ਜ਼ਿਲ੍ਹਾ ਸੰਗਰੂਰ 'ਚ ਪਰਾਲੀ ਦੀ ਸੰਭਾਲ ਲਈ 1700 ਦੇ ਕਰੀਬ ਕਿਸਾਨਾਂ ਨੇ ਸਬਸਿਡੀ ਵਾਲੇ ਸੰਦਾਂ ਲਈ ਕੀਤਾ ਅਪਲਾਈ
ਅਜੀਤ ਡੈਸਕ
17-06-2025
ਇਸ ਵਾਰ ਵੀ ਇਨ੍ਹਾਂ ਮਸ਼ੀਨਾਂ ਦੀ ਖ਼ਰੀਦ ਲਈ ਕਿਸਾਨਾਂ 'ਚ ਹੈ ਭਾਰੀ ਉਤਸ਼ਾਹ:-
ਇਸ ਸਬੰਧੀ ਖੇਤੀਬਾੜੀ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ਅਜੀਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਵਾਰ ਵੀ ਵਿਭਾਗ ਵਲੋਂ ਸਬਸਿਡੀ ਵਾਲੇ ਸੰਦਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ | ਇਸ ਵਾਰ ਕਰੀਬ 1700 ਕਿਸਾਨਾਂ ਨੇ ਇਨ੍ਹਾਂ ਸੰਦਾਂ ਲਈ ਅਰਜ਼ੀਆਂ ਦਿੱਤੀਆਂ ਹਨ | ਇੱਕ ਸਵਾਲ ਦੇ ਜਵਾਬ ਡਾ. ਭੱਟੀ ਨੇ ਦੱਸਿਆ ਕਿ ਜ਼ਿਆਦਾਤਰ ਕਿਸਾਨਾਂ ਦੀ ਚਾਹਤ ਸੁਪਰ ਸੀਡਰ ਮਸ਼ੀਨ ਰਹਿੰਦੀ ਹੈ ਕਿਉਂਕਿ ਇਸ ਨਾਲ ਸਾਲ ਕਣਕ ਦੀ ਬਿਜਾਈ ਅਤੇ ਝੋਨੇ ਦੇ ਕਚਰਿਆਂ ਦੀ ਵਹਾਈ ਨਾਲੋਂ ਨਾਲ ਹੋ ਜਾਂਦੀ ਹੈ |