27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪੇਂਡੂ ਖੇਡ ਮੇਲਾ ਰੱਦ ਕਰਦਿਆਂ ਹੜ੍ਹ ਪੀੜਤਾਂ ਦੀ ਮਦਦ ਲਈ ਸਹਾਇਤਾ ਭੇਜਣ ਦਾ ਐਲਾਨ <br/>

ਅਜੀਤ ਡੈਸਕ 05-09-2025
ਅਹਿਮਦਗੜ੍ਹ, 4 ਸਤੰਬਰ (ਰਣਧੀਰ ਸਿੰਘ ਮਹੋਲੀ) - ਸੂਬੇ ਭਰ ਵਿਚ ਆਈ ਹੜ੍ਹਾਂ ਦੀ ਕਰੋਪੀ ਨੂੰ ਦੇਖਦਿਆਂ ਹੋਇਆਂ ਸਪੋਰਟਸ ਕਲੱਬ ਕੰਗਣਵਾਲ ਜ਼ਿਲ੍ਹਾ ਮਲੇਰਕੋਟਲਾ ਵੱਲੋਂ 2026 ਵਿਚ ਹੋਣ ਵਾਲਾ ਪੇਂਡੂ ਖੇਡ ਮੇਲਾ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ | ਸਪੋਰਟਸ ਕਲੱਬ ਪ੍ਰਧਾਨ ਰੁਪਿੰਦਰ ਸਿੰਘ (ਪਿੰਦੂ) ਨੇ ਦਸਿਆ ਸਮੂਹ ਕਾਰਜਕਾਰੀ ਕਮੇਟੀ ਮੈਂਬਰਾਂ ਅਤੇ ਦਾਨੀ ਸੱਜਣਾਂ ਵੱਲੋਂ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਇਸ ਵਾਰ ਪੇਂਡੂ ਖੇਡ ਮੇਲਾ ਨਾ ਕਰਵਾਇਆ ਜਾਵੇ | ਪ੍ਰਬੰਧਕਾਂ ਨੇ ਕਿਹਾ ਜਿਹੜੇ ਫ਼ੰਡ ਖੇਡ ਮੇਲੇ ਲਈ ਇਕੱਠੇ ਕੀਤੇ ਜਾਣੇ ਸੀ ਉਹ ਸਾਰੀ ਰਾਸ਼ੀ ਹੜ੍ਹ ਪੀੜਤਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਖ਼ਰਚੀ ਜਾਵੇਗੀ | ਸਪੋਰਟਸ ਕਲੱਬ ਵੱਲੋਂ ਲਏ ਗਏ ਇਸ ਫ਼ੈਸਲੇ ਦੀ ਸਮੂਹ ਇਲਾਕਾ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ ਜਾ ਰਹੀ ਹੈ

ਪਿਛਲੀ ਖ਼ਬਰ ਕਈ ਦਿਨਾਂ ਤੋਂ ਪੈ ਰਹੀ ਤੇਜ਼ ਬਾਰਿਸ਼ ਕਾਰਨ ਘਰ ਦੀ ਛੱਤ ਡਿੱਗੀ ਅਗਲੀ ਖ਼ਬਰ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਰੰਟ ਲੱਗਣ ਦੀਆਂ ਸੰਭਾਵਨਾਵਾਂ ਵਧੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।