਬਲਾਕ ਸੰਮਤੀ ਦੇ ਧੂੜਕੋਟ ਰਣਸੀਂਹ ਜ਼ੋਨ ਤੋਂ ਜਤਿੰਦਰ ਸਿੰਘ ਨਿੰਦੀ ਨੇ ਜਿੱਤ ਦਰਜ ਕਰਨ ਉਪਰੰਤ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੋਂ ਅਸ਼ੀਰਵਾਦ ਲਿਆ | ਆਪਣੇ ਦਫ਼ਤਰ 'ਚ ਵਿਸ਼ੇਸ਼ ਸਮਾਗਮ ਦੌਰਾਨ ਵਿਧਾਇਕ ਬਿਲਾਸਪੁਰ ਨੇ ਜੇਤੂ ਉਮੀਦਵਾਰ ਦਾ ਉਚੇਚਾ ਸਨਮਾਨ ਕੀਤਾ | ਵਿਧਾਇਕ ਨੇ ਇਲਾਕੇ ਦੇ ਲੋਕਾਂ ਦੁਆਰਾ ਦਿੱਤੇ ਇਸ ਫ਼ਤਵੇ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ 'ਤੇ ਮੋਹਰ ਲਗਾ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨ੍ਹ ਦਿੱਤਾ ਹੈ | ਇਸ ਮੌਕੇ ਮੈਡਮ ਅਮਨਦੀਪ ਕੌਰ, ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ, ਸਰਪੰਚ ਕਰਮਜੀਤ ਕੌਰ, ਅਮਰਜੀਤ ਕੌਰ, ਪਿ੍ਤਪਾਲ ਕੌਰ, ਬਲਜੀਤ ਕੌਰ ਮੈਂਬਰ, ਦਵਿੰਦਰ ਕੌਰ ਪੰਚ, ਭੋਲਾ ਸਿੰਘ ਪੰਚ, ਸਰਬਜੀਤ ਸਿੰਘ ਖ਼ਾਲਸਾ ਧੂੜਕੋਟ, ਸੋਨੀ, ਅਮਰਜੀਤ ਸਿੰਘ ਨੰਗਲ, ਵਰਿੰਦਰ ਸਿੰਘ ਬਿਲਾਸਪੁਰ, ਚੰਨਾ ਸਿੰਘ ਪੰਚ, ਨੰਬਰਦਾਰ ਕੁਲਵੰਤ ਸਿੰਘ ਪੱਤੋ, ਕੁਲਦੀਪ ਸਿੰਘ ਖ਼ਾਲਸਾ, ਅੰਮਿ੍ਤਪਾਲ ਸਿੰਘ ਪੱਤੋ ਅਤੇ ਸੁਰਜੀਤ ਸਿੰਘ ਪੰਚ ਧੂੜਕੋਟ ਰਣਸੀਂਹ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਉੱਘੇ ਸਾਹਿਤਕਾਰ ਜਸਵੀਰ ਸਿੰਘ ਭਲੂਰੀਆ ਸਨਮਾਨਿਤ ਅਗਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵਲੋਂ ਜੇਤੂ ਬਲਾਕ ਕਮੇਟੀ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।