29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਵਿਚ ਕਰੀਬ 13 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ <br/>

ਅਜੀਤ ਡੈਸਕ 22-09-2025
ਸੁਨਾਮ ਊਧਮ ਸਿੰਘ ਵਾਲਾ, 21 ਸਤੰਬਰ (ਰੁਪਿੰਦਰ ਸਿੰਘ ਸੱਗੂ) - ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਹਲਕੇ ਵਿਚ ਕਰੀਬ 13 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ ਜਿਨ੍ਹਾਂ ਨਾਲ ਸਿੱਖਿਆ, ਪੇਂਡੂ ਬੁਨਿਆਦੀ ਢਾਂਚੇ ਅਤੇ ਨਾਗਰਿਕ ਸਹੂਲਤਾਂ ਨੂੰ ਵੱਡਾ ਹੁਲਾਰਾ ਮਿਲੇਗਾ | ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ), ਸੁਨਾਮ ਵਿਖੇ, ਕੈਬਨਿਟ ਮੰਤਰੀ ਨੇ ਕਰੀਬ 38.20 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਚਾਰ ਨਵੇਂ ਕਲਾਸ-ਰੂਮਾਂ ਦਾ ਨੀਂਹ ਪੱਥਰ ਰੱਖਿਆ | ਜਖੇਪਲ ਚੌਵਾਸ ਵਿਖੇ, ਉਨ੍ਹਾਂ ਨੇ ਕਰੀਬ 62.50 ਲੱਖ ਦੀ ਲਾਗਤ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬਣਾਏ ਕਲਾਸ-ਰੂਮਾਂ ਦਾ ਉਦਘਾਟਨ ਕੀਤਾ, ਅਤੇ ਇਸੇ ਪਿੰਡ ਵਿਚ ਕਰੀਬ 31.66 ਲੱਖ ਦੀ ਲਾਗਤ ਨਾਲ ਬਣਨ ਵਾਲੇ ਅਨਾਜ ਮੰਡੀ ਦੇ ਸ਼ੈੱਡ ਦਾ ਨੀਂਹ ਪੱਥਰ ਵੀ ਰੱਖਿਆ | ਚੀਮਾ ਮੰਡੀ (ਬੱਲੋਂ ਪੱਤੀ) ਵਿਖੇ, ਕੈਬਨਿਟ ਮੰਤਰੀ ਨੇ ਕਰੀਬ 19.10 ਲੱਖ ਦੀ ਲਾਗਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਦੋ ਕਲਾਸ-ਰੂਮਾਂ ਦਾ ਨੀਂਹ ਪੱਥਰ ਰੱਖਿਆ ਅਤੇ ਸੁਨਾਮ ਰੋਡ ਪਿੰਡੀ ਵਿਖੇ ਉਨ੍ਹਾਂ ਨੇ ਕਰੀਬ 10.64 ਕਰੋੜ ਦੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ, ਜੋ ਕਿ ਭੂਮੀਗਤ ਸੀਵਰੇਜ ਕੁਨੈਕਸ਼ਨ, ਸਹੀ ਨਿਕਾਸੀ ਪ੍ਰਣਾਲੀਆਂ ਪ੍ਰਦਾਨ ਕਰੇਗਾ ਅਤੇ ਹਜ਼ਾਰਾਂ ਨਿਵਾਸੀਆਂ ਲਈ ਸਫ਼ਾਈ ਸਥਿਤੀਆਂ ਵਿਚ ਸੁਧਾਰ ਕਰੇਗਾ | ਇੱਥੇ ਹੀ ਉਨ੍ਹਾਂ ਨੇ ਕਰੀਬ 09.55 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬਣੇ ਕਲਾਸ-ਰੂਮਾਂ ਦਾ ਉਦਘਾਟਨ ਕੀਤਾ | ਪਿੰਡ ਸ਼ਾਹਪੁਰ ਕਲਾਂ ਵਿਖੇ, ਉਨ੍ਹਾਂ ਨੇ ਕਰੀਬ 19.10 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬਣਨ ਵਾਲੇ ਕਲਾਸ-ਰੂਮਾਂ ਦਾ ਨੀਂਹ ਪੱਥਰ ਰੱਖਿਆ | ਉਭਾਵਾਲ ਵਿਖੇ, ਉਨ੍ਹਾਂ ਨੇ ਅਨਾਜ ਮੰਡੀ ਵਿਚ ਕਰੀਬ 31.66 ਲੱਖ ਰੁਪਏ ਦੀ ਪ੍ਰੋਜੈਕਟ ਲਾਗਤ ਨਾਲ ਬਣਨ ਵਾਲੇ ਸ਼ੈੱਡ ਦਾ ਨੀਂਹ ਪੱਥਰ ਰੱਖਿਆ | ਇਹ ਨਵੇਂ ਸ਼ੈੱਡ ਕਿਸਾਨਾਂ ਨੂੰ ਖ਼ਰੀਦ ਸੀਜ਼ਨ ਦੌਰਾਨ ਮੌਸਮੀ ਸਥਿਤੀਆਂ ਤੋਂ ਉਨ੍ਹਾਂ ਦੀ ਉਪਜ ਦੀ ਰੱਖਿਆ ਲਈ ਢਕੇ ਹੋਏ ਪਲੇਟਫ਼ਾਰਮ ਪ੍ਰਦਾਨ ਕਰਨਗੇ | ਪਿੰਡ ਨਾਗਰਾ ਵਿਖੇ, ਕੈਬਨਿਟ ਮੰਤਰੀ ਨੇ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਮਨਜ਼ੂਰ ਕੀਤੇ ਇੱਕ ਨਵੇਂ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਿਆ, ਜੋ ਸਥਾਨਕ ਸ਼ਾਸਨ ਅਤੇ ਭਾਈਚਾਰਕ ਗਤੀਵਿਧੀਆਂ ਲਈ ਇੱਕ ਕੇਂਦਰ ਵਜੋਂ ਕੰਮ ਕਰੇਗਾ | ਇਨ੍ਹਾਂ ਪ੍ਰੋਜੈਕਟਾਂ ਵਿਚ ਕੁੱਲ ਨਿਵੇਸ਼ ਕਰੀਬ 13 ਕਰੋੜ ਹੈ, ਜੋ ਸਕੂਲਾਂ ਦੇ ਆਧੁਨਿਕੀਕਰਨ, ਅਨਾਜ ਮੰਡੀਆਂ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਸਫ਼ਾਈ ਸਹੂਲਤਾਂ ਨੂੰ ਬਿਹਤਰ ਬਣਾਉਣ ਅਤੇ ਪੇਂਡੂ ਭਾਈ ਚਾਰਿਆਂ ਲਈ ਬਿਹਤਰ ਸਹੂਲਤਾਂ ਪੈਦਾ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ, Tਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਡੇ ਲੋਕਾਂ ਲਈ ਮਿਆਰੀ ਸਿੱਖਿਆ, ਆਧੁਨਿਕ ਬੁਨਿਆਦੀ ਢਾਂਚਾ ਅਤੇ ਬਿਹਤਰ ਨਾਗਰਿਕ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਨ੍ਹਾਂ ਵਿਕਾਸ ਪ੍ਰੋਜੈਕਟਾਂ ਦਾ ਸਿੱਧਾ ਲਾਭ ਕਿਸਾਨਾਂ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੂੰ ਹੋਵੇਗਾ | ਇਹ ਪਹਿਲਕਦਮੀਆਂ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਕਰਨਗੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੇਂਡੂ ਸੰਸਥਾਵਾਂ ਨੂੰ ਮਜ਼ਬੂਤ ਕਰਨਗੀਆਂ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ, ਆਮ ਆਦਮੀ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਅਤੇ ਵੱਡੀ ਗਿਣਤੀ ਵੱਖ-ਵੱਖ ਪਿੰਡਾਂ ਤੇ ਨਗਰਾਂ ਦੇ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਵਕਫ਼ ਬੋਰਡ ਪੰਜਾਬ ਦੁਗਨੀ ਵਿਖੇ ਤਕਨੀਕੀ ਸੁਵਿਧਾਵਾਂ ਲੈਸ ਮਾਡਲ ਸਕੂਲ ਬਣਾਏਗਾ- ਡਾ. ਅਨਵਰ ਭਸੌੜ ਅਗਲੀ ਖ਼ਬਰ ਰਾਮ-ਲੀਲ੍ਹਾ ਕਮੇਟੀ ਦੇ ਅਹੁਦੇਦਾਰ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।