24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਰੋਟਰੀ ਕਲੱਬ ਮਿਡਟਾਊਨ ਵਲੋਂ ਰੋਟਰੀ ਫਾਊਾਡੇਸ਼ਨ ਨੂੰ 50 ਹਜ਼ਾਰ ਦਾ ਚੈੱਕ ਭੇਟ <br/>

ਅਜੀਤ ਡੈਸਕ 18-06-2025
ਮਲੇਰਕੋਟਲਾ, 17 ਜੂਨ (ਪਾਰਸ ਜੈਨ)-ਰੋਟਰੀ ਇੰਟਰਨੈਸ਼ਨਲ ਡਿਸਟ੍ਰੀਕ 3090 ਦੇ ਗਵਰਨਰ ਡਾ: ਸੰਦੀਪ ਚੌਹਾਨ ਵਲੋਂ ਰੋਟਰੀ ਕਲੱਬ ਮਲੇਰਕੋਟਲਾ ਮਿਡਟਾਊਨ ਦਾ ਦੌਰਾ ਕੀਤਾ ਗਿਆ | ਸੀਨੀਅਰ ਰੋਟੇਰੀਅਨ ਸ੍ਰੀ ਰਾਜ ਕੁਮਾਰ ਜਿੰਦਲ ਨੇ ਡਿਸਟ੍ਰੀਕ ਗਵਰਨਰ ਨੂੰ ਜੀ ਆਇਆਂ ਆਖਿਆ | ਪੀ.ਡੀ.ਜੀ ਸ੍ਰੀ ਅਮਜਦ ਅਲੀ ਦੀ ਮੌਜੂਦਗੀ ਵਿਚ ਮਿਡਟਾਊਨ ਦੇ ਪ੍ਰਧਾਨ ਸ: ਮਹਿੰਦਰ ਸਿੰਘ ਪਰੂਥੀ ਅਤੇ ਸਕੱਤਰ ਅਭੇ ਗੁਪਤਾ ਨੇ ਕਲੱਬ ਵਲੋਂ ਸਾਲ ਵਿਚ ਕੀਤੇ ਸਮਾਜ ਸੇਵੀ ਕੰਮਾਂ ਬਾਰੇ ਡਿਸਟ੍ਰੀਕ ਗਵਰਨਰ ਨੂੰ ਜਾਣਕਾਰੀ ਦਿੱਤੀ | ਡਾ: ਸੰਦੀਪ ਚੌਹਾਨ ਨੇ ਕਲੱਬ ਵਲੋਂ ਪ੍ਰਧਾਨ ਮਹਿੰਦਰ ਸਿੰਘ ਪਰੂਥੀ ਦੀ ਅਗਵਾਈ ਹੇਠ ਕੀਤੇ ਜਾ ਰਹੇ ਸਮਾਜ ਅਤੇ ਲੋਕ ਭਲਾਈ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਲੱਬ ਦੇ ਕੰਮਾਂ ਨੂੰ ਦੇਖਦਿਆਂ ਪਬਲਿਕ ਹਿਤ ਲਈ ਆਰ.ਓ ਸਿਸਟਮ ਵਾਲੇ ਦੋ ਵਾਟਰ ਕੂਲਰ ਜਿਨ੍ਹਾਂ ਦੀ ਕੀਮਤ ਇੱਕ ਲੱਖ ਚਾਲੀ ਹਜਾਰ ਦੇ ਕਰੀਬ ਹੈ ਕਲੱਬ ਨੂੰ ਭੇਟ ਕੀਤੇ | ਇਸ ਮੌਕੇ ਕਲੱਬ ਵਲੋਂ ਪ੍ਰਧਾਨ ਮਹਿੰਦਰ ਸਿੰਘ ਪਰੂਥੀ ਨੇ ਡਾ: ਸੰਦੀਪ ਚੌਹਾਨ ਨੂੰ ਪੰਜਾਹ ਹਜਾਰ ਰੂਪੇ ਦਾ ਰੋਟਰੀ ਫਾਊਾਡੇਸ਼ਨ ਦੇ ਨਾਂਅ ਦਾ ਚੈੱਕ ਵੀ ਭੇਟ ਕੀਤਾ | ਇਸ ਮੌਕੇ ਰੋਟੇਰੀਅਨ ਸੁਖਪਾਲ ਗਰਗ, ਹੰਸ ਰਾਜ ਡੁਡੇਜਾ, ਨਿਤੀਨ ਜੈਨ ਅਤੇ ਹੋਰ ਰੋਟੇਰੀਅਨ ਹਾਜ਼ਰ ਸਨ |

ਪਿਛਲੀ ਖ਼ਬਰ ਰਾਜਿੰਦਰ ਦੀਪਾ ਦੀ ਕਾਂਗਰਸ ਵਿਚ ਸ਼ਮੂਲੀਅਤ ਨਾਲ ਸੁਨਾਮ ਹਲਕੇ ਦੇ ਸਮੀਕਰਨ ਬਦਲੇ <br/> ਅਗਲੀ ਖ਼ਬਰ ਜ਼ਿਲ੍ਹੇ ਵਿਚਲੇ ਵਿਕਾਸ ਕੰਮ ਤੈਅ ਸਮੇਂ ਵਿਚ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ-ਸੰਦੀਪ ਰਿਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।