14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪੰਜਾਬ ਨੂੰ 'ਆਪ' ਦੀ ਲੁੱਟ ਤੋਂ ਬਚਾਉਣਾ ਹੀ ਕਾਂਗਰਸ ਦਾ ਮੁੱਖ ਉਦੇਸ਼-ਰਜਿੰਦਰ ਦੀਪਾ •ਦੀਪਾ ਨੇ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਕੀਤਾ ਸੰਬੋਧਨ

ਅਜੀਤ ਡੈਸਕ 20-06-2025
ਸੁਨਾਮ ਊਧਮ ਸਿੰਘ ਵਾਲਾ, 19 ਜੂਨ (ਸਰਬਜੀਤ ਸਿੰਘ ਧਾਲੀਵਾਲ, ਪੱਤਰਕਾਰ ਰੁਪਿੰਦਰ ਸਿੰਘ ਸੱਗੂ, ਹਰੀਸ਼ ਗੱਖੜ)-ਕਾਂਗਰਸ ਵਿਚ ਸ਼ਾਮਿਲ ਹੋਣ ਤੋਂ ਬਾਅਦ ਆਪਣੇ ਦਫ਼ਤਰ ਵਿਖੇ ਪਲੇਠੀ ਪੈੱ੍ਰਸ ਕਾਨਫ਼ਰੰਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਜਿੰਦਰ ਦੀਪਾ ਨੇ ਕਿਹਾ ਕਿ ਹਲਕਾ ਸੁਨਾਮ ਦੇ ਹਰ ਇਕ ਛੋਟੇ ਵੱਡੇ ਕਾਂਗਰਸੀ ਵਰਕਰ ਨੂੰ ਉਹ ਨਾਲ ਲੈ ਕੇ ਚੱਲਣਗੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਹਲਕਾ ਸੁਨਾਮ ਵਿਚ ਕਾਂਗਰਸ ਦਾ ਝੰਡਾ ਮੁੜ ਲਹਿਰਾਏਗਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਕੋਈ ਮੱਤਭੇਦ ਨਹੀ ਹਨ ਬਲਕਿ ਸਾਰਿਆਂ ਦਾ ਇੱਕੋ ਉਦੇਸ਼ ਹੈ ਕਿ ਅਖੌਤੀ ਇਨਕਲਾਬੀਆਂ ਵਲੋਂ ਸੂਬੇ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਦੀ ਇਮਾਨਦਾਰੀ ਦਾ ਦਿਵਾਲਾ ਨਿਕਲ ਚੁੱਕਾ ਹੈ ਅਤੇ ਹਰ ਪਾਸੇ ਭਿ੍ਸ਼ਟਾਚਾਰ ਦਾ ਬੋਲਬਾਲਾ ਹੈ | ਜੇਕਰ ਲੋਕ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹੁੰਦੇ ਤਾਂ ਆਪ ਪਾਰਟੀ ਨੂੰ ਲੁਧਿਆਣਾ ਦੀ ਜ਼ਿਮਨੀ ਚੋਣ ਦੌਰਾਨ ਰਾਸ਼ਨ ਅਤੇ ਸੂਟ ਵੰਡਣ ਦੀ ਲੋੜ ਨਾਂ ਪੈਂਦੀ | ਉਨ੍ਹਾਂ ਕਿਹਾ ਕਿ ਸੁਨਾਮ 'ਚ ਕੁਝ ਕੁ ਕੰਮਾਂ ਨੂੰ ਛੱਡ ਕੇ ਜ਼ਿਆਦਾਤਰ ਕੰਮ ਵਿਖਾਵੇ ਵਾਲੇ ਅਤੇ ਬੇਵਿਅਰਥ ਕੀਤੇ ਜਾ ਰਹੇ ਹਨ | ਇਸ ਮੌਕੇ ਸੋਨੀਆ ਦੀਪਾ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜੈਚ, ਪਵਨਜੀਤ ਸਿੰਘ ਹੰਝਰਾ, ਸੁਰਿੰਦਰ ਸਿੰਘ ਭਰੂਰ, ਪ੍ਰਮੋਦ ਅਵਸਥੀ, ਸਨਮੀਕ ਸਿੰਘ ਹੈਨਰੀ, ਕਰਮਜੀਤ ਕੌਰ ਮਾਡਲ ਟਾਊਨ-1, ਦਰਸ਼ਨ ਸਿੰਘ ਬਿਸ਼ਨਪੁਰਾ, ਪਾਲ ਕੌਰ, ਜਸਪਾਲ ਸਿੰਘ ਪਾਲਾ ਅਤੇ ਹਾਕਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸ ਦੇ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਬਿਜਲੀ ਵਿਭਾਗ ਦੇ ਐੱਸ.ਡੀ.ਓ. ਨੇ ਸਬ-ਡਵੀਜ਼ਨ ਬੰਗਾ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ 21 ਜੂਨ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰ ਉੱਤੇ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ •ਵਧੀਕ ਡਿਪਟੀ ਕਮਿਸ਼ਨਰ ਵਲੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।