09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

40ਵਾਂ ਮੇਲਾ ਮਾਘੀ ਕਬੱਡੀ ਕੱਪ ਧਰਮਕੋਟ 13-14 ਜਨਵਰੀ ਨੂੰ ਕਰਵਾਉਣ ਦਾ ਐਲਾਨ

ਅਜੀਤ ਡੈਸਕ 25-12-2025
ਧਰਮਕੋਟ, 24 ਦਸੰਬਰ (ਪਰਮਜੀਤ ਸਿੰਘ)-ਧਰਮਕੋਟ ਵਿਚ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਮਾਘੀ ਕਬੱਡੀ ਕੱਪ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ | ਮੇਲਾ ਮਾਘੀ ਸਪੋਰਟਸ ਐਂਡ ਵੈੱਲਫੇਅਰ ਕਲੱਬ (ਰਜਿ:) ਧਰਮਕੋਟ ਵਲੋਂ 40ਵੇਂ ਮੇਲਾ ਮਾਘੀ ਕਬੱਡੀ ਕੱਪ 2026 ਸਬੰਧੀ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿਚ ਖੇਡ ਪ੍ਰੇਮੀਆਂ ਅਤੇ ਕਲੱਬ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ | ਮੀਟਿੰਗ ਦੌਰਾਨ ਡਾ. ਹਰਮੀਤ ਸਿੰਘ ਮੱਪੀ, ਇਕਬਾਲਦੀਪ ਸਿੰਘ ਹੈਰੀ ਅਤੇ ਕਲੱਬ ਦੇ ਸਮੂਹ ਮੈਂਬਰਾਂ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੋ ਰੋਜ਼ਾ ਕਬੱਡੀ ਟੂਰਨਾਮੈਂਟ 13 ਅਤੇ 14 ਜਨਵਰੀ 2026 ਨੂੰ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਮੇਲਾ ਨਾ ਸਿਰਫ਼ ਖੇਡਾਂ ਨੂੰ ਉਤਸ਼ਾਹਿਤ ਕਰਦਾ ਹੈ, ਸਗੋਂ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਜੀਵਨ ਅਤੇ ਪੰਜਾਬੀ ਵਿਰਾਸਤ ਨਾਲ ਜੋੜਨ ਵਿਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ | 13 ਜਨਵਰੀ ਨੂੰ ਕਬੱਡੀ ਨਿਰੋਲ (ਪਿੰਡ ਵਾਰ) ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿਚ ਪਹਿਲਾ ਇਨਾਮ 41,000 ਰੁਪਏ ਅਤੇ ਦੂਸਰਾ ਇਨਾਮ 31,000 ਰੁਪਏ ਰੱਖਿਆ ਗਿਆ ਹੈ | ਇਸ ਦੇ ਨਾਲ ਹੀ ਬੈੱਸਟ ਰੇਡਰ ਅਤੇ ਬੈੱਸਟ ਜਾਫ਼ੀ ਨੂੰ 5100-5100 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ | ਇਹ ਮੁਕਾਬਲੇ ਪਿੰਡ ਪੱਧਰ ਦੀ ਕਬੱਡੀ ਨੂੰ ਉਭਾਰਨ ਵਿਚ ਖ਼ਾਸ ਯੋਗਦਾਨ ਪਾਉਣਗੇ, ਉੱਥੇ ਹੀ 14 ਜਨਵਰੀ ਨੂੰ ਕਬੱਡੀ ਓਪਨ (3 ਬਾਹਰੋਂ) ਦੇ ਰੋਮਾਂਚਕ ਮੁਕਾਬਲੇ ਹੋਣਗੇ, ਜਿਸ ਵਿਚ ਪਹਿਲਾ ਇਨਾਮ ਇਕ ਲੱਖ ਰੁਪਏ ਅਤੇ ਦੂਸਰਾ ਇਨਾਮ 75,000 ਰੁਪਏ ਰੱਖਿਆ ਗਿਆ ਹੈ | ਇਸ ਦਿਨ ਬੈੱਸਟ ਰੇਡਰ ਅਤੇ ਬੈੱਸਟ ਜਾਫ਼ੀ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ, ਜੋ ਖਿਡਾਰੀਆਂ ਲਈ ਵੱਡਾ ਆਕਰਸ਼ਨ ਹੋਵੇਗਾ | ਇਸ ਮੌਕੇ ਡਾ. ਰਾਜਵੰਤ ਸਿੰਘ, ਗੁਰਜੰਟ ਸਿੰਘ ਹੰਸ, ਰਸ਼ਪਾਲ ਸਿੰਘ, ਮਸਤਾਨ ਸਿੰਘ, ਪ੍ਰਵੀਨ ਕੁਮਾਰ, ਅਮਰ ਸਿੰਘ, ਸੇਬੀ ਦਾਤਾ ਅਤੇ ਅੰਮਿ੍ਤਪਾਲ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਕਾਂਗਰਸੀ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ਦਾ ਹਾਲ-ਚਾਲ ਪੁੱਛਣ ਪੁੱਜੇ ਕਾਂਗਰਸੀ ਆਗੂ ਕਿਹਾ, ਪੰਜਾਬ 'ਚ ਅਮਨ ਕ... ਅਗਲੀ ਖ਼ਬਰ ਸਫ਼ਰ ਤੇ ਸਾਹਿਤ ਦਾ ਖ਼ੂਬਸੂਰਤ ਸੁਮੇਲ ਹੋ ਨਿੱਬੜੇ ਸਾਈਕਲਿਸਟ ਸਨਮਾਨ ਸਮਾਰੋਹ ਅਤੇ ਘੁਮੱਕੜਨਾਮਾ ਗੋਸ਼ਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।