14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮਹਿਲਾ ਚੌਕ ਦੇ ਸਾਬਕਾ ਸਰਪੰਚ ਹਾਕਮ ਸਿੰਘ ਬੜਿੰਗ ਦਾ ਦਿਹਾਂਤ

ਅਜੀਤ ਡੈਸਕ 20-06-2025
ਦਿੜ੍ਹਬਾ ਮੰਡੀ, 19 ਜੂਨ (ਹਰਬੰਸ ਸਿੰਘ ਛਾਜਲੀ)-ਪਿੰਡ ਮਹਿਲਾ ਚੌਂਕ ਦੇ ਸਾਬਕਾ ਸਰਪੰਚ ਹਾਕਮ ਸਿੰਘ ਬੜਿੰਗ ਦਾ ਦਿਹਾਂਤ ਹੋ ਗਿਆ | ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ | ਜਿਨ੍ਹਾਂ ਦਾ ਪਿੰਡ ਮਹਿਲਾ ਵਿਖੇ ਸੰਸਕਾਰ ਕਰ ਦਿੱਤਾ ਗਿਆ | ਹਾਕਮ ਸਿੰਘ ਬੜਿੰਗ ਨੇ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕੀਤਾ | ਸੰਸਕਾਰ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਸ.ਢੀਂਡਸਾ ਨੇ ਕਿਹਾ ਕਿ ਹਾਕਮ ਸਿੰਘ ਬੜਿੰਗ ਪਾਰਟੀ ਦੇ ਮਿਹਨਤੀ ਵਰਕਰ ਸਨ | ਜਿਨ੍ਹਾਂ ਨੇ ਬਿਨ੍ਹਾਂ ਕਿਸੇ ਲਾਲਚ ਦੇ ਪਾਰਟੀ ਲਈ ਕੰਮ ਕੀਤਾ | ਸੰਸਕਾਰ ਮੌਕੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਸਾਬਕਾ ਜ਼ਿਲ੍ਹਾ ਪ੍ਰਧਾਨ ਤੇਜਾ ਸਿੰਘ ਕਮਾਲਪੁਰ, ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਕੌਰ ਸਿੰਘ ਮੌੜਾਂ, ਗੁਰਮੀਤ ਸਿੰਘ ਜੌਹਲ, ਸਰਪੰਚ ਰਵਿੰਦਰ ਸਿੰਘ ਮਾਨ, ਬਲਦੇਵ ਸਿੰਘ ਨਾਗਰੀ, ਅਧਿਆਪਕ ਆਗੂ ਕਰਮਜੀਤ ਸਿੰਘ, ਹਰਪ੍ਰੀਤ ਸਿੰਘ ਸੱਗੂ, ਅਮਰੀਕ ਸਿੰਘ ਮੌੜਾਂ, ਰਣ ਸਿੰਘ ਮਹਿਲਾ, ਸੁਖਪਾਲ ਸਿੰਘ ਸੇਖੋਂ, ਅਜੈਬ ਸਿੰਘ ਮੱਟਰਾਂ, ਸੇਵਾ-ਮੁਕਤ ਇੰਸਪੈਕਟਰ ਨਛੱਤਰ ਸਿੰਘ, ਹਰਵਿੰਦਰ ਸਿੰਘ ਮੈਂਬਰ, ਜਵਾਲਾ ਸਿੰਘ ਭੈਣੀ, ਬੌਬੀ ਖਡਿਆਲ ਅਤੇ ਵੱਡੀ ਗਿਣਤੀ 'ਚ ਪਿੰਡ ਦੇ ਲੋਕ ਮੌਜੂਦ ਸਨ |
ਪਿਛਲੀ ਖ਼ਬਰ ਬੀਬਾ ਭਰਾਜ ਨੇ ਪੈਨਸ਼ਨਰਜ਼ ਦੀਆਂ ਮੰਗਾਂ ਤੇ ਮੁਸ਼ਕਿਲਾਂ ਸੁਣੀਆਂ, ਪੂਰੀਆਂ ਕਰਨ ਦਾ ਦਿੱਤਾ ਭਰੋਸਾ ਅਗਲੀ ਖ਼ਬਰ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।