06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਗ਼ਦਰੀ ਬੀਬੀ ਗੁਲਾਬ ਕੌਰ ਬਖਸ਼ੀਵਾਲਾ ਦੀ 100 ਸਾਲਾ ਬਰਸੀ ਨੂੰ ਸਮਰਪਿਤ ਸਾਹਿਤਕ ਇਕੱਤਰਤਾ <br/>

ਅਜੀਤ ਡੈਸਕ 23-09-2025
ਸੁਨਾਮ ਊਧਮ ਸਿੰਘ ਵਾਲਾ, 21 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸਾਹਿਤ ਸਭਾ ਸੁਨਾਮ ਵੱਲੋਂ ਗ਼ਦਰੀ ਬੀਬੀ ਗੁਲਾਬ ਕੌਰ ਬਖਸ਼ੀਵਾਲਾ ਦੀ 100 ਸਾਲਾ ਬਰਸੀ ਨੂੰ ਸਮਰਪਿਤ ਸਾਹਿਤਕ ਇਕੱਤਰਤਾ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਿਖੇ ਕੀਤੀ ਗਈ | ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ, ਜ਼ਿਲੇ੍ਹਦਾਰ ਬਲਵਿੰਦਰ ਸਿੰਘ ਅਤੇ ਸੁਪਿੰਦਰ ਭਾਰਦਵਾਜ ਦੀ ਪ੍ਰਧਾਨਗੀ ਵਿਚ ਹੋਈ ਇਕੱਤਰਤਾ ਮੌਕੇ ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਚੱਲੇ ਗ਼ਦਰ ਸੰਘਰਸ਼ ਵਿਚ ਗ਼ੁਲਾਮੀ ਦੀ ਲਾਹਨਤ ਗਲੋਂ ਲਾਹੁਣ ਲਈ ਪੰਜਾਬ ਦੀ ਇੱਕ ਇਕੱਲੀ ਇਕਲੋਤੀ ਧੀ ਬੀਬੀ ਗੁਲਾਬ ਕੌਰ ਬਖਸ਼ੀਵਾਲਾ ਵੱਲੋਂ ਪਾਏ ਇਨਕਲਾਬੀ ਯੋਗਦਾਨ ਦੀ ਦੁਨੀਆਂ ਦੇ ਇਤਿਹਾਸ ਵਿਚ ਹੋਰ ਕਿਧਰੇ ਮਿਸਾਲ ਨਹੀਂ ਮਿਲਦੀ | ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਪੁਲਿਸ ਤਸ਼ੱਦਦ ਦੇ ਨਾਲ ਵੱਡੇ ਵੱਡੇ ਮੁਜਰਮ ਮੂੰਹ ਖੋਲ੍ਹ ਦਿੰਦੇ ਹਨ, ਪਰ ਧੰਨ ਹੈ ਬੀਬੀ ਗੁਲਾਬ ਕੌਰ ਜਿਸ ਨੇ ਅੰਗਰੇਜ਼ ਪੁਲਿਸ ਦਾ ਅੰਨਾ ਤਸ਼ੱਦਦ ਤਾਂ ਆਪਣੇ ਪਿੰਡੇ 'ਤੇ ਝੱਲ ਲਿਆ ਪਰ ਆਪਣੇ ਸਾਥੀ ਗ਼ਦਰੀਆਂ ਬਾਰੇ ਭੋਰਾ ਭੇਤ ਨਹੀਂ ਦਿੱਤਾ | ਸਾਹਿਤ ਸਭਾ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਪਿਛਲੇ ਦਿਨੀਂ ਪੰਜਾਬ ਵਿਚ ਹੜ੍ਹਾਂ ਕਾਰਨ ਹੋਈ ਭਿਆਨਕ ਤਬਾਹੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਕਿਸਾਨਾਂ, ਮਜ਼ਦੂਰਾਂ ਦੀ ਅÏਖੇ ਸਮੇਂ ਬਾਂਹ ਫੜੀ ਜਾਵੇ | ਪਿਛਲੇ ਦਿਨੀਂ ਸਭਾ ਦੇ ਮੈਂਬਰ ਗੁਰਮੀਤ ਸੁਨਾਮੀ ਦੀ 11 ਸਾਲਾ ਭਾਣਜੀ ਬੀਬਾ ਦਿਲਸ਼ਾਨ ਦੀ ਕੁਵੇਲੇ ਹੋਈ ਮੌਤ ਬਾਰੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |ਰਚਨਾਵਾਂ ਦੇ ਦੌਰ ਵਿਚ ਵਿਚ ਸਭ ਤੋਂ ਪਹਿਲਾਂ ਭੋਲਾ ਸਿੰਘ ਸੰਗਰਾਮੀ ਨੇ ਗ਼ਦਰੀ ਬੀਬੀ ਗੁਲਾਬ ਕੌਰ ਦੀ ਇਨਕਲਾਬੀ ਜੀਵਨ ਗਾਥਾ ਬਾਰੇ ਜੰਗੀਰ ਸਿੰਘ ਰਤਨ ਦਾ ਲਿਖਿਆ ਗੀਤ ਪੇਸ਼ ਕੀਤਾ | ਬੇਅੰਤ ਸਿੰਘ ਨੇ ਹੜ੍ਹਾਂ ਨਾਲ ਕਿਸਾਨਾਂ ਦੀ ਹੋਈ ਤਬਾਹੀ ਦਾ ਖ਼ੌਫ਼ਨਾਕ ਮੰਜਰ ਪੇਸ਼ ਕੀਤਾ | ਸੁਪਿੰਦਰ ਭਾਰਦਵਾਜ ਨੇ ਦੇਸ਼ ਭਗਤੀ ਦਾ ਗੀਤ ਸਰੋਤਿਆਂ ਨਾਲ ਸਾਂਝਾ ਕੀਤਾ | ਹਰਮੇਲ ਸਿੰਘ ਵੱਲੋਂ ਵੀ ਹਾਜ਼ਰੀ ਲਗਵਾਈ | ਇਸ ਮੌਕੇ ਸੁਖਦੇਵ ਸਿੰਘ ਸੰਗਤੀ ਵਾਲਾ, ਸਤਿਗੁਰ ਸੁਨਾਮੀ, ਬਲਵਿੰਦਰ ਸਿੰਘ ਜ਼ਿਲੇਦਾਰ, ਗੁਰਮੀਤ ਸੁਨਾਮੀ ਵੱਲੋਂ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ | ਇਸ ਮੌਕੇ ਪਰਮਜੀਤ ਕੌਰ ਸੰਗਰਾਮੀ ਅਤੇ ਹਨੀ ਸੰਗਰਾਮੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਅਮਰਗੜ੍ਹ ਤੇ ਮਲੇਰਕੋਟਲਾ 'ਚ ਵੱਖ-ਵੱਖ ਨਿਯੁਕਤੀਆਂ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਅਤੇ ਸਹਿਯੋਗੀ ਜਥੇਬੰਦੀਆਂ ਰਲ ਕੇ ਮਨਾਉਣਗੀਆਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।