07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਲੋਕ ਆਪਣੇ ਘਰਾਂ ਦੀਆਂ ਚਾਰ ਦੁਆਰੀਆਂ ਅੰਦਰ ਵੀ ਮਹਿਫ਼ੂਜ਼ ਨਹੀਂ-ਕਾਕਾ ਲੋਹਗੜ੍ਹ

ਅਜੀਤ ਡੈਸਕ 25-12-2025
ਧਰਮਕੋਟ, 24 ਦਸੰਬਰ (ਪਰਮਜੀਤ ਸਿੰਘ)-ਬੀਤੇ ਕੱਲ੍ਹ ਮਾਲਵੇ ਦੀ ਧੁੰਨੀ ਮੋਗਾ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਵਿਚ ਦਿਨ ਦਿਹਾੜੇ ਦੋ ਨੌਜਵਾਨਾਂ ਨੇ ਕਾਂਗਰਸੀ ਆਗੂ ਤੇ ਸਾਬਕਾ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ਦੇ ਘਰ ਵਿਚ ਵੜ ਕੇ ਗੋਲੀਆਂ ਮਾਰ ਦਿੱਤੀਆਂ | ਜ਼ਖਮੀ ਹੋਏ ਕਾਂਗਰਸੀ ਆਗੂ ਨੂੰ ਇਲਾਜ ਲਈ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ | ਇਸੇ ਸਬੰਧੀ ਧਰਮਕੋਟ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਗੈਂਗਸਟਰਾਂ ਦਾ ਬੋਲਬਾਲਾ ਹੈ | ਨਸ਼ਿਆਂ ਦਾ ਛੇਵਾਂ ਦਰਿਆ ਵੱਡੇ ਪੱਧਰ 'ਤੇ ਚੱਲ ਰਿਹਾ ਹੈ, ਲਾਅ ਐਂਡ ਆਰਡਰ ਦੀ ਸਥਿਤੀ ਵੈਂਟੀਲੇਟਰ 'ਤੇ ਪਈ ਆਖ਼ਰੀ ਸਾਹ ਲੈ ਰਹੇ ਮਰੀਜ਼ਾਂ ਦੇ ਬਰਾਬਰ ਹੋਈ ਪਈ ਹੈ | ਲੋਕ ਤਰਾਹ ਤਰਾਹ ਕਰ ਰਹੇ ਹਨ ਪਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਲੱਗਦਾ ਸੁੱਤੀ ਪਈ ਹੈ | ਮੋਗਾ ਸ਼ਹਿਰ ਦੇ ਅੰਦਰ ਸਿਪਾਹੀ ਤੋਂ ਲੈ ਕੇ ਐਸ.ਐਸ.ਪੀ. ਤੱਕ ਸਾਰੇ ਅਫ਼ਸਰ ਸਾਹਿਬਾਨ ਮੌਜੂਦ ਹਨ ਪਰ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਦਿਨੇ ਵੀ ਆਉਂਦੇ ਹਨ ਅਤੇ ਘਰ ਅੰਦਰ ਦਾਖਲ ਹੋ ਕੇ ਸਮਾਜ ਦੇ ਵਿਚ ਰੁਤਬਾ ਰੱਖਣ ਵਾਲੇ ਦੇ ਗੋਲ਼ੀਆਂ ਮਾਰ ਕੇ ਆਰਾਮ ਨਾਲ ਚਲਦੇ ਬਣਦੇ ਹਨ | ਕਾਕਾ ਲੋਹਗੜ੍ਹ ਨੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਸਵਾਲ ਕੀਤਾ ਕਿ ਤੁਹਾਡੀ ਸਰਕਾਰ ਦਾ ਲਾਅ ਐਂਡ ਆਰਡਰ ਹੈ |
ਪਿਛਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੀ ਵਿਦਿਆਰਥਣ ਨੇ ਹਾਸਲ ਕੀਤੇ 64 ਸਕੋਰ ਅਗਲੀ ਖ਼ਬਰ ਐਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।