07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮੈਕਰੋ ਗਲੋਬਲ ਕੈਨੇਡਾ ਜਾਣ ਵਾਲਿਆਂ ਦੇ ਕਰ ਰਿਹਾ ਹਜ਼ਾਰਾਂ ਨੌਜਵਾਨਾਂ ਦੇ ਸੁਪਨੇ ਸਾਕਾਰ

ਅਜੀਤ ਡੈਸਕ 26-12-2025
ਮੋਗਾ, 25 ਦਸੰਬਰ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਦੇ ਮੈਨੇਜਿੰਗ ਡਾਇਰੈਕਟਰ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਮੈਕਰੋ ਗਲੋਬਲ ਵਲੋਂ ਸਟੱਡੀ ਵੀਜ਼ਾ ਦੇ ਨਾਲ ਨਾਲ ਸਪਾਊਸ ਵੀਜ਼ਾ, ਸੁਪਰ ਵੀਜ਼ਾ ਤੇ ਵਿਜ਼ਟਰ ਵੀਜ਼ਾ ਸਬੰਧੀ ਭਰੋਸੇਯੋਗ ਤੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਮੀਗ੍ਰੇਸ਼ਨ ਦੇ ਸਾਫ਼ ਸੁਥਰੇ ਤੇ ਕਾਨੰੂਨੀ ਤਰੀਕੇ ਨਾਲ ਕੀਤੇ ਜਾ ਰਹੇ ਕੰਮ ਕਾਰਨ ਵੱਡੀ ਗਿਣਤੀ 'ਚ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਤੇ ਪਰਿਵਾਰਾਂ ਦੇ ਵੀਜ਼ੇ ਸਫ਼ਲਤਾਪੂਰਵਕ ਲੱਗ ਰਹੇ ਹਨ | ਉਨ੍ਹਾਂ ਦੱਸਿਆ ਕਿ ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ 'ਚ ਆਧੁਨਿਕ ਪੜ੍ਹਾਈ ਪ੍ਰਣਾਲੀ ਨੂੰ ਧਿਆਨ ਵਿਚ ਰੱਖਦਿਆਂ, ਦੂਜੇ ਏਜੰਟਾਂ ਵਲੋਂ ਰੀਫਿਊਜ਼ ਹੋ ਚੁੱਕੀਆਂ ਫਾਈਲਾਂ ਨੂੰ ਵੀ ਮੈਕਰੋ ਗਲੋਬਲ ਵਿਚ ਮੁੜ ਤੋਂ ਬਹੁਤ ਹੀ ਸਹੀ ਤੇ ਮਜ਼ਬੂਤ ਤਰੀਕੇ ਨਾਲ ਅਪਲਾਈ ਕੀਤਾ ਜਾਂਦਾ ਹੈ, ਜਿਸ ਨਾਲ ਸਫ਼ਲਤਾ ਦੇ ਮੌਕੇ ਕਾਫੀ ਵੱਧ ਜਾਂਦੇ ਹਨ | ਮੈਕਰੋ ਗਲੋਬਲ ਦੀਆਂ ਵੱਖ-ਵੱਖ ਸ਼ਾਖਾਵਾਂ 'ਚ ਆਈਲਟਸ ਤੇ ਪੀ.ਟੀ.ਈ. ਲਈ ਵਿਦਿਆਰਥੀਆਂ ਵਿਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ |
ਇਸ ਦੇ ਨਾਲ ਹੀ ਮੈਕਰੋ ਗਲੋਬਲ 'ਚ ਆਈਲਟਸ ਤੇ ਪੀ.ਟੀ.ਈ. ਦੇ ਪੇਪਰ ਭਰਨ ਦੀ ਸਹੂਲਤ ਵੀ ਉਪਲਬਧ ਹੈ | ਗੁਰਮਿਲਾਪ ਸਿੰਘ ਡੱਲਾ ਨੇ ਹੋਰ ਦੱਸਿਆ ਕਿ ਮੈਕਰੋ ਗਲੋਬਲ ਤੋਂ ਆਈਲਟਸ ਕਰਕੇ ਸਟੱਡੀ ਵੀਜ਼ਾ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਤੋ ਵੀਜ਼ਾ ਪ੍ਰੋਸੈਸਿੰਗ ਫ਼ੀਸ ਨਹੀ ਲਈ ਜਾਂਦੀ | ਇਸ ਤੋਂ ਇਲਾਵਾ ਮੈਕਰੋ ਗਲੋਬਲ ਦੀ ਮਾਹਿਰ ਟੀਮ ਵਲੋਂ ਵਿਦਿਆਰਥੀਆਂ ਨੂੰ ਸਹੀ ਕਾਲਜ ਤੇ ਯੋਗ ਕੋਰਸ ਦੀ ਚੋਣ ਕਰਨ ਵਿਚ ਪੂਰੀ ਰਹਿਨੁਮਾਈ ਦਿੱਤੀ ਜਾਂਦੀ ਹੈ, ਤਾਂ ਜੋ ਵਿਦੇਸ਼ ਪਹੁੰਚ ਕੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ |
ਪਿਛਲੀ ਖ਼ਬਰ ਨਗਰ ਨਿਗਮ ਦੀ ਚੋਣ ਨੂੰ ਲੈ ਕੇ ਸ਼ਹਿਰ ਦੇ ਦਰਜਨ ਤੋਂ ਵੱਧ ਕੌਂਸਲਰਾਂ ਨੇ ਕਮਿਸ਼ਨਰ ਨੂੰ ਦਿੱਤਾ 7 ਦਿਨਾਂ ਦਾ ਨੋਟਿਸ ਅਗਲੀ ਖ਼ਬਰ ਅਟਲ ਬਿਹਾਰੀ ਵਾਜਪਾਈ ਵਲੋਂ ਲਾਗੂ ਕੀਤੇ ਗਏ ਸਿੱਖਿਆ, ਪੋਖਰਣ, ਪ੍ਰਮਾਣੂ ਪ੍ਰੀਖਣ ਤੇ ਅੱਤਵਾਦ ਵਿਰੋਧੀ ਕਾਨੂੰਨਾਂ ਨਾਲ ਸੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।