20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਨਿਹਾਲ ਸਿੰਘ ਵਾਲਾ ਤੋਂ ਬਲਾਕ ਸੰਮਤੀ ਚੋਣ ਜਿੱਤੇ ਉਮੀਦਵਾਰਾਂ ਨੂੰ ਦਿੱਤੀਆਂ ਮੁਬਾਰਕਾਂ

ਅਜੀਤ ਡੈਸਕ 24-12-2025
ਨਿਹਾਲ ਸਿੰਘ ਵਾਲਾ, 23 ਦਸੰਬਰ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਹਲਕਾ ਨਿਹਾਲ ਸਿੰਘ ਵਾਲਾ ਵਿਖੇ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਜਿੱਥੇ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੇ ਵੱਡੀ ਜਿੱਤ ਹਾਸਲ ਕੀਤੀ ਉੱਥੇ ਆਜ਼ਾਦ ਤੌਰ 'ਤੇ ਚੋਣ ਲੜੇ ਬਲਾਕ ਸੰਮਤੀ ਉਮੀਦਵਾਰਾਂ ਨੇ ਛੇ ਜ਼ੋਨਾਂ 'ਤੇ ਜਿੱਤ ਹਾਸਲ ਕਰਕੇ ਆਪਣੀ ਜਿੱਤ ਦੇ ਜਸ਼ਨ ਮਨਾਏ | ਜ਼ੋਨ ਤਖਤੂਪੁਰਾ ਤੋਂ ਆਜ਼ਾਦ ਤੌਰ 'ਤੇ ਜਿੱਤੇ ਉਮੀਦਵਾਰ ਤਿ੍ਸ਼ਨ ਸਿੰਘ ਤਖਤੂਪੁਰਾ, ਬੁੱਟਰ ਕਲਾਂ ਜ਼ੋਨ ਤੋਂ ਪਲਵਿੰਦਰ ਕੌਰ ਢਿੱਲੋਂ, ਮਾਣੰੂਕੇ ਜ਼ੋਨ ਤੋਂ ਜਸਕਰਨ ਸਿੰਘ ਜੱਸੀ, ਰਾਊਕੇ ਜ਼ੋਨ ਤੋਂ ਮਨਜੀਤ ਸਿੰਘ ਅਤੇ ਲੋਪੋ ਜ਼ੋਨ ਤੋਂ ਪ੍ਰਤਾਪ ਸਿੰਘ ਦੀ ਹੋਈ ਜਿੱਤ ਦੀ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਜਥੇਦਾਰ ਬਲਦੇਵ ਸਿੰਘ ਮਾਣੰੂਕੇ, ਹਰਭੁਪਿੰਦਰ ਸਿੰਘ ਲਾਡੀ ਬੁੱਟਰ, ਦਵਿੰਦਰ ਸਿੰਘ ਰਣੀਆਂ, ਬਚਿੱਤਰ ਸਿੰਘ ਘੋਲੀਆ, ਸਾਬਕਾ ਸਰਪੰਚ ਗੁਰਮੇਲ ਸਿੰਘ ਤਖਤੂਪੁਰਾ, ਪ੍ਰਧਾਨ ਹਰਮੇਲ ਸਿੰਘ ਬੁੱਟਰ, ਪਿ੍ੰਸੀਪਲ ਸੁਖਚੈਨ ਸਿੰਘ ਢਿੱਲੋਂ, ਸਾਬਕਾ ਸਰਪੰਚ ਤਾਰਾ ਸਿੰਘ ਮਾਣੰੂਕੇ, ਅਮਨਿੰਦਰ ਸਿੰਘ ਸੋਢੀ ਬੁੱਟਰ, ਜਰਨੈਲ ਸਿੰਘ ਆੜ੍ਹਤੀ, ਇਕਬਾਲਦੀਪ ਸਿੰਘ ਹੈਰੀ ਘੋਲੀਆ, ਚੰਦ ਸਿੰਘ ਘੋਲੀਆ, ਚਰਨਜੀਤ ਸਿੰਘ ਮਾਣੂੰਕੇ, ਠੇਕੇਦਾਰ ਗੁਰਿੰਦਰ ਸਿੰਘ ਤਖਤੂਪੁਰਾ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਜਗਸੀਰ ਸਿੰਘ ਸੀਰਾ ਰਾਊਕੇ, ਜੱਗਾ ਸਿੰਘ ਰਣੀਆਂ, ਰੁਪਿੰਦਰ ਸਿੰਘ ਬਰਾੜ ਦੀਦਾਰੇਵਾਲਾ, ਮੈਨੇਜਰ ਹਰਜੀਤ ਸਿੰਘ, ਚਰਨਜੀਤ ਸਿੰਘ ਦੀਨਾਂ, ਲਾਲ ਸਿੰਘ ਦੀਨਾਂ, ਅਮਰਜੀਤ ਸਿੰਘ ਸੈਦੋਕੇ, ਬਲਜੀਤ ਸਿੰਘ ਚੁਗਾਵਾਂ, ਇੰਦਰਜੀਤ ਸਿੰਘ ਰਾਜਾ, ਨਛੱਤਰ ਸਿੰਘ ਢੁੱਡੀਕੇ, ਨੀਟਾ ਮੈਂਬਰ ਅਜੀਤਵਾਲ, ਧਰਮਿੰਦਰ ਸਿੰਘ ਸੋਨੀ ਲੋਪੋ, ਹਰਮਨਦੀਪ ਸਿੰਘ ਪੁਰਾਣੇਵਾਲਾ, ਜਗਸੀਰ ਸਿੰਘ ਲੋਪੋ, ਹਰਜੀਤ ਸਿੰਘ ਲੋਪੋ, ਸੁਰਜੀਤ ਸਿੰਘ ਲੋਪੋ, ਪ੍ਰਧਾਨ ਸੁਰਜੀਤ ਸਿੰਘ ਮਾਣੂੰਕੇ, ਕਾਕੂ ਮਾਣੂੰਕੇ, ਸੁਖਮੰਦਰ ਸਿੰਘ ਲੁਹਾਰਾ, ਗੁਰਜੀਤ ਸਿੰਘ ਸੋਨਾ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਜੇਤੂ ਉਮੀਦਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ |
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਮੋਗਾ ਵਿਚ ਸਕੂਲ ਕੈਪਟਨ ਤੇ ਹਾਊਸ ਕੈਪਟਨ ਕੀਤੇ ਗਏ ਸਨਮਾਨਿਤ ਅਗਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਉੱਘੇ ਸਾਹਿਤਕਾਰ ਜਸਵੀਰ ਸਿੰਘ ਭਲੂਰੀਆ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।