28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਭਾਰੀ ਮੀਂਹ ਕਾਰਨ ਪੀੜਤ ਕਿਸਾਨਾਂ ਕੋਲ ਫ਼ਰਿਸ਼ਤਾ ਬਣ ਕੇ ਪਹੁੰਚੇ ਪਰਮਿੰਦਰ ਸਿੰਘ ਢੀਂਡਸਾ

ਸਰਦਾਰ ਪਰਮਿੰਦਰ ਸਿੰਘ ਢੀਂਡਸਾ ਪਿੰਡ ਕੋਟਲਾ ਲਹਿਲ ਤੇ ਆਲਮਪੁਰ ਦੇ ਖੇਤਾਂ ਵਿਚ ਜਾ ਕੇ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਹੋਏ ਤੇ ਕਿਸਾਨਾਂ ਨੂੰ ਖੇਤਾਂ ਵਿਚੋਂ ਪਾਣੀ ਕੱਢਣ ਲਈ ਨਕਦ ਚੈੱਕ ਪ੍ਰਦਾਨ ਕਰਦੇ ਹੋਏ | ਤਸਵੀਰ: ਅਸ਼ੋਕ ਗਰਗ <br/> 05-09-2025
ਲਹਿਰਾਗਾਗਾ, 4 ਸਤੰਬਰ (ਅਸ਼ੋਕ ਗਰਗ, ਮਦਨ ਸ਼ਰਮਾ) - ਪਿਛਲੇ ਦਸ ਪੰਦਰਾਂ ਦਿਨਾਂ ਤੋਂ ਪੰਜਾਬ ਭਰ ਵਿੱਚ ਜਿੱਥੇ ਭਾਰੀ ਬਰਸਾਤ ਹੋਣ ਦੇ ਨਾਲ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਰਹੀਆਂ ਹਨ, ਉੱਥੇ ਗ਼ਰੀਬ ਲੋਕਾਂ ਦੇ ਘਰਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਘਰ ਡਿਗ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋ ਰਿਹਾ ਹੈ, ਅੱਜ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਹਲਕਾ ਲਹਿਰਾਗਾਗਾ ਦੇ ਪਿੰਡ ਕੋਟੜਾ ਲਹਿਲ ਅਤੇ ਆਲਮਪੁਰ ਤੋਂ ਇਲਾਵਾ ਹੋਰ ਬਹੁਤ ਸਾਰੇ ਪਿੰਡਾਂ ਵਿਚ ਹੜ੍ਹ ਪੀੜਤ ਕਿਸਾਨਾਂ ਕੋਲੇ ਇੱਕ ਫ਼ਰਿਸ਼ਤਾ ਬਣ ਕੇ ਪਹੁੰਚੇ, ਉਨ੍ਹਾਂ ਨੇ ਖ਼ੁਦ ਆਪ ਖੇਤਾਂ ਦੀਆਂ ਵੱਟਾਂ ਉੱਪਰ ਦੀ ਪੈਦਲ ਜਾ ਕੇ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਨੂੰ ਅੱਖੀਂ ਦੇਖਿਆ ਅਤੇ ਉਨ੍ਹਾਂ ਭਾਵਕ ਹੁੰਦਿਆਂ ਪਿੰਡ ਕੋਟੜਾ ਲਹਿਲ ਅਤੇ ਆਲਮਪੁਰ ਦੇ ਕਿਸਾਨਾਂ ਨੂੰ ਮੌਕੇ 'ਤੇ ਹੀ ਖੇਤਾਂ ਵਿਚੋਂ ਪਾਣੀ ਕੱਢਣ ਲਈ ਚੈੱਕ ਦੇ ਕੇ ਮਾਲੀ ਮਦਦ ਦਿੱਤੀ, ਸਰਦਾਰ ਢੀਂਡਸਾ ਨੇ ਕਿਹਾ ਕਿ ਜਿੱਥੇ ਕੁਦਰਤੀ ਕਰੋਪੀ ਦਾ ਕਿਸਾਨ ਸ਼ਿਕਾਰ ਹੋਏ ਹਨ ਉੱਥੇ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਕਿਸਾਨਾਂ ਦੀਆਂ ਸੋਨੇ ਵਰਗੀਆਂ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ, ਕਿਉਂਕਿ ਜੇ ਸਰਕਾਰ ਸਮਾਂ ਰਹਿੰਦੇ ਡਰੇਨਾਂ ਦੀ ਸਫ਼ਾਈ ਕਰਵਾ ਦਿੰਦੀ ਤਾਂ ਕਿਸਾਨਾਂ ਨੂੰ ਹੁਣ ਇਹ ਨੌਬਤ ਨਾਂ ਦੇਖਣ ਨੂੰ ਮਿਲਦੀ, ਢੀਂਡਸਾ ਨੇ ਕਿਹਾ ਕੀ ਡਰੇਨ ਵਿਭਾਗ ਦੇ ਐਸ.ਡੀ.ਓ ਨੂੰ ਮੁਅੱਤਲ ਕਰਨ ਨਾਲ ਕੀ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਜਾਵੇਗੀ, ਉਨ੍ਹਾਂ ਕਿਹਾ ਕਿ ਇਸ ਸਭ ਕੁਝ ਦੀ ਵੱਡੀ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਇਹ ਜੋ ਘਪਲਾ ਹੋਇਆ ਹੈ,ਉਹ ਲੋਕਾਂ ਸਾਹਮਣੇ ਆ ਸਕੇ, ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਦੱਸੋ ਮੈਂ ਤੁਹਾਡੇ ਲਈ ਹੋਰ ਕੀ ਸੇਵਾ ਕਰ ਸਕਦਾ ਹਾਂ, ਕੋਟੜਾ ਤੇ ਆਲਮਪੁਰ ਦੇ ਕਿਸਾਨਾਂ ਨੇ ਬਾਗੋਬਾਗ ਹੁੰਦਿਆਂ ਕਿਹਾ ਕਿ ਅੱਜ ਤੱਕ ਨਾਂ ਕੋਈ ਸਰਕਾਰ ਦਾ ਵਿਅਕਤੀ ਤੇ ਨਾ ਹੀ ਹੋਰ ਕੋਈ ਵੀ ਸਿਆਸੀ ਪਾਰਟੀ ਦਾ ਆਗੂ ਸਾਡੇ ਕੋਲ ਆ ਕੇ ਖੜਿਆ ਹੈ ਅਤੇ ਨਾ ਹੀ ਕਿਸੇ ਨੇ ਸਾਡੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ | ਇੱਕ ਢੀਂਡਸਾ ਹੀ ਹੈ ਜਿਸ ਨੇ ਇੱਥੇ ਆ ਕੇ ਸਾਡੇ ਨਾਲ ਇੱਕ ਪਰਿਵਾਰਿਕ ਮੈਂਬਰ ਦੇ ਤੌਰ ਨੁਕਸਾਨੀਆਂ ਫ਼ਸਲਾਂ ਪ੍ਰਤੀ ਦੁੱਖ ਪ੍ਰਗਟ ਕੀਤਾ ਜੋ ਸਾਡੇ ਨਾਲ ਇੱਕ ਪਰਿਵਾਰਿਕ ਮੈਂਬਰ ਦੇ ਤੌਰ ਨੁਕਸਾਨੀਆਂ ਫ਼ਸਲਾਂ ਪ੍ਰਤੀ ਦੁੱਖ ਪ੍ਰਗਟ ਕੀਤਾ ਜੋ ਸਾਡੇ ਲਈ ਅੱਜ ਇੱਕ ਫ਼ਰਿਸ਼ਤਾ ਬਣ ਕੇ ਪਹੁੰਚਿਆ ਹੈ | ਸਰਦਾਰ ਢੀਂਡਸਾ ਨੇ ਕੋਟੜਾ ਲਹਿਲ ਤੇ ਆਲਮਪੁਰ ਦੇ ਕਿਸਾਨਾਂ ਨੂੰ ਖੇਤਾਂ ਵਿਚੋਂ ਪਾਣੀ ਕੱਢਣ ਲਈ 20-20 ਹਜ਼ਾਰ ਰੁਪਏ ਦਾ ਚੈੱਕ ਖੇਤਾਂ ਵਿਚੋਂ ਪਾਣੀ ਦਿੱਤਾ, ਇਸ ਤੋਂ ਇਲਾਵਾ ਪਿੰਡ ਆਲਮਪੁਰ ਦੇ ਇੱਕ ਗ਼ਰੀਬ ਪਰਿਵਾਰ ਗੁਰਦੀਪ ਸਿੰਘ ਪੁੱਤਰ ਸਰੂਪ ਸਿੰਘ ਨੂੰ ਜਿਸ ਦਾ ਪਿਛਲੇ ਦਿਨੀਂ ਭਾਰੀ ਮੀਂਹ ਪੈਣ ਅਤੇ ਬਿਜਲੀ ਦੇ ਖੰਭੇ ਡਿੱਗਣ ਕਾਰਨ ਘਰ ਡਿਗ ਗਿਆ ਸੀ, ਉਸ ਨੂੰ ਵੀ ਮੌਕੇ 'ਤੇ ਹੀ 20 ਹਜ਼ਾਰ ਰੁਪਏ ਦਾ ਚੈੱਕ ਦੇ ਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਦਿਲਾਸਾ ਦਿੱਤਾ, ਇਸ ਸਮੇਂ ਸਰਦਾਰ ਢੀਂਡਸਾ ਨੇ ਕਿਹਾ ਕਿ ਇਸ ਤੋਂ ਇਲਾਵਾ ਮੈਂ ਲੋਕਾਂ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਰਹਾਂਗਾ, ਅਗਰ ਜੇ ਕੋਈ ਹੋਰ ਕਿਸੇ ਕਿਸਮ ਦੀ ਵੀ ਲੋੜ ਪਵੇ, ਤਾਂ ਹਰ ਸਮੇਂ ਤੁਹਾਡੇ ਲਈ ਇੱਕ ਪਹਿਰੇਦਾਰ ਬਣ ਕੇ ਖੜਦਾ ਰਹਾਂਗਾ | ਇਸ ਮੌਕੇ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਗੁਰਦੀਪ ਸਿੰਘ ਕੋਟੜਾ, ਟੇਕ ਸਿੰਘ, ਗੁਰਤੇਜ ਸਿੰਘ ਨਿਰਮਲ ਸਿੰਘ, ਅਮਨਦੀਪ ਸਿੰਘ ਪੰਚ,ਭੋਲਾ ਸਿੰਘ, ਕਿ੍ਸ਼ਨ ਸਿੰਘ, ਪਵਨਦੀਪ ਸਿੰਘ, ਗੁਰਦੀਪ ਸਿੰਘ ਨੰਬਰਦਾਰ ਕੋਟੜਾ, ਬਲਦੀਪ ਸਿੰਘ ਕੋਟੜਾ, ਕੁਲਦੀਪ ਸਿੰਘ ਆਲਮਪੁਰ, ਗੁਰਜੰਟ ਸਿੰਘ ਸਾਬਕਾ ਸਰਪੰਚ ਆਲਮਪੁਰ, ਤਰਸੇਮ ਸਿੰਘ, ਕੇਵਲ ਸਿੰਘ, ਲਖਬੀਰ ਸਿੰਘ, ਬਿੰਦਰ ਸਿੰਘ, ਗੁਰਸੇਵ ਸਿੰਘ ਆਲਮਪੁਰ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਭਾਰੀ ਮੀਂਹ ਕਾਰਨ ਲਸਾੜਾ ਡਰੇਨ ਨੱਕੋ-ਨੱਕ ਭਰੀ, ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਮਲੇਰਕੋਟਲਾ ਵਿਖੇ ਸੀਵਰੇਜ ਅਤੇ ਪਾਣੀ ਦੀ ਨਿਕਾਸੀ ਲਈ ਪਾਏ ਪਾਈਪਾਂ ਦੀ ਉੱਚ ਪੱਧਰੀ ਜਾਂਚ ਹੋਵੇ - ਜ਼ਾਹਿਦਾ ਸੁਲੇਮਾਨ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।