20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਅਗਰਵਾਲ ਵੈੱਲਫੇਅਰ ਸੁਸਾਇਟੀ ਤੇ ਅਗਰਵਾਲ ਮਹਿਲਾ ਸੈੱਲ ਦੀ ਕਮੇਟੀ ਬਣਾਈ, ਵਿਜੇ ਸਿੰਗਲਾ ਚੇਅਰਮੈਨ ਨਿਯੁਕਤ

ਅਜੀਤ ਡੈਸਕ 24-12-2025
ਮੋਗਾ, 23 ਦਸੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਅਗਰਵਾਲ ਵੈੱਲਫੇਅਰ ਸੁਸਾਇਟੀ ਤੇ ਅਗਰਵਾਲ ਮਹਿਲਾ ਸੈੱਲ ਦੀ ਸਾਂਝੀ ਸਲਾਹਕਾਰ ਕਮੇਟੀ ਦਾ ਅੱਜ ਗਠਨ ਕੀਤਾ ਗਿਆ | ਜਿਸ 'ਚ ਵਿਜੇ ਸਿੰਗਲਾ ਨੂੰ ਚੇਅਰਮੈਨ, ਭਾਵਨਾ ਬਾਂਸਲ ਨੂੰ ਸਹਿ-ਚੇਅਰਮੈਨ, ਸੁਨੀਤਾ ਬਾਂਸਲ ਨੂੰ ਉਪ-ਚੇਅਰਮੈਨ, ਪੀ.ਐਨ.ਮਿੱਤਲ, ਓਾਕਾਰ ਸਿੰਗਲਾ, ਮੁਕੇਸ਼ ਸਿੰਗਲਾ, ਪ੍ਰੇਮਦੀਪ ਬਾਂਸਲ, ਨੀਨੂ ਬਾਂਸਲ, ਸੰਜੀਵ ਸਿੰਗਲਾ ਤੇ ਡਾ. ਰਜਤ ਬਾਂਸਲ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ | ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਵਿਜੇ ਸਿੰਗਲਾ ਅਤੇ ਸਹਿ-ਚੇਅਰਮੈਨ ਭਾਵਨਾ ਬਾਂਸਲ ਨੇ ਕਿਹਾ ਕਿ ਸਾਂਝੀ ਕਮੇਟੀ ਬਣਾਉਣ ਦਾ ਮੁੱਖ ਉਦੇਸ਼ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਹੈ | ਉਨ੍ਹਾਂ ਕਿਹਾ ਕਿ ਕਮੇਟੀ ਦੇ ਗਠਨ ਦਾ ਮੁੱਖ ਉਦੇਸ਼ ਅਗਰਵਾਲ ਪਰਿਵਾਰਾਂ ਦੇ ਪੁੱਤਰਾਂ ਅਤੇ ਧੀਆਂ ਦੇ ਵਿਆਹ ਤੋਂ ਕੁਝ ਮਹੀਨਿਆਂ ਦੇ ਅੰਦਰ ਤਲਾਕ ਦੇ ਹਾਲੀਆ ਰੁਝਾਨ ਨੂੰ ਹੱਲ ਕਰਨਾ ਸੀ, ਇਕ ਅਜਿਹਾ ਵਿਸ਼ਾ ਜਿਸ 'ਤੇ ਪੂਰੀ ਤਰ੍ਹਾਂ ਚਰਚਾ ਕੀਤੀ ਗਈ | ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੇ ਮੈਂਬਰ ਜਲਦੀ ਹੀ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੰੂ ਕਰਵਾਉਣ ਲਈ ਮਿਲਣਗੇ | ਉਨ੍ਹਾਂ ਨਵ-ਨਿਯੁਕਤ ਕਮੇਟੀ ਅਹੁਦੇਦਾਰਾਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਵਲੋਂ ਜਾਗਰੂਕਤਾ ਰੈਲੀ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਸੇਵਾ ਮੁਕਤ ਕਰਮਚਾਰੀ ਮੋਗਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।