14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਧੂਰੀ ਦੇ ਪ੍ਰਸਿੱਧ ਸਮਾਜ ਸੇਵੀ ਮਹਾਸ਼ਾ ਪ੍ਰਤਿਗਿਆਪਾਲ ਸਵਰਗਵਾਸ

ਅਜੀਤ ਡੈਸਕ 20-06-2025
ਧੂਰੀ, 19 ਜੂਨ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ) - ਧੂਰੀ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਮਹਾਸ਼ਾ ਪ੍ਰਤਿਗਿਆਪਾਲ (94) ਜੋ ਕਿ ਲੰਮੇ ਸਮੇਂ ਤੋਂ ਥੋੜਾ ਬਿਮਾਰ ਚੱਲੇ ਆ ਰਹੇ ਸਨ ਬੀਤੀ ਕੱਲ੍ਹ 18 ਜੂਨ ਨੂੰ ਸਵਰਗਵਾਸ ਹੋ ਗਏ ਹਨ ਸਥਾਨਕ ਰਾਮ ਬਾਗ ਵਿਖੇ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਧੂਰੀ ਇਲਾਕੇ ਦੀਆਂ ਅਨੇਕਾਂ ਪ੍ਰਸਿੱਧ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਸਮੇਤ ਰਾਜਨੀਤਿਕ ਅਤੇ ਵਪਾਰੀ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਰਾਈਸੀਲਾ ਗਰੁੱਪ ਦੇ ਸੀ ਐਮ ਡੀ ਡਾ ਏ ਆਰ ਸ਼ਰਮਾ ਡਾਇਰੈਕਟਰ ਸ਼੍ਰੀ ਵਿਜੇ ਗੋਇਲ ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਸ੍ਰੀ ਦਲਵੀਰ ਸਿੰਘ ਢਿੱਲੋਂ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਐਫ ਸੀ ਆਈ ਜਥੇਬੰਦੀ ਦੇ ਕੌਮੀ ਪ੍ਰਧਾਨ ਸਤਿੰਦਰ ਸਿੰਘ ਚੱਠਾ ਪਰਸੋਤਮ ਗਰਗ ਕਾਲਾ ਡਾਇਰੈਕਟਰ ਰਾਈਸੀਲਾ ਗਰੁੱਪ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਹਰੀ ਸਿੰਘ ਪ੍ਰੀਤ ਕੰਬਾਈਨ ਨਾਭਾ ਸ਼੍ਰੀ ਕਾਂਗਰਸੀ ਆਗੂ ਹਰਦੀਪ ਸਿੰਘ ਦੌਲਤਪੁਰ ਸ਼ੁਭਮ ਸ਼ਰਮਾ ਸ਼ੁਭੀ ਕਾਂਗਰਸੀ ਆਗੂ ਹੰਸ ਰਾਜ ਗੁਪਤਾ ਭਾਜਪਾ ਆਗੂ ਜਗਦੇਵ ਜਿੰਦਲ ਜੱਗਾ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਬਾਠ ਤਲਵੀਰ ਸਿੰਘ ਧਨੇਸਰ ਜਤਿੰਦਰ ਸਿੰਘ ਸੋਨੀ ਮੰਡੇਰ, ਡਾਕਟਰ ਰਮੇਸ਼ ਸ਼ਰਮਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਦੀਪ ਤਾਇਲ, ਕੌਂਸਲਰ ਪੁਸ਼ਪਿੰਦਰ ਸ਼ਰਮਾ, ਰਾਮਬਾਗ ਸੋਸਾਇਟੀ ਦੇ ਪ੍ਰਧਾਨ ਸ੍ਰੀ ਪਵਨ ਕੁਮਾਰ ਐਡਵੋਕੇਟ, ਵਿਨੋਦ ਕੁਮਾਰ ਨਿਰੰਕਾਰੀ ਆਦਿ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਹਾਸ਼ਾ ਜੀ ਨੇ ਪੂਰੀ ਉਮਰ ਸਮਾਜ ਸੇਵਾ ਨੂੰ ਸਮਰਪਿਤ ਕਰਕੇ ਧੂਰੀ ਸ਼ਹਿਰ ਦੇ ਵਿਕਾਸ ਲਈ ਇੱਕ ਵੱਡਾ ਉਪਰਾਲਾ ਕੀਤਾ ਹੈ ਅਤੇ ਇਨ੍ਹਾਂ ਵਲੋਂ ਕਰਵਾਏ ਸਮਾਜ ਸੇਵੀ ਕੰਮਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ ਜ਼ਿਕਰਯੋਗ ਹੈ ਕਿ ਮਹਾਸ਼ਾ ਪ੍ਰਤਿਗਿਆਪਾਲ ਜੀ ਨੇ ਗਊਸ਼ਾਲਾ, ਨੇਤਰ ਬੈਂਕ ਸੰਮਤੀ ਰਾਮਬਾਗ ਧੂਰੀ ਆਦਿ ਸਮੇਤ ਧੂਰੀ ਦੀਆਂ ਹੋਰ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਵਿਚ ਲੰਮਾ ਸਮਾਂ ਮੋਹਰੀ ਰੋਲ ਅਦਾ ਕਰਕੇ ਆਪਣਾ ਜੀਵਨ ਸਮਾਜ ਸੇਵਾ ਦੇ ਲੇਖੇ ਲਾਇਆ ਹੈ |
ਪਿਛਲੀ ਖ਼ਬਰ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਬੀ.ਕਾਮ ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।