21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਵਿਜ਼ਡਮ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਖੋ-ਖੋ ਮੁਕਾਬਲਿਆਂ ਵਿਚ ਮਾਰੀਆਂ ਮੱਲਾਂ

ਅਜੀਤ ਡੈਸਕ 17-10-2025
ਅਹਿਮਦਗੜ੍ਹ, 16 ਅਕਤੂਬਰ (ਸੁਖਜੀਤ ਸਿੰਘ ਖੇੜਾ) - ਵਿਜ਼ਡਮ ਵਰਲਡ ਸਕੂਲ ਅਹਿਮਦਗੜ੍ਹ ਦੇ ਵਿਦਿਆਰਥੀਆਂ ਨੇ ਖੋ-ਖੋ ਮੁਕਾਬਲਿਆਂ ਵਿਚ ਤਾਰਾ ਕਾਨਵੈਂਟ ਸਕੂਲ ਮਲੇਰਕੋਟਲਾ ਵਿਖੇ ਹਿੱਸਾ ਲੈਂਦਿਆਂ ਲੜਕੇ ਅਤੇ ਲੜਕੀਆਂ ਦੀਆਂ ਦੋਨੋਂ ਟੀਮਾਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਲੜਕੀਆਂ ਦੀ ਟੀਮ ਨੇ ਖੋ-ਖੋ ਦੇ ਮੁਕਾਬਲੇ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ | ਜਿਸ ਵਿਚ ਉਨ੍ਹਾਂ ਦੁਆਰਾ 12 ਤਾਂਬੇ ਦੇ ਮੈਡਲ ਅਤੇ ਇੱਕ ਟਰਾਫ਼ੀ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਇਸ ਖੋ-ਖੋ ਟੀਮ ਵਿਚ ਨੌਵੀਂ ਕਲਾਸ ਦੀ ਕੋਮਲਪ੍ਰੀਤ ਕੌਰ, ਭਵਨਪ੍ਰੀਤ ਕੌਰ, ਅਨੰਤ ਦੀਪ ਕੌਰ, ਹਰਸਿਮਰ ਕੌਰ, ਨਵਜੋਤ ਕੌਰ, ਅੱਠਵੀਂ ਜਮਾਤ ਦੀ ਗੁਰਲੀਨ ਕੌਰ, ਅਨਮ, ਸੱਤਵੀਂ ਕਲਾਸ ਦੀ ਮੁਬੀਨ, ਅਕਸੀ ਸ਼ਰਮਾ, ਛੇਵੀਂ ਜਮਾਤ ਦੀ ਵੇਨਿਕਾ ਸ਼ਰਮਾ, ਅਨੰਨਿਆ, ਸਹਜਦੀਪ ਕੌਰ, ਸ਼ਾਮਿਲ ਸਨ | ਇਸ ਟੀਮ ਨੂੰ ਸਕੂਲ ਦੇ ਡੀ.ਪੀ. ਅਧਿਆਪਕ ਕਰਮਜੀਤ ਕੌਰ ਨੇ ਬਹੁਤ ਮਿਹਨਤ ਕਰਵਾਈ | ਸਕੂਲ ਦੇ ਪਿ੍ੰਸੀਪਲ ਮਿਸਿਜ਼ ਅੰਜਨਾ ਭੱਟ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਵਧਾਈ ਵੀ ਦਿੱਤੀ ਅਤੇ ਅੱਗੇ ਤੋਂ ਹੋਰ ਜ਼ਿਆਦਾ ਮਿਹਨਤ ਦੇ ਨਾਲ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ |
ਪਿਛਲੀ ਖ਼ਬਰ ਕਸਬਾ ਸ਼ੇਰਪੁਰ ਨੂੰ ਲਗਾਤਾਰ ਅਣਹੋਣੀਆਂ ਮੌਤਾਂ ਨੇ ਝੰਜੋੜ ਕੇ ਰੱਖ ਦਿੱਤਾ - ਸ਼ੇਰਪੁਰ, ਧਾਮੀ <br/> ਅਗਲੀ ਖ਼ਬਰ ਜੰਗਲਾਤ ਵਿਭਾਗ ਦੇ ਫ਼ੀਲਡ ਕਾਮੇ ਮਨਾਉਣਗੇ ਕਾਲੀ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।