ਦਿੜ੍ਹਬਾ ਮੰਡੀ, 22 ਜੂਨ (ਜਸਵੀਰ ਸਿੰਘ ਅÏਜਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਦੀ ਆਗੂ ਟੀਮ ਪੁਲਿਸ ਚੌਂਕੀ ਇੰਚਾਰਜ ਮਹਿਲਾਂ ਨੂੰ ਮਿਲੇ, ਇਸ ਮੌਕੇ ਕਿਸਾਨ ਆਗੂ ਹਰਜੀਤ ਸਿੰਘ ਅਤੇ ਅਮਨਦੀਪ ਸਿੰਘ ਮਹਿਲਾਂ ਨੇ ਦੱਸਿਆ ਕਿ ਪੁਲਿਸ ਚੌਂਕੀ ਮਹਿਲਾਂ ਵਲੋਂ ਪਰਾਲੀ ਦੇ ਪਾਏ ਝੂਠੇ ਪਰਚਿਆਂ ਲਈ ਕਿਸਾਨਾਂ ਦੀਆਂ ਗਿ੍ਫ਼ਤਾਰੀਆਂ ਕਾਰਨ ਸਬੰਧੀ ਕਿਸਾਨਾਂ ਦੇ ਘਰਾਂ ਵਿਚ ਪੁਲਿਸ ਵਲੋਂ ਛਾਪੇ ਮਾਰੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਦਾ ਸ਼ੌਂਕ ਨਹੀਂ ਮਜਬੂਰੀ ਹੈ, ਕਿਸਾਨ ਤਾਂ ਝੋਨੇ ਦੀ ਫ਼ਸਲ ਪੈਂਦਾ ਕਰ ਕੇ ਦੇਸ਼ ਦੇ ਅੰਨ ਭੰਡਾਰ ਵਿਚ ਵੱਡਾ ਯੋਗਦਾਨ ਪਾ ਰਹੇ ਹਨ, ਪਰ ਸਰਕਾਰ ਪਰਾਲੀ ਦਾ ਕੋਈ ਠੋਸ ਪ੍ਰਬੰਧ ਨਹੀਂ ਕਰ ਸਕੀ ਅਤੇ ਕਿਸਾਨਾਂ ਤੇ ਪਰਚੇ ਪਾ ਕੇ ਡਰਾਇਆ ਧਮਕਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਕਿਸਾਨ ਤਾਂ ਸਾਰੀਆਂ ਫ਼ਸਲਾਂ ਤੇ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਮੰਗ ਰਹੇ ਹਨ ਤਾਂ ਕਿ ਝੋਨੇ ਦੀ ਫ਼ਸਲ ਤੋਂ ਖਹਿੜਾ ਛੁਡਾਇਆ ਜਾ ਸਕੇ | ਇਸ ਮੌਕੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਸੇ ਤਰ੍ਹਾਂ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਪੁਲਿਸ ਚੌਂਕੀ ਮਹਿਲਾਂ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਤੇ ਜਗਜੀਤ ਸਿੰਘ ਸੇਖੋਂ ਜਗਦੀਪ ਸਿੰਘ ਘੁਮਾਣ, ਚਮਕੌਰ ਸਿੰਘ ਘੁਮਾਣ, ਗੁਰਜੰਟ ਸਿੰਘ ਖਰਾ, ਸੁਖਬੀਰ ਸਿੰਘ ਝੱਲੀ, ਗੁਰਸੇਵਕ ਸਿੰਘ ਸੋਹੀ, ਧਰਮ ਸਿੰਘ ਖਰਾ, ਕਰਨੈਲ ਦਾਸ ਬਾਵਾ, ਬਿੰਦਰ ਸਿੰਘ ਦੁਲਟ, ਗੁਰਮੇਲ ਸਿੰਘ ਚਹਿਲ, ਜੱਗਾ ਸਿੰਘ ਮਾਨ ਤੋਂ ਇਲਾਵਾ ਹੋਰ ਵੀ ਕਿਸਾਨ ਮੌਜੂਦ ਸਨ |