21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਵਿਦਿਆਰਥੀਆਂ ਨੇ ਖੇਡਾਂ 'ਚ ਮਾਰੀਆਂ ਮੱਲਾਂ

ਅਜੀਤ ਡੈਸਕ 17-10-2025
ਸੰਦੌੜ, 16 ਅਕਤੂਬਰ (ਜਸਵੀਰ ਸਿੰਘ ਜੱਸੀ) - ਸਕੂਲ ਆਫ਼ ਐਮੀਨੈਂਸ ਸੰਦੌੜ ਵਿਖੇ ਪਿ੍ੰਸੀਪਲ ਦਲਵੀਰ ਸਿੰਘ ਦੀ ਯੋਗ ਅਗਵਾਈ ਹੇਠ ਜ਼ੋਨਲ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਚ ਮੱਲ੍ਹਾਂ ਮਾਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਕਬਾਲ ਸਿੰਘ ਲੈਕਚਰਾਰ ਹਿਸਟਰੀ ਨੇ ਦੱਸਿਆ ਕਿ ਹਾਕੀ ਅੰਡਰ-14, ਅੰਡਰ-17,ਅੰਡਰ -19 ਲੜਕੇ ਸੰਦੌੜ ਜੋਨ ਦੀ ਨੁਮਾਇੰਦਗੀ ਕੀਤੀ ਅਤੇ ਇਹਨਾਂ ਟੀਮਾਂ ਵਿਚੋਂ ਟਰਾਇਲਾਂ ਦੇ ਅਧਾਰ ਤੇ ਸਟੇਟ ਪੱਧਰੀ ਟੂਰਨਾਮੈਂਟ ਲਈ ਸਿਲੈੱਕਸ਼ਨ ਹੋਈ | ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਕਬੱਡੀ ਟੂਰਨਾਮੈਂਟ ਲੜਕੇ ਤੇ ਲੜਕੀਆਂ ਅੰਡਰ -14,17,19 ਸੰਦੋੜ ਸਕੂਲ ਦੇ ਮੈਟ ਗਰਾੳਾੂਡ ਤੇ ਕਰਵਾਇਆ ਗਿਆ ਜਿਸ ਵਿਚ ਮਲੇਰਕੋਟਲਾ ਜ਼ਿਲ੍ਹੇ ਦੀਆਂ ਸਾਰੀਆਂ ਜ਼ੋਨਲ ਟੀਮਾਂ ਨੇ ਭਾਗ ਲਿਆ ਜਿਸ ਵਿਚ ਸੰਦੌੜ ਜੋਨ ਦੀਆਂ ਲੜਕੀਆਂ ਦੀ ਕਬੱਡੀ ਅੰਡਰ 19 ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਅੰਡਰ 17 ਕਬੱਡੀ ਟੀਮ ਨੇ ਵੀ ਦੂਜਾ ਸਥਾਨ ਪ੍ਰਾਪਤ ਕੀਤਾ | ਐਥਲੈਟਿਕਸ ਮੁਕਾਬਲਿਆਂ ਵਿਚੋਂ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਇਵੈਂਟ ਵਿਚੋਂ ਲੜਕੇ 100 ਮੀਟਰ 17 ਸਾਲ ਵਿਚੋਂ ਪਹਿਲਾਂ, 200 ਮੀਟਰ ਵਿਚੋਂ ਦੂਸਰਾ, ਰੀਲੇ ਦੌੜਾਂ ਵਿਚੋਂ ਪਹਿਲਾਂ ਸਥਾਨ ਹਾਸਿਲ ਕਰ ਕੇ ਪੰਜਾਬ ਪੱਧਰ ਲਈ ਚੁਣੇ ਗਏ | ਯੋਗਾ, ਕਰਾਟੇ, ਖੋਖੋ, ਰੱਸਾਕਸ਼ੀ ਵਿਚ ਵੀ ਖਿਡਾਰੀਆਂ ਨੇ ਜ਼ਿਲ੍ਹੇ ਪੱਧਰ ਭਾਗ ਲੈਂਦੇ ਹੋਏ, ਪੁਜ਼ੀਸ਼ਨਾਂ ਪ੍ਰਾਪਤ ਕਰ ਕੇ ਸਟੇਟ ਪੱਧਰ ਲਈ ਚੁਣੇ ਗਏ | ਇਸ ਦਾ ਸਿਹਰਾ ਜ਼ੋਨਲ ਸਕੱਤਰ ਮੈਡਮ ਸੰਦੀਪ ਕੌਰ ਡੀ.ਪੀ.ਈ. ਚੱਕ ਸ਼ੇਖ਼ੂਪੁਰਾ ਅਤੇ ਸਕੂਲ ਪਿ੍ੰਸੀਪਲ ਸਰਦਾਰ ਦਲਵੀਰ ਸਿੰਘ ਨੂੰ ਜਾਂਦਾ ਹੈ | ਇਸ ਤੋਂ ਇਲਾਵਾ ਅਮਨਦੀਪ ਸਿੰਘ ਲੈਕਚਰਾਰ ਪੋਲੀਟੀਕਲ ਸਾਇੰਸ, ਸਰਦਾਰ ਜਸਵੀਰ ਸਿੰਘ ਡਰਾਇੰਗ ਮਾਸਟਰ, ਮਨਦੀਪ ਸਿੰਘ ਸ਼ੇਰਗੜ੍ਹ ਚੀਮਾ, ਗੁਰਚਰਨ ਸਿੰਘ ਕੈਂਪਸ ਮੈਨੇਜਰ ਸਤਿੰਦਰ ਪਾਲ ਸਿੰਘ ਵੋਕੇਸ਼ਨਲ ਮਾਸਟਰ, ਹਰਵਿੰਦਰ ਸਿੰਘ ਕੰਪਿਊਟਰ ਟੀਚਰ, ਰਮਨਦੀਪ ਸਿੰਘ ਵੋਕੇਸ਼ਨਲ ਮਾਸਟਰ ਅਤੇ ਸਮੂਹ ਸਟਾਫ਼ ਦਾ ਯੋਗਦਾਨ ਰਿਹਾ |
ਪਿਛਲੀ ਖ਼ਬਰ ਵਾਤਾਵਰਨ ਪ੍ਰੇਮੀ ਬਾਬਾ ਦਵਿੰਦਰ ਸਿੰਘ ਭੂਰੀ ਵਾਲਿਆਂ ਦਾ ਖੇੜੀ ਵਿਖੇ ਸਨਮਾਨ ਅਗਲੀ ਖ਼ਬਰ ਕਸਬਾ ਸ਼ੇਰਪੁਰ ਨੂੰ ਲਗਾਤਾਰ ਅਣਹੋਣੀਆਂ ਮੌਤਾਂ ਨੇ ਝੰਜੋੜ ਕੇ ਰੱਖ ਦਿੱਤਾ - ਸ਼ੇਰਪੁਰ, ਧਾਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।