07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮੋਗਾ ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਵਲੋਂ ਹੋਟਲਾਂ ਰੈਸਟੋਰੈਂਟਾਂ ਤੇ ਪੈਲੇਸਾਂ 'ਚ ਅਚਨਚੇਤ ਚੈਕਿੰਗ

ਅਜੀਤ ਡੈਸਕ 25-12-2025

• ਘਰੇਲੂ ਗੈਸ ਸਲੰਡਰਾਂ ਨੂੰ ਕਮਰਸ਼ੀਅਲ ਵਰਤਣ ਵਾਲਿਆਂ ਨੂੰ ਚਿਤਾਵਨੀ
ਮੋਗਾ, 24 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਵਲੋਂ ਮੋਗਾ ਫ਼ਿਰੋਜ਼ਪੁਰ ਰੋਡ 'ਤੇ ਸਥਿਤ ਹੋਟਲਾਂ, ਰੈਸਟੋਰੈਂਟਾਂ, ਪੈਲੇਸਾਂ 'ਚ ਅਚਨਚੇਤ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਕਈ ਥਾਵਾਂ 'ਤੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਥਾਂ ਘਰੇਲੂ ਗੈਸ ਸਿਲੰਡਰ ਵਰਤੇ ਜਾ ਰਹੇ ਸਨ, ਜੋ ਕਿ ਨਿਯਮਾਂ ਦੀ ਉਲੰਘਣਾ ਹੈ | ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਨੇ ਕਾਰਵਾਈ ਕਰਦੇ ਹੋਏ ਨਿਯਮ ਤੋੜਨ ਵਾਲੇ ਹੋਟਲਾਂ ਤੋਂ ਘਰੇਲੂ ਗੈਸ ਸਲੰਡਰ ਕਬਜ਼ੇ 'ਚ ਲਏ ਤੇ ਸੰਬੰਧਿਤ ਹੋਟਲ ਮਾਲਕਾਂ ਨੂੰ ਸਖ਼ਤ ਚਿਤਾਵਨੀ ਦਿੱਤੀ | ਉਨ੍ਹਾਂ ਕਿਹਾ ਕਿ ਵਪਾਰਕ ਸਥਾਨਾਂ ਜਿਵੇਂ ਹੋਟਲ, ਰੈਸਟੋਰੈਂਟ, ਪੈਲੇਸਾਂ ਤੇ ਦੁਕਾਨਾਂ 'ਚ ਸਿਰਫ਼ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਹੀ ਵਰਤੋਂ ਕੀਤੀ ਜਾਵੇ | ਜਸਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਭਵਿੱਖ 'ਚ ਜੇਕਰ ਕਿਸੇ ਵੀ ਹੋਟਲ ਮਾਲਕ ਜਾਂ ਦੁਕਾਨਦਾਰ ਵਲੋਂ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਕਰਦੇ ਹੋਏ ਪਾਇਆ ਗਿਆ ਤਾਂ ਉਹ ਸਲੰਡਰ ਤੁਰੰਤ ਜ਼ਬਤ ਕੀਤਾ ਜਾਵੇਗਾ ਤੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਵੀ ਅਮਲ 'ਚ ਲਿਆਂਦੀ ਜਾਵੇਗੀ | ਉਨ੍ਹਾਂ ਨੇ ਸਾਰੇ ਵਪਾਰੀਆਂ ਨੂੰ ਸਰਕਾਰ ਵਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ | ਇਸ ਮੌਕੇ 'ਤੇ ਇੰਸਪੈਕਟਰ ਸਨਮ ਸੂਦ ਨੇ ਵੀ ਮੀਡੀਆ ਰਾਹੀਂ ਹੋਟਲ ਰੈਸਟੋਰੈਂਟ ਤੇ ਪੈਲੇਸਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਮਰਸ਼ੀਅਲ ਸਲੰਡਰ ਹੀ ਵਰਤਣ ਘਰੇਲੂ ਸਲੰਡਰ ਦੀ ਵਰਤੋਂ ਨਾ ਕਰਨ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਹੋਟਲ ਰੈਸਟੋਰੈਂਟ 'ਚੋਂ ਇਸ ਤਰ੍ਹਾਂ ਦੇ ਸਿਲੰਡਰ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੇ ਸਲੰਡਰ ਵੀ ਜ਼ਬਤ ਕੀਤੇ ਜਾਣਗੇ ਤੇ ਮੋਟੇ ਜੁਰਮਾਨੇ ਵੀ ਕੀਤੇ ਜਾਣਗੇ | ਇਸ ਮੌਕੇ ਜ਼ਿਲ੍ਹਾ ਫੂਡ ਅਫ਼ਸਰ ਜਸਵਿੰਦਰ ਸਿੰਘ, ਇੰਸਪੈਕਟਰ ਫੂਡ ਸਪਲਾਈ ਸਨਮ ਸੂਦ, ਮਨਦੀਪ ਸਿੰਘ ਇੰਸਪੈਕਟਰ, ਰਮਨਦੀਪ ਚਾਵਲਾ ਅਤੇ ਮੈਂਬਰਾਂ ਨੇ ਵੱਖ-ਵੱਖ ਥਾਵਾਂ 'ਤੇ ਜਾ ਕੇ ਚੈਕਿੰਗ ਕੀਤੀ ਤੇ ਕਈ ਥਾਵਾਂ ਤੋਂ ਘਰੇਲੂ ਸਲੰਡਰਾਂ ਨੂੰ ਵੀ ਕਬਜ਼ੇ 'ਚ ਲਿਆ |

ਪਿਛਲੀ ਖ਼ਬਰ ਐਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ ਅਗਲੀ ਖ਼ਬਰ ਹਵਾਲਾਤ 'ਚੋਂ ਫ਼ਰਾਰ ਹੋਇਆ ਵਿਅਕਤੀ ਬੱਧਨੀ ਕਲਾਂ ਪੁਲਿਸ ਵਲੋਂ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।